ਸੂਰਤ ਦੇ ONGC ਪਲਾਂਟ 'ਚ ਧਮਾਕੇ ਨਾਲ ਲੱਗੀ ਭਿਆਨਕ ਅੱਗ, ਮਚੀ ਹਫੜਾ-ਦਫੜੀ

By  Shanker Badra September 24th 2020 03:31 PM

ਸੂਰਤ ਦੇ ONGC ਪਲਾਂਟ 'ਚ ਧਮਾਕੇ ਨਾਲ ਲੱਗੀ ਭਿਆਨਕ ਅੱਗ, ਮਚੀ ਹਫੜਾ-ਦਫੜੀ:ਸੂਰਤ : ਗੁਜਰਾਤ ਵਿਖੇ ਸੂਰਤ ਦੇ ਹਜਿਰਾ ਸਥਿਤ ਤੇਲ ਅਤੇ ਕੁਦਰਤੀ ਗੈਸ ਨਿਗਮ (ONGC) ਦੇ ਪਲਾਂਟ ਵਿਚ ਅੱਜ ਭਾਵ ਵੀਰਵਾਰ ਸਵੇਰੇ 3 ਜ਼ਬਰਦਸਤ ਧਮਾਕਿਆਂ ਮਗਰੋਂ ਭਿਆਨਕ ਅੱਗ ਲੱਗ ਗਈ ਹੈ। ਜਿਸ ਤੋਂ ਬਾਅਦ ਅੱਗ ਲੱਗਣ ਕਾਰਨ ਹਫੜਾ-ਦਫੜੀ ਮਚ ਗਈ ਹੈ।

ਸੂਰਤ ਦੇ ONGC ਪਲਾਂਟ 'ਚ ਧਮਾਕੇ ਨਾਲ ਲੱਗੀ ਭਿਆਨਕ ਅੱਗ, ਮਚੀ ਹਫੜਾ-ਦਫੜੀ

ਜਾਣਕਾਰੀ ਅਨੁਸਾਰ ONGC ਗੈਸ ਪਲਾਂਟ 'ਚ ਧਮਾਕਾ ਇੰਨਾ ਭਿਆਨਕ ਸੀ ਕਿ ਨੇੜਲੇ ਪਿੰਡਾਂ 'ਚ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਧਮਾਕੇ ਵੇਲੇ ਉਨ੍ਹਾਂ ਦੇ ਘਰਾਂ ਦੀਆਂ ਖਿੜਕੀਆਂ ਹਿਲਣੀਆਂ ਸ਼ੁਰੂ ਹੋ ਗਈਆਂ ਸੀ। ਫਿਲਹਾਲ, ਇਸ ਗੈਸ ਪਲਾਂਟ ਦੇ ਧਮਾਕੇ 'ਚ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ। ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਸੂਰਤ ਦੇ ONGC ਪਲਾਂਟ 'ਚ ਧਮਾਕੇ ਨਾਲ ਲੱਗੀ ਭਿਆਨਕ ਅੱਗ, ਮਚੀ ਹਫੜਾ-ਦਫੜੀ

ਕਲੈਕਟਰ ਧਵਲ ਪਟੇਲ ਨੇ ਦੱਸਿਆ ਕਿ ਤੜਕੇ 3 ਕੁ ਵਜੇ ਤਿੰਨ ਧਮਾਕੇ ਹੋਣ ਮਗਰੋਂ ਅੱਗ ਲੱਗ ਗਈ। ਅਧਿਕਾਰਕ ਸੂਚਨਾ ਵਿਚ ਦੱਸਿਆ ਗਿਆ ਹੈ ਕਿ ਪ੍ਰੋਸੈਸਿੰਗ ਪਲਾਂਟ (ਕੱਚੇ ਤੇਲ ਭਾਵ ਕਰੂਡ ਨੂੰ ਸਾਫ ਕਰਨ ਵਾਲੇ ਪਲਾਂਟ) ਵਿਚ ਅੱਗ ਲੱਗੀ ਤੇ ਕੋਈ ਵੀ ਵਿਅਕਤੀ ਇਸ ਕਾਰਨ ਜ਼ਖ਼ਮੀ ਨਹੀਂ ਹੋਇਆ। ਅੱਗ ਦੀਆਂ ਲਪਟਾਂ ਦੂਰੋਂ ਹੀ ਦਿਖਾਈ ਦੇ ਰਹੀਆਂ ਸਨ।

ਸੂਰਤ ਦੇ ONGC ਪਲਾਂਟ 'ਚ ਧਮਾਕੇ ਨਾਲ ਲੱਗੀ ਭਿਆਨਕ ਅੱਗ, ਮਚੀ ਹਫੜਾ-ਦਫੜੀ

ਜ਼ਿਕਰਯੋਗ ਹੈ ਕਿ ਹਾਜੀਰਾ ਵਿੱਚ ਸਥਿਤ ਗੈਸ ਪਲਾਂਟ ਵਿੱਚ ਅੱਗ ਲੱਗਣ ਦੀ ਘਟਨਾ ਵਾਪਰੀ ਸੀ। ਅੱਗ 'ਤੇ ਕਾਬੂ ਪਾਇਆ ਗਿਆ ਹੈ। ਇਹ ਰਾਹਤ ਦੀ ਗੱਲ ਹੈ ਕਿ ਇਸ ਘਟਨਾ ਵਿੱਚ ਕਿਸੇ ਦੀ ਮੌਤ ਨਹੀਂ ਹੋਈ ਹੈ। ਸੂਰਤ ਦੇ ਕੁਲੈਕਟਰ ਡਾ: ਧਵਲ ਪਟੇਲ ਨੇ ਕਿਹਾ ਕਿ ਪਲਾਂਟ ਵਿੱਚ ਲਗਾਤਾਰ 3 ਧਮਾਕੇ ਹੋਏ, ਜਿਸ ਕਾਰਨ ਅੱਗ ਲੱਗੀ।

-PTCNews

Related Post