ਕਿਸਾਨਾਂ ਦੇ ਸਮਰਥਨ 'ਚ 75 ਸਾਬਕਾ ਨੌਕਰਸ਼ਾਹਾਂ ਦੀ ਖੁੱਲੀ ਚਿੱਠੀ, ਕਿਹਾ -ਸਰਕਾਰ ਨੇ ਕਿਸਾਨਾਂ ਨਾਲ ਕੀਤੀ ਬੇਇਨਸਾਫੀ

By  Shanker Badra February 6th 2021 10:25 AM

ਨਵੀਂ ਦਿੱਲੀ : ਕਿਸਾਨ ਅੰਦੋਲਨ 'ਤੇ ਸਾਬਕਾ ਨੌਕਰਸ਼ਾਹਾਂ ਦੇ ਸਮੂਹ ਨੇ ਲਿਖੀ ਖੁੱਲੀਚਿੱਠੀ 'ਚ ਕਿਹਾ ਹੈ ਕਿ ਨਵੇਂ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਪ੍ਰਦਰਸ਼ਨ ਪ੍ਰਤੀ ਕੇਂਦਰ ਸਰਕਾਰ ਦਾ ਰਵੱਈਆ ਸ਼ੁਰੂ ਤੋਂ ਹੀ ਵਿਰੋਧਤਾਈ ਅਤੇ ਟਕਰਾਅ ਭਰਿਆ ਰਿਹਾ ਹੈ। ਅਜਿਹੇ ਰਵੱਈਏ ਨਾਲ ਕੋਈ ਹੱਲ ਨਹੀਂ ਨਿੱਕਲੇਗਾ। ਦਿੱਲੀ ਦੇ ਸਾਬਕਾ ਉਪ ਰਾਜਪਾਲ ਨਜੀਬ ਜੰਗ, ਜੁਲਿਓ ਰਿਬੇਰਿਓ ਤੇ ਰੁਣਾ ਰਾਏ ਸਮੇਤ 75 ਸਾਬਕਾ ਨੌਕਰਸ਼ਾਹਾਂ ਨੇ ਦਸਤਖ਼ਤ ਕੀਤੀ ਚਿੱਠੀ 'ਚ ਲਿਖਿਆ ਗਿਆ ਕਿ ਗੈਰ-ਸਿਆਸੀ ਕਿਸਾਨਾਂ ਨੂੰ ਗੈਰ-ਜ਼ਿੰਮੇਵਾਰ ਵਿਰੋਧੀਆਂ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।

ਪੜ੍ਹੋ ਹੋਰ ਖ਼ਬਰਾਂ : ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਅੱਜ ਪੂਰੇ ਦੇਸ਼ 'ਚ ਕੀਤਾ ਜਾਵੇਗਾ ਚੱਕਾ ਜਾਮ

‘Great injustice’ to farmers, say 75 ex-civil servants in letter to Centre ਕਿਸਾਨਾਂ ਦੇ ਸਮਰਥਨ 'ਚ 75 ਸਾਬਕਾ ਨੌਕਰਸ਼ਾਹਾਂ ਦੀ ਖੁੱਲੀ ਚਿੱਠੀ, ਕਿਹਾ -ਸਰਕਾਰ ਨੇ ਕਿਸਾਨਾਂ ਨਾਲ ਕੀਤੀ ਬੇਇਨਸਾਫੀ

ਉਨ੍ਹਾਂ ਕਿਹਾ ਜੇਕਰ ਭਾਰਤ ਸਰਕਾਰ ਹੱਲ ਚਾਹੁੰਦੀ ਹੈ ਤਾਂ ਉਸ ਨੂੰ ਅੱਧੇ ਮਨ ਨਾਲ ਕਦਮ ਚੁੱਕਣ ਦੀ ਬਜਾਇ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਹਨ। ਫਿਰ ਸੰਭਵ ਹੱਲ ਬਾਰੇ ਸੋਚਣਾ ਚਾਹੀਦਾ ਹੈ। ਪੱਤਰ ਵਿਚ ਕਿਹਾ ਗਿਆ ਹੈ ,ਇਸ ਤਰ੍ਹਾਂ ਦੇ ਰਵੱਈਏ ਵਿਚੋਂ ਕੋਈ ਵੀ ਹੱਲ ਨਹੀਂ ਨਿਕਲੇਗਾ। ਉਨ੍ਹਾਂ ਕਿਹਾ ਹੈ ਕਿ ਜੇ ਭਾਰਤ ਸਰਕਾਰ ਸੱਚਮੁੱਚ ਦੋਸਤਾਨਾ ਹੱਲ ਚਾਹੁੰਦੀ ਹੈ ਤਾਂ ਉਸਨੂੰ ਅੱਧ-ਦਿਲ ਕਦਮ ਚੁੱਕਣ ਦੀ ਬਜਾਏ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ ਅਤੇ ਫਿਰ ਸੰਭਾਵਤ ਹੱਲ ਹੋਣਾ ਚਾਹੀਦਾ ਹੈ।

‘Great injustice’ to farmers, say 75 ex-civil servants in letter to Centre ਕਿਸਾਨਾਂ ਦੇ ਸਮਰਥਨ 'ਚ 75 ਸਾਬਕਾ ਨੌਕਰਸ਼ਾਹਾਂ ਦੀ ਖੁੱਲੀ ਚਿੱਠੀ, ਕਿਹਾ -ਸਰਕਾਰ ਨੇ ਕਿਸਾਨਾਂ ਨਾਲ ਕੀਤੀ ਬੇਇਨਸਾਫੀ

ਇਸ ਪੱਤਰ ਵਿੱਚ ਲਿਖਿਆ ਹੈ, “ਅਸੀਂ ਸੀਸੀਜੀ ਵਿੱਚ 11 ਦਸੰਬਰ, 2020 ਨੂੰ ਇੱਕ ਬਿਆਨ ਜਾਰੀ ਕਰਕੇ ਕਿਸਾਨਾਂ ਦੇ ਪੱਖ ਦੀ ਹਮਾਇਤ ਕੀਤੀ। ਉਸ ਤੋਂ ਬਾਅਦ ਜੋ ਵੀ ਹੋਇਆ ਇਸ ਨੇ ਸਾਡੇ ਵਿਚਾਰ ਨੂੰ ਮਜ਼ਬੂਤ ਕੀਤਾ ਕਿ ਕਿਸਾਨਾਂ ਨਾਲ ਬੇਇਨਸਾਫੀ ਹੋਈ ਹੈ ਅਤੇ ਨਿਰੰਤਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਨਾਲ ਬੇਇਨਸਾਫੀ ਹੋਈ ਹੈ ,ਜੋ ਲਗਾਤਾਰ ਹੋ ਰਹੀ ਹੈ।

‘Great injustice’ to farmers, say 75 ex-civil servants in letter to Centre ਕਿਸਾਨਾਂ ਦੇ ਸਮਰਥਨ 'ਚ 75 ਸਾਬਕਾ ਨੌਕਰਸ਼ਾਹਾਂ ਦੀ ਖੁੱਲੀ ਚਿੱਠੀ, ਕਿਹਾ -ਸਰਕਾਰ ਨੇ ਕਿਸਾਨਾਂ ਨਾਲ ਕੀਤੀ ਬੇਇਨਸਾਫੀ

ਪੜ੍ਹੋ ਹੋਰ ਖ਼ਬਰਾਂ : ਅਮਰੀਕੀ ਫੁੱਟਬਾਲਰ JuJu Smith-Schuster ਵੱਲੋਂ ਸੰਘਰਸ਼ ਕਰ ਰਹੇ ਕਿਸਾਨਾਂ ਲਈ ਵਿੱਤੀ ਮਦਦ ਦਾ ਐਲਾਨ

ਦੱਸ ਦੇਈਏ ਕਿ 26 ਜਨਵਰੀ ਨੂੰ ਹੋਈ ਟ੍ਰੈਕਟਰ ਪਰੇਡ 'ਚ ਪ੍ਰਦਰਸ਼ਨਾਕਰੀਆਂ ਦੀ ਕੁਝ ਥਾਵਾਂ 'ਤੇ ਪੁਲਿਸ ਨਾਲ ਝੜਪ ਹੋ ਗਈ ਸੀ। ਜਿਨ੍ਹਾਂ 'ਚੋਂ ਕੁੱਝ ਕਿਸਾਨ ਪਰੇਡ ਦੇ ਤੈਅ ਰਾਹ ਤੋਂ ਵੱਖ ਹੋ ਕੇ ਲਾਲ ਕਿਲ੍ਹੇ 'ਤੇ ਪਹੁੰਚ ਗਏ ਤੇ ਉੱਥੇ ਉਨ੍ਹਾਂ ਧਾਰਮਿਕ ਝੰਡਾ ਲਹਿਰਾ ਦਿੱਤਾ। ਸਾਬਕਾ ਨੌਕਰਸ਼ਾਹਾਂ ਨੇ ਸਵਾਲ ਕੀਤਾ ਕਿ ਤੱਥਾਂ ਦੇ ਸਪਸ਼ਟ ਹੋਣ ਤੋਂ ਪਹਿਲਾਂ ਮਹਿਜ਼ ਕੁਝ ਟਵੀਟ ਕਰਨ ਦੇ ਆਧਾਰ 'ਤੇ ਵਿਰੋਧੀ ਦਲ ਦੇ ਸੰਸਦ ਮੈਂਬਰਾਂ ਤੇ ਸੀਨੀਅਰ ਸੰਪਾਦਕਾ ਤੇ ਪੱਤਰਕਾਰਾਂ ਖਿਲਾਫ ਦੇਸ਼ਧ੍ਰੋਹ ਦਾ ਮੁਕੱਦਮਾ ਕਿਉਂ ਦਰਜ ਕੀਤਾ ਗਿਆ।

-PTCNews

Related Post