ਭਾਸ਼ਾ ਨੂੰ ਭੱਦੀ ਕਹਿਣਾ ਪਿਆ ਭਾਰੀ, ਸਰਕਾਰ ਨੇ ਗੂਗਲ ਨੂੰ ਭੇਜਿਆ ਨੋਟਿਸ

By  Jagroop Kaur June 4th 2021 05:37 PM

ਕਰਨਾਟਕਾ ਸਰਕਾਰ ਨੇ ਗੂਗਲਣੁ ਨੋਟਿਸ ਭੇਜਿਆ ਹੈ ਜਿਸ ਤੋਂ ਬਾਅਦ ਗੂਗਲ ਨੂੰ ਇਸ ਦੇ ਲਈ ਮੁਆਫੀ ਮੰਗਣੀ ਪਈ , ਦਰਸਲ ਜਦੋਂ ਗੂਗਲ ’ਤੇ ਭਾਰਤ ਦੀ ਅਸ਼ਲੀਲ ਭਾਸ਼ਾ ਬਾਰੇ ਖੋਜ ਕੀਤੀ ਗਈ ਤਾਂ ਇਸ ਵਿੱਚ ਕੰਨੜ ਭਾਸ਼ਾ ਦਾ ਨਾਮ ਸਾਹਮਣੇ ਆਇਆ। ਇਸ ਤੋਂ ਬਾਅਦ ਕਰਨਾਟਕ ਸਰਕਾਰ ਨੇ ਇਸ ‘ਤੇ ਸਖਤ ਇਤਰਾਜ਼ ਜਤਾਇਆ ਤੇ ਕਿਹਾ ਹੈ ਕਿ ਗੂਗਲ ਕੰਪਨੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ಆದರೆ ಭಾರತದಲ್ಲಿ ಕೆಟ್ಟ(ugliest) ಭಾಷೆ ಎಂದರೆ ನಮ್ಮ ನುಡಿಯಾದ ಕನ್ನಡ ಎಂದು ಉತ್ತರ ಬರುತ್ತಿದೆ ಹೀಗಾಗಿ @Google ಕನ್ನಡಿಗರ ಸ್ವಾಭಿಮಾನಕ್ಕೆ ಧಕ್ಕೆ ತರುವ ಕೆಲಸ ಮಾಡಿದೆ, ಈ ಹಿನ್ನೆಲೆಯಲ್ಲಿ ಆದಷ್ಟು ಬೇಗ ಗೂಗಲ್ ಕನ್ನಡಿಗರ ಕ್ಷಮೆ ಕೇಳಬೇಕು. ಕನ್ನಡ ಭಾಷೆಯ ಕುರಿತು ಅಪಪ್ರಚಾರ ಮಾಡಿದ @Google ವಿರುದ್ಧ ಕಾನೂನು ಕ್ರಮ ಕೈಗೊಳ್ಳಲಾಗುವುದು.

ਗੂਗਲ ਨੇ ਮੁਆਫੀ ਮੰਗੀ

ਉਥੇ ਹੀ ਜਦੋਂ ਇਸ ਮਾਮਲੇ ਵਿਚ ਗੂਗਲ ਦੇ ਇਕ ਬੁਲਾਰੇ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਕਿਹਾ, “ਜਦੋਂ ਤੁਸੀਂ ਗੂਗਲ 'ਤੇ ਸਰਚ ਕਰਦੇ ਹੋ ਤਾਂ ਇਸ ਦੇ ਨਤੀਜੇ ਕਈ ਵਾਰ ਬਿਲਕੁਲ ਸਹੀ ਨਹੀਂ ਹੁੰਦੇ। ਕਈ ਵਾਰ ਇੰਟਰਨੈਟ' ਤੇ ਕਿਸੇ ਵਿਸ਼ੇ ਬਾਰੇ ਜਾਣਕਾਰੀ ਇਸ ਤਰ੍ਹਾਂ ਦਿੱਤੀ ਜਾਂਦੀ ਹੈ। ਇਹ ਸੰਭਵ ਹੈ ਕਿ ਬਹੁਤ ਹੈਰਾਨੀਜਨਕ ਨਤੀਜੇ ਇਸ ਨਾਲ ਜੁੜੇ ਪ੍ਰਸ਼ਨ 'ਤੇ ਮਿਲ ਸਕਦੇ ਹਨ।

ਉਸ ਨੇ ਇਹ ਵੀ ਕਿਹਾ, "ਅਸੀਂ ਜਾਣਦੇ ਹਾਂ ਕਿ ਇਹ ਇਕ ਆਦਰਸ਼ ਸਥਿਤੀ ਨਹੀਂ ਹੈ। ਪਰ ਜਦੋਂ ਸਾਨੂੰ ਕਿਸੇ ਕੇਸ ਬਾਰੇ ਜਾਣਕਾਰੀ ਮਿਲਦੀ ਹੈ, ਤਦ ਅਸੀਂ ਇਸ ਨੂੰ ਸੁਧਾਰਨ ਲਈ ਸਾਰੇ ਯਤਨ ਕਰਦੇ ਹਾਂ। ਅਸੀਂ ਆਪਣੀ ਖੋਜ ਐਲਗੋਰਿਦਮ ਨੂੰ ਹੋਰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਵਾਬ ਜੋ ਸਾਹਮਣੇ ਆਈ ਸਰਚ ਕਿਸੇ ਵੀ ਤਰ੍ਹਾਂ ਗੂਗਲ ਦੀ ਨਿੱਜੀ ਰਾਏ ਨਹੀਂ ਹੈ ਜੇਕਰ ਕਿਸੇ ਦੀ ਭਾਵਨਾਵਾਂ ਇਸ ਗਲਤਫਹਿਮੀ ਕਾਰਨ ਦੁਖੀ ਹੋਈਆਂ ਹਨ, ਤਾਂ ਅਸੀਂ ਇਸ ਲਈ ਦਿਲੋਂ ਮੁਆਫੀ ਮੰਗਦੇ ਹਾਂ।

Related Post