ਗੁਰਬਾਣੀ ਪ੍ਰਸਾਰਣ ਮਾਮਲਾ : ਕੂੜ ਪ੍ਰਚਾਰ ਕਰਨ ਵਾਲਿਆਂ ਨੂੰ PTC Network ਦੇ ਪ੍ਰੈਜ਼ੀਡੈਂਟ ਰਬਿੰਦਰ ਨਰਾਇਣ ਨੇ ਦਿੱਤਾ ਜਵਾਬ

By  Jashan A January 13th 2020 04:51 PM

ਗੁਰਬਾਣੀ ਪ੍ਰਸਾਰਣ ਮਾਮਲਾ : ਕੂੜ ਪ੍ਰਚਾਰ ਕਰਨ ਵਾਲਿਆਂ ਨੂੰ PTC Network ਦੇ ਪ੍ਰੈਜ਼ੀਡੈਂਟ ਰਬਿੰਦਰ ਨਰਾਇਣ ਨੇ ਦਿੱਤਾ ਜਵਾਬ,ਚੰਡੀਗੜ੍ਹ: ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਿਤ ਹੋਣ ਵਾਲੇ ਹੁਕਮਨਾਮੇ ਦੇ ਵਿਵਾਦ ‘ਤੇ ਕੁਝ ਧਿਰਾਂ ਵੱਲੋਂ ਸਕਰੀਨ ਸ਼ਾਟ ਦਿਖਾ ਕੇ ਇਹ ਗੱਲ ਵਾਰ ਵਾਰ ਦੱਸੀ ਜਾ ਰਹੀ ਹੈ ਕਿ ਅਦਾਰਾ ਪੀ .ਟੀ. ਸੀ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਸ੍ਰੀ ਦਰਬਾਰ ਸਾਹਿਬ ਦੀ ਗੁਰਬਾਣੀ ਅਦਾਰੇ ਦੀ 'ਬੋਧਿਕ ਜਾਇਦਾਦ (Intellectual Property) ਹੈ।

Rabindra Narayan on Daily Hukamnama controversy Sri Harmandir Sahibਇਸ ਕੂੜ ਪ੍ਰਚਾਰ ਬਾਰੇ ਜਵਾਬ ਦਿੰਦਿਆਂ ਪੀ.ਟੀ.ਸੀ ਨੈੱਟਵਰਕ ਦੇ ਪ੍ਰੈਜ਼ੀਡੈਂਟ ਤੇ ਐਮ.ਡੀ ਰਬਿੰਦਰ ਨਰਾਇਣ ਨੇ ਸਪਸ਼ਟ ਕੀਤਾ ਕਿ ਉਹ ਫੇਸਬੁੱਕ ਦਾ ਸਟੈਂਡਰਡ ਰਿਸਪਾਂਸ ਹੁੰਦਾ ਹੈ ਜੋ ਕਿਸੇ ਵੀ ਕਾਪੀਰਾਈਟ ਦੇ ਮਾਮਲੇ 'ਚ ਜਾਰੀ ਕੀਤਾ ਜਾਂਦਾ ਹੈ।

ਹੋਰ ਪੜ੍ਹੋ: ਡੋਮ ਭਾਈਚਾਰੇ ਦੀਆਂ ਔਰਤਾਂ ਖਿਲਾਫ ਟਿੱਪਣੀ ਕਰ ਬੁਰੇ ਫਸੇ ਬੱਬੂ ਮਾਨ, ਮਾਮਲਾ ਦਰਜ

ਕੋਈ ਵੀ ਮਾਮਲਾ ਕਾਪੀਰਾਈਟ ਦਾ ਹੁੰਦਾ ਹੈ ਤਾਂ ਫੇਸਬੁੱਕ ਆਪਣੇ ਤੌਰ 'ਤੇ ਇਹ ਮੈਸੇਜ ਭੇਜ ਦਿੰਦਾ ਹੈ। ਉਹਨਾਂ ਦੱਸਿਆ ਕਿ ਇਹ ਗੱਲ ਘੱਟੋ-ਘੱਟ ਉਹਨਾਂ ਸਾਰੇ ਲੋਕਾਂ ਨੁੰ ਤਾਂ ਪਤਾ ਹੈ ਜੋ ਸੋਸ਼ਲ ਮੀਡੀਆ ਦਾ ਕੰਮ ਕਰਦੇ ਹਨ ਨਹੀਂ ਤਾ ਇਸ ਗੱਲ ਨੂੰ ਫੇਸਬੁੱਕ ਤੋਂ ਤਸਦੀਕ ਕਰਵਾਇਆ ਜਾ ਸਕਦਾ ਹੈ।

Rabindra Narayan on Daily Hukamnama controversy Sri Harmandir Sahibਰਬਿੰਦਰ ਨਰਾਇਣ ਨੇ ਕਿਹਾ ਕਿ ਉਹ ਪਿਛਲੇ 20 ਸਾਲਾ ਤੋਂ ਗੁਰਬਾਣੀ ਦੀ ਨਿਰੰਤਰ ਸੇਵਾ 'ਚ ਲੱਗੇ ਹੋਏ ਹਨ ਤੇ ਗੁਰੂ ਦੇ ਅਸ਼ੀਰਵਾਦ ਨਾਲ ਅੱਗੇ ਵੀ ਸੇਵਾ ਨਿਭਾਉਂਦੇ ਰਹਾਂਗੇ। ਪੀਟੀਸੀ ਨੈੱਟਵਰਕ ਪਵਿੱਤਰ ਬਾਣੀ ਦੀ ਮਰਆਿਦਾ ਦੇ ਅਜਿਹੇ ਘਾਣ ਬਾਰੇ ਸੋਚ ਵੀ ਨਹੀਂ ਸਕਦਾ।

ਹੋਰ ਖਬਰਾਂ ਦੇਖਣ ਲਈ ਸਾਡਾ ਯੂ-ਟਿਊਬ ਚੈਨਲ Subscribe ਕਰੋ:

-PTC News

Related Post