ਸਬ ਇੰਸਪੈਕਟਰ ਦੀ ਭਰਤੀ ਨੂੰ ਲੈ ਕੇ ਗਰੈਜੂਏਟ ਵਿਦਿਆਰਥੀ ਮੰਗ ਰਹੇ ਮਾਨ ਸਰਕਾਰ ਕੋਲੋਂ ਇੱਕ ਮੌਕਾ

By  Jasmeet Singh August 24th 2022 07:45 PM

ਅੰਮ੍ਰਿਤਸਰ, 24 ਅਗਸਤ: ਪੰਜਾਬ ਪੁਲਿਸ ਦੀ ਭਰਤੀ ਦੀ ਅੰਤਿਮ ਤਰੀਕ 30 ਅਗਸਤ ਰੱਖੀ ਗਈ ਹੈ। ਇਸ ਸਬੰਧੀ ਅੱਜ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗਰੈਜੂਏਟ ਵਿਦਿਆਰਥੀਆ ਵੱਲੋਂ ਮਾਨ ਸਰਕਾਰ ਨੂੰ ਉਨ੍ਹਾਂ ਦਾ ਵਆਦਾ ਯਾਦ ਕਰਵਾਇਆ ਗਿਆ। ਉਨ੍ਹਾਂ ਦਾ ਕਹਿਣਾ ਕਿ ਇਸ ਭਰਤੀ ਸਬੰਧੀ ਓਵਰ ਏਜ ਦੇ ਮਾਮਲੇ 'ਚ ਰਿਲੈਕਸ਼ੇਸ਼ਨ ਦਿੱਤੀ ਜਾਣੀ ਚਾਹੀਦੀ ਹੈ।

ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗਰੈਜੂਏਟ ਨੌਜਵਾਨਾਂ ਨੇ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਕਾਲ ਵਿਚ ਘਰਾਂ ਦੇ ਘਰ ਉੱਜੜ ਗਏ ਅਤੇ ਹਰ ਕੰਮ ਵਿਚ ਦੋ ਸਾਲ ਦਾ ਗੈਪ ਪੈ ਗਿਆ। ਜਿਸ ਦੇ ਚੱਲ ਦੇ ਹੁਣ ਅਸੀਂ ਮਾਨ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਰੱਖੜ ਪੁੰਨਿਆ 'ਤੇ ਕੀਤੇ ਆਪਣੇ ਵਾਅਦੇ ਨੂੰ ਮੁੱਖ ਮੰਤਰੀ ਪੁਰਾ ਕਰਨ।

ਉਨ੍ਹਾਂ ਕਿਹਾ ਕਿ ਸਾਡੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਅਤੇ ਸਾਨੂੰ 30 ਅਗਸਤ ਤੱਕ ਹੋਣ ਵਾਲੀ ਪੰਜਾਬ ਪੁਲਿਸ ਦੀ ਸਬ ਇੰਸਪੈਕਟਰ ਦੀ ਭਰਤੀ 'ਚ ਸੇਵਾ ਨਿਭਾਉਣ ਦਾ ਇੱਕ ਮੌਕਾ ਦਿੱਤਾ ਜਾਵੇ ਅਤੇ ਸਾਡੀ ਓਵਰ ਏਜ ਦੇ ਚੱਲਦਿਆਂ 28 ਤੋਂ 32 ਸਾਲ ਤੱਕ ਦੀ ਰਿਲੈਕਸ਼ੇਸਨ ਦਿੱਤੀ ਜਾਵੇ।

ਵਿਦਿਆਰਥੀਆਂ ਦਾ ਕਹਿਣਾ ਸੀ ਕਿ ਵੈਸੇ ਵੀ ਨਵੀਂ ਪੀੜੀ ਬਾਹਰ ਵਿਦੇਸ਼ਾਂ ਵੱਲ ਰੁੱਖ ਕਰ ਰਹੀ ਹੈ ਅਤੇ ਜੇਕਰ ਸਾਨੂੰ ਮੌਕਾ ਨਾ ਮਿਲਿਆ ਤਾਂ ਇਹ ਪੋਸਟਾਂ ਖ਼ਾਲੀ ਰਹਿ ਜਾਣਗੀਆਂ ਤੇ ਬੇਰੁਜ਼ਗਾਰੀ ਵਧਦੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੀ 'ਆਪ' ਸਰਕਾਰ ਦੇ ਅੱਗੇ ਅਪੀਲ ਹੈ ਕਿ ਸਾਡੀਆਂ ਮੰਗਾਂ 'ਤੇ ਗ਼ੌਰ ਕੀਤਾ ਜਾਵੇ, ਜੋ ਵਾਅਦਾ ਮੁੱਖ ਮੰਤਰੀ ਭਗਵੰਤ ਮਾਨ ਮਾਨ ਨੇ ਬਾਬਾ ਬਕਾਲਾ ਵਿੱਚ ਕੀਤਾ ਸੀ ਉਸ ਨੂੰ ਪੁਰਾ ਕੀਤਾ ਜਾਵੇ।

-PTC News

Related Post