ਘਰ ਦੀ ਛੱਤ ਡਿੱਗਣ ਕਾਰਨ ਦਾਦੇ ਪੋਤੇ ਦੀ ਮੌਕੇ 'ਤੇ ਹੀ ਮੌਤ, ਇੱਕ ਗੰਭੀਰ ਜ਼ਖ਼ਮੀ

By  Riya Bawa September 21st 2021 06:07 PM

ਅਜਨਾਲਾ: ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਬੀਤੀ ਰਾਤ ਲਗਾਤਰ ਬਾਰਿਸ਼ ਹੋਈ। ਇਸ ਵਿਚਕਾਰ ਅਜਨਾਲਾ ਦੇ ਪਿੰਡ ਵਿਚ ਬੀਤੀ ਰਾਤ ਤੋਂ ਇਲਾਕੇ ਅੰਦਰ ਪੈ ਰਹੇ ਮੀਂਹ ਕਾਰਨਛੱਤ ਡਿੱਗਣ ਕਾਰਨ ਦਾਦੇ ਪੋਤੇ ਦੀ ਮੌਤ ਹੋ ਅਤੇ ਇੱਕ ਗੰਭੀਰ ਜ਼ਖ਼ਮੀ ਹੈ। ਦੱਸ ਦੇਈਏ ਕਿ ਇਹ ਘਟਨਾ ਪਿੰਡ ਮਾਛੀਨੰਗਲ ਨੇੜੇ ਗੁੱਜਰਾਂ ਦੇ ਡੇਰੇ ਨੇੜੇ ਵਾਪਰੀ ਹੈ।

 

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੰਗਾ ਪੁੱਤਰ ਅਲੀ ਦੀਨ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਇਲਾਕੇ ਅੰਦਰ ਮੀਂਹ ਪੈ ਰਿਹਾ ਸੀ ਜਿਸ ਕਾਰਨ ਉਨ੍ਹਾਂ ਦੇ ਘਰ ਦੀਆਂ ਕੰਧਾ ਵਿੱਚ ਕਾਫੀ ਤਰੇੜਾਂ ਆ ਗਈਆਂ ਸਨ ਤੇ ਅੱਜ ਜਦੋਂ ਸਵੇਰੇ ਉਹ ਆਪਣੇ ਪਸ਼ੂਆਂ ਨੂੰ ਲੈ ਕੇ ਚਾਰਨ ਲਈ ਬਾਹਰ ਗਏ।

ਇਸ ਦੌਰਾਨ ਪਿੱਛੋਂ ਉਨ੍ਹਾਂ ਦੇ ਪਿਤਾ ਅਲੀਦੀਨ (65 ਸਾਲ) ਅਤੇ ਪੁੱਤਰ ਫਰਿਆਦ (2 ਸਾਲ) ਦੇ ਉਪਰ ਘਰ ਦੀ ਛੱਤ ਡਿੱਗਣ ਕਾਰਨ ਮਲਬੇ ਥੱਲੇ ਆਉਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ। ਜਦ ਕਿ ਉਨ੍ਹਾਂ ਦਾ ਭਰਾ ਸਿਪਾਹੀ ਅਲੀ (28 ਸਾਲ) ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਘਰ ਦੀ ਛੱਤ ਡਿੱਗਣ ਨਾਲ ਉਨ੍ਹਾਂ ਦਾ ਅੰਦਰ ਪਿਆ ਕੀਮਤੀ ਸਾਮਾਨ ਵੀ ਟੁੱਟ ਭੱਜ ਗਿਆ ਹੈ।

-PTC News

Related Post