ਪੰਜਾਬ ਸਰਕਾਰ ਵੱਲੋਂ 4 IAS ਤੇ 7 PCS ਅਧਿਕਾਰੀਆਂ ਦਾ ਤਬਾਦਲਾ, ਪੜ੍ਹੋ ਸੂਚੀ

By  Jashan A February 24th 2019 09:52 AM

ਪੰਜਾਬ ਸਰਕਾਰ ਵੱਲੋਂ 4 IAS ਤੇ 7 PCS ਅਧਿਕਾਰੀਆਂ ਦਾ ਤਬਾਦਲਾ, ਪੜ੍ਹੋ ਸੂਚੀ,ਚੰਡੀਗੜ੍ਹ: ਆਏ ਦਿਨ ਪੰਜਾਬ ਸਰਕਾਰ ਵੱਲੋਂ ਆਈ. ਏ. ਐਸ. ਤੇ ਪੀ. ਸੀ. ਐਸ. ਅਫਸਰਾਂ ਦੇ ਤਬਾਦਲੇ ਕੀਤੇ ਜਾ ਰਹੇ ਹਨ। ਇਸੇ ਲੜੀ ਦੇ ਤਹਿਤ ਪੰਜਾਬ ਸਰਕਾਰ ਨੇ 11 ਹੋਰ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਜਿਨ੍ਹਾਂ 'ਚ 4 ਆਈ. ਏ. ਐਸ. ਤੇ 7 ਪੀ. ਸੀ. ਐਸ. ਅਧਿਕਾਰੀ ਸ਼ਾਮਿਲ ਹਨ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾਣਗੇ।

transfer ਪੰਜਾਬ ਸਰਕਾਰ ਵੱਲੋਂ 4 IAS ਤੇ 7 PCS ਅਧਿਕਾਰੀਆਂ ਦਾ ਤਬਾਦਲਾ, ਪੜ੍ਹੋ ਸੂਚੀ

ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਆਈ. ਏ. ਐਸ. ਕ੍ਰਿਸ਼ਨ ਕੁਮਾਰ, ਰਜਤ ਅਗਰਵਾਲ, ਅਰੁਨ ਸੇਖਰੀ ਤੇ ਕੇਸਵ ਹਿੰਗੋਨੀਆ ਸਮੇਤ 7 ਪੀ. ਸੀ. ਐਸ. ਅਧਿਕਾਰੀ ਮੁਨੀਸ਼ ਕੁਮਾਰ, ਅਮਿਤ, ਜੋਤੀ ਬਾਲਾ, ਜਸਨਪ੍ਰੀਤ ਕੌਰ ਗਿੱਲ, ਪਰਮਜੀਤ ਸਿੰਘ, ਕੇਸ਼ਵ ਗੋਇਲ ਤੇ ਤਰਸੇਮ ਚੰਦ ਦੇ ਤਬਾਦਲੇ ਕੀਤੇ ਗਏ ਹਨ।

transfer ਪੰਜਾਬ ਸਰਕਾਰ ਵੱਲੋਂ 4 IAS ਤੇ 7 PCS ਅਧਿਕਾਰੀਆਂ ਦਾ ਤਬਾਦਲਾ, ਪੜ੍ਹੋ ਸੂਚੀ

ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਇਸ ਤੋਂ ਪਹਿਲਾਂ ਵੀ ਕਈ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ।

-PTC News

Related Post