ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਹੁੱਕਾ ਬਾਰ ’ਤੇ ਪੱਕੇ ਤੌਰ ’ਤੇ ਪਾਬੰਦੀ ਲਾਉਣ ਦਾ ਫੈਸਲਾ

By  Joshi March 19th 2018 07:16 PM

government decides to impose permanent ban on hookah bars in punjab: ਚੰਡੀਗੜ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਹੁੱਕਾ ਬਾਰ ’ਤੇ ਪੱਕੇ ਤੌਰ ’ਤੇ ਪਾਬੰਦੀ ਲਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਪਹਿਲਾਂ ਹੁੱਕਾ ਬਾਰ ’ਤੇ ਪਾਬੰਦੀ ਬਾਰੇ ਹਰੇਕ ਦੋ ਮਹੀਨਿਆਂ ਬਾਅਦ ਆਰਜ਼ੀ ਹੁਕਮ ਜਾਰੀ ਕੀਤੇ ਜਾਂਦੇ ਸਨ।

ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਸਿਗਰੇਟ ਐਂਡ ਅਦਰ ਤੰਬਾਕੂ ਪ੍ਰੋੋਡਕਟਸ (ਪ੍ਰੋਹਿਬਸ਼ਨ ਆਫ ਐਡਵਰਟਾਈਜ਼ਮੈਂਟ ਐਂਡ ਰੈਗੂਲੇਸ਼ਨ ਆਫ ਟਰੇਡ ਐਂਡ ਕਾਮਰਸ, ਪ੍ਰੋਡਕਸ਼ਨ, ਸਪਲਾਈ ਐਂਡ ਡਿਸਟ੍ਰੀਬਿੳੂਸ਼ਨ) ਐਕਟ-2003 (ਕੋਟਪਾ) ਵਿੱਚ ਸੋਧ ਕਰਨ ਬਾਰੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।

ਮੰਤਰੀ ਮੰਡਲ ਵੱਲੋਂ ਲਏ ਗਏ ਫੈਸਲੇ ਦਾ ਮੰਤਵ ਹੁੱਕੇ ਦੀ ਵਧ ਰਹੀ ਵਰਤੋਂ ਨੂੰ ਠੱਲ ਪਾਉਣਾ ਹੈ ਤਾਂ ਜੋ ਨੋਜਵਾਨਾਂ ਨੂੰ ਤੰਬਾਕੂ ਦਾ ਹੋਰਨਾਂ ਤਰੀਕਿਆਂ ਰਾਹੀਂ ਕੀਤੇ ਜਾ ਰਹੇ ਸੇਵਨ ਤੋਂ ਰੋਕਿਆ ਜਾ ਸਕੇ।

ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਮੰਤਰੀ ਮੰਡਲ ਦੇ ਫੈਸਲੇ ਨਾਲ ਸੂਬੇ ਵਿੱਚ ਹੁੱਕਾ ਬਾਰ ਚਲਾਉਣ ’ਤੇ ਪੱਕੇ ਤੌਰ ’ਤੇ ਰੋਕ ਲੱਗ ਜਾਵੇਗੀ। ਇਸ ਪਾਸ ਕੀਤੇ ਪ੍ਰਸਤਾਵ ਨੂੰ ਵਿਧਾਨ ਸਭਾ ਸਾਹਮਣੇ ਪੇਸ਼ ਕੀਤਾ ਜਾਵੇਗਾ ਜਿਸ ਨੂੰ ਮਨਜ਼ੂਰੀ ਉਪਰੰਤ ਦੇਸ਼ ਦੇ ਰਾਸ਼ਟਰਪਤੀ ਕੋਲੋਂ ਪ੍ਰਵਾਨਗੀ ਲਈ ਭੇਜਿਆ ਜਾਵੇਗਾ।

ਬੁਲਾਰੇ ਨੇ ਕਿਹਾ ਕਿ ਵਰਤਮਾਨ ਸਮੇਂ ਸੀ.ਆਰ.ਪੀ.ਸੀ. ਦੀ ਧਾਰਾ 144 ਤਹਿਤ ਹੁੱਕਾ ਬਾਰ ’ਤੇ ਸੂਬੇ ਦੇ ਸਾਰੇ ਜ਼ਿਲਿਆਂ ਅੰਦਰ 2 ਮਹੀਨੇ ਦੀ ਪਾਬੰਦੀ ਦੀ ਵਿਵਸਥਾ ਹੈ, ਜਿਸ ਤਹਿਤ ਜ਼ਿਲਾ ਪ੍ਰਸ਼ਾਸਨ ਨੂੰ ਪਾਬੰਦੀ ਵਧਾਉਣ ਲਈ ਹਰ ਦੋ ਮਹੀਨੇ ਬਾਅਦ ਹੁਕਮ ਜਾਰੀ ਕਰਨੇ ਪੈਂਦੇ ਸਨ।

ਉਨਾਂ ਕਿਹਾ ਕਿ ਪ੍ਰਾਪਤ ਅੰਕੜਿਆਂ ਅਨੁਸਾਰ ਹੁੱਕੇ ਦੀ ਇਕ ਘੰਟੇ ਵਰਤੋਂ ਦੌਰਾਨ ਸੇਵਨ ਕਰਨ ਵਾਲਾ ਵਿਅਕਤੀ 20 ਤੋਂ 200 ਵਾਰ ਸਾਹ ਖਿੱਚਦਾ ਹੈ, ਜਿਸ ਨਾਲ 50 ਲੀਟਰ (13 ਗੈਲਨ) ਦੇ ਕਾਰਸੀਨੋਜਨਿਕ ਕੈਮੀਕਲ ਵਾਲਾ ਖਤਰਨਾਕ ਧੂੰਆ ਪੈਦਾ ਹੁੰਦਾ ਹੈ। ਇਸ ਤੋਂ ਇਲਾਵਾ ਹੁੱਕੇ ਦੀ ਇਕ ਤੋਂ ਜ਼ਿਆਦਾ ਵਿਅਕਤੀਆਂ ਵੱਲੋਂ ਵਰਤੋਂ ਕਰਨ ਨਾਲ ਟੀ.ਬੀ. ਤੇ ਹੋਰ ਬਿਮਾਰੀਆਂ ਹੋਣ ਦਾ ਵੀ ਡਰ ਰਹਿੰਦਾ ਹੈ। ਉਨਾਂ ਕਿਹਾ ਕਿ ਹੁੱਕੇ ਦਾ ਸੇਵਨ ਕਰਨ ਵਾਲੇ ਵਿਅਕਤੀ ਆਮ ਤੌਰ ’ਤੇ ਹੋਰ ਨਸ਼ਿਆਂ ਤੋਂ ਗ੍ਰਸਤ ਹੋ ਜਾਂਦੇ ਹਨ।

—PTC News

Related Post