ਪਾਠ ਸਿੱਖਣ ਆਈ ਨਾਬਾਲਗ ਲੜਕੀ ਨਾਲ ਗ੍ਰੰਥੀ ਨੇ ਕੀਤੀ ਸ਼ਰਮਨਾਕ ਹਰਕਤ, ਵੀਡੀਓ ਵਾਇਰਲ

By  Panesar Harinder July 28th 2020 12:48 PM -- Updated: July 28th 2020 12:59 PM

ਖੇਮਕਰਨ - ਮਾਝੇ ਦੇ ਇੱਕ ਪਿੰਡ ਦੇ ਗੁਰੂ ਘਰ 'ਚ ਵਾਪਰੀ ਇੱਕ ਸ਼ਰਮਨਾਕ ਘਟਨਾ ਨੇ ਸਾਰੇ ਪੰਜਾਬ ਸਮੇਤ ਦੇਸ਼-ਵਿਦੇਸ਼ ਵਸਦੀ ਸਿੱਖ ਸੰਗਤ ਦੇ ਦਿਲ ਦਿਮਾਗ ਝੰਜੋੜ ਕੇ ਰੱਖ ਦਿੱਤੇ ਹਨ। 2 ਮਿੰਟ 54 ਸੈਕਿੰਡ ਦੀ ਇਸ ਵਾਇਰਲ ਸੀ.ਸੀ.ਟੀ.ਵੀ. ਕੈਮਰਾ ਵੀਡੀਓ 'ਚ ਇੱਕ ਗ੍ਰੰਥੀ ਵੱਲੋਂ ਇੱਕ ਨਾਬਾਲਗ ਕੁੜੀ ਨਾਲ ਜ਼ਬਰਦਸਤੀ ਕੀਤੀਆਂ ਅਸ਼ਲੀਲ ਹਰਕਤਾਂ ਦਿਖਾਈ ਦੇ ਰਹੀਆਂ ਹਨ।

Granthi molests minor in Khemkaran Tarn Taran

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਹ ਸ਼ਰਮਨਾਕ ਵੀਡੀਓ ਪਿੰਡ ਮਹਿੰਦੀਪੁਰ ਦੀ ਦੱਸੀ ਜਾ ਰਹੀ ਹੈ ਜਿਸ 'ਚ ਇੱਕ ਵੱਡੀ ਉਮਰ ਦਾ ਗ੍ਰੰਥੀ, ਛੋਟੀ ਉਮਰ ਦੀ ਨਾਬਾਲਗ ਕੁੜੀ ਨਾਲ ਅਸ਼ਲੀਲ ਹਰਕਤਾਂ ਕਰਦਾ ਅਤੇ ਬੱਚੀ ਵੱਲੋਂ ਉਸ ਦਾ ਵਿਰੋਧ ਕੀਤਾ ਜਾਣਾ ਸਾਫ਼ ਨਜ਼ਰ ਆ ਰਿਹਾ ਹੈ। ਸਾਰੀ ਘਟਨਾ ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ 'ਚ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ। ਪੀੜਤ ਲੜਕੀ ਨੇ ਇਸ ਘਟਨਾ ਦੀ ਸਾਰੀ ਜਾਣਕਾਰੀ ਆਪਣੇ ਪਰਿਵਾਰ ਨੂੰ ਦਿੱਤੀ ਅਤੇ ਪਰਿਵਾਰ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦੇ ਕੇ ਗ੍ਰੰਥੀ ਖਿਲਾਫ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ। ਮੌਕੇ 'ਤੇ ਮਿਲੇ ਰਾਮ ਸਿੰਘ ਨੇ ਦੱਸਿਆ ਕਿ ਨਾਬਾਲਗ ਲੜਕੀ ਉਸ ਦੀ ਭਤੀਜੀ ਹੈ, ਜੋ ਗ੍ਰੰਥੀ ਬਲਬੀਰ ਸਿੰਘ ਕੋਲ ਰੋਜ਼ਾਨਾ ਪਾਠ ਸਿੱਖਣ ਲਈ ਜਾਂਦੀ ਸੀ।

Granthi molests minor in Khemkaran Tarn Taran

ਮਾਮਲੇ ਬਾਰੇ ਗੱਲ ਕਰਦਿਆਂ ਐੱਸ. ਪੀ. (ਡੀ.) ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਵੀਡੀਓ ਸੰਬੰਧੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਲਬੀਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਮਹਿੰਦੀਪੁਰ ਅਤੇ ਗ੍ਰੰਥੀ ਲਵਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਮਹਿੰਦੀਪੁਰ ਖਿਲਾਫ ਥਾਣਾ ਖੇਮਕਰਨ ਵਿਖੇ 16 ਸਾਲਾ ਕੁੜੀ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ, ਅਤੇ ਅਗਲੀ ਕਾਰਵਾਈ ਲਈ ਥਾਣਾ ਮੁਖੀ ਤਰਸੇਮ ਮਸੀਹ ਨੂੰ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ।

ਵੋਟ ਕਰਨ ਲਈ ਕਲਿਕ ਕਰੋ : https://www.ptcnews.tv/poll-question-28-7-2020p/

Granthi molests minor in Khemkaran Tarn Taran

ਅਕਸਰ ਗੁਰੂ ਘਰਾਂ, ਗੁਰੂ ਸਾਹਿਬਾਨਾਂ ਦੇ ਨਾਂਅ ਲੈ ਕੇ ਸਿਆਸੀ ਅਖਾੜੇ ਮਘਾਏ ਜਾਂਦੇ ਹਨ, ਇਸ ਦੇ ਬਾਵਜੂਦ ਕਿ ਅਜਿਹਾ ਕਰਨਾ ਇਨਸਾਨੀਅਤ ਤੇ ਇਖ਼ਲਾਕੀ ਕਿਸੇ ਹਰ ਪੱਖ ਤੋਂ ਗ਼ਲਤ ਕਰਾਰ ਦਿੱਤਾ ਜਾਂਦਾ ਹੈ। ਬੇਅਦਬੀਆਂ ਦੀ ਇੱਕ ਲੰਮੀ ਲੜੀ ਸਿੱਖਾਂ ਲਈ ਅਣਸੁਲਝੀ ਬੁਝਾਰਤ ਵਰਗੀ ਹੈ, ਪਰ ਹਾਲੀਆ ਘਟਨਾ 'ਵਾੜ ਵੱਲੋਂ ਖੇਤ ਖਾਣ' ਵੱਲ੍ਹ ਇਸ਼ਾਰਾ ਕਰਦੀ ਹੈ। ਇੱਕ ਪਾਸੇ ਵੱਡੀ ਗਿਣਤੀ 'ਚ ਨਵੀਂ ਪੀੜ੍ਹੀ ਸਿੱਖੀ ਸਿਧਾਂਤਾਂ ਤੋਂ ਦੂਰ ਹੁੰਦੀ ਜਾ ਰਹੀ ਹੈ ਅਤੇ ਇੱਕ ਸਤਿਕਾਰਤ ਅਹੁਦੇ 'ਤੇ ਬੈਠੇ ਗ੍ਰੰਥੀ ਵੱਲੋਂ ਅਜਿਹੀ ਸ਼ਰਮਨਾਕ ਹਰਕਤ ਨੂੰ ਦਿੱਤਾ ਅੰਜਾਮ, ਬਲ਼ਦੀ ਉੱਤੇ ਤੇਲ ਪਾਉਣ ਦਾ ਕੰਮ ਕਰੇਗਾ। ਇਹ ਬੇਹੱਦ ਗੰਭੀਰ ਮਸਲਾ ਹੈ ਅਤੇ ਸਮਾਂ ਇਸ ਬਾਰੇ ਠੋਸ, ਗੰਭੀਰ ਤੇ ਭਵਿੱਖਮੁਖੀ ਫ਼ੈਸਲੇ ਲੈਣ ਦੀ ਮੰਗ ਕਰਦਾ ਹੈ।

Related Post