ਹੋਟਲ ਬਿਲ ਤੋਂ ਸਕੂਲ ਫ਼ੀਸ ਭੁਗਤਾਨ ਤੱਕ, ਸਰਕਾਰ ਨੂੰ ਦੇਣੀ ਪਵੇਗੀ ਹਰ ਜਾਣਕਾਰੀ
Panesar Harinder
August 14th 2020 04:23 PM --
Updated:
August 14th 2020 04:57 PM
ਨਵੀਂ ਦਿੱਲੀ - 13 ਅਗਸਤ ਨੂੰ ਭਾਰਤ ਸਰਕਾਰ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨਵੇਂ ਪਾਰਦਰਸ਼ੀ ਕਰ ਨਿਰਧਾਰਨ ਨੀਤੀ ਜਾਂ Transparent Taxation ਪਲੇਟਫਾਰਮ ਲਾਂਚ ਕੀਤਾ। ਇਸ ਦੇ ਨਾਲ ਹੀ ਟੈਕਸੇਕਸ਼ਨ ਦਾ ਦਾਇਰਾ ਵਧਾਉਣ ਅਤੇ ਰਿਟਰਨ ਦਾਖਲੇ ਵਿੱਚ ਸਰਲਤਾ ਲਿਆਉਣ ਟੈਕਸ ਸੁਧਾਰਾਂ ਦਾ ਵੀ ਐਲਾਨ ਕੀਤਾ ਗਿਆ। ਨਵੀਂ ਪਾਲਿਸੀ ਬਾਰੇ ਇੱਕ ਅਹਿਮ ਗੱਲ ਜੋ ਬਹੁਤੇ ਲੋਕ ਨਹੀਂ ਜਾਣਦੇ, ਉਹ ਇਹ ਹੈ ਕਿ ਹੁਣ ਜੇਕਰ ਤੁਸੀਂ ਕੋਈ ਵਸਤੂ ਖਰੀਦਦੇ ਹੋ, ਪ੍ਰਾਪਰਟੀ ਟੈਕਸ ਦਿੰਦੇ ਹੋ, ਤੇ ਚਾਹੇ ਮੈਡੀਕਲ ਜਾਂ ਲਾਈਫ਼ ਇੰਨਸ਼ੋਰੇਂਸ ਪ੍ਰੀਮੀਅਮ ਜਾਂ ਹੋਟਲ ਬਿਲ ਦਾ ਭੁਗਤਾਨ ਕਰਦੇ ਹੋ, ਤਾਂ ਬਿਲ ਕੱਟਣ ਵਾਲੇ ਨੂੰ ਨੂੰ ਇਸ ਦੀ ਸੂਚਨਾ ਸਰਕਾਰ ਨੂੰ ਦੇਣੀ ਪਵੇਗੀ, ਅਤੇ ਇਹ ਸਾਰੇ ਖਰਚੇ ਤੁਹਾਡੇ Form 26AS ਵਿੱਚ ਦਰਜ ਹੋਣਗੇ। ਸਰਕਾਰ ਵੱਲੋਂ ਇਸ ਦਾ ਉਦੇਸ਼ ਟੈਕਸ ਆਧਾਰ ਨੂੰ ਵਧਾਉਣਾ ਅਤੇ ਇਸ ਦੀ ਚੋਰੀ ਰੋਕਣਾ ਹੈ।