ਪੋਸਟਰਾਂ ਰਾਹੀਂ ਆਪਣੇ ਐਮ.ਪੀ ਦੀ ਭਾਲ ਕਰ ਰਹੇ ਗੁਰਦਾਸਪੁਰ ਵਾਸੀ

By  Jagroop Kaur June 9th 2021 11:00 AM

ਬਾਲੀਵੁੱਡ ਅਦਾਕਾਰ ਤੋਂ ਸਿਆਸਤ 'ਚ ਕਦਮ ਰੱਖਣ ਵਾਲੇ ਅਦਾਕਾਰ ਸੰਨੀ ਦਿਓਲ ਜਦੋਂ ਦੇ ਗੁਰਦਸਪੂਰ ਤੋਂ ਐਮ ਪੀ ਬਣੇ ਹਨ ਉਦੋਂ ਤੋਂ ਹੀ ਵਿਵਾਦਾਂ ਵਿਚ ਹਨ , ਵਿਵਾਦ ਉਹਨਾਂ ਦੀ ਗੁੰਮਸ਼ੁਦਗੀ ਦਾ ਹੈ , ਕਿ ਉਹ ਅਕਸਰ ਹੀ ਗਾਇਬ ਰਹਿੰਦੇ ਹਨ , ਜਦ ਜਦ ਉਹਨਾਂ ਦੀ ਲੋੜ ਉਹਨਾਂ ਦੇ ਹਲਕੇ ਦੇ ਲੋਕਾਂ ਨੂੰ ਹੋਈ ਹੈ ਉਹ ਨਦਾਰਦ ਰਹਿੰਦੇ ਹਨ , ਜਿਸ ਦੇ ਵਿਰੋਧ ਵਿਹਕ ਲੋਕ ਸਭਾ ਹਲਕਾ ਗੁਰਦਾਸਪੁਰ 'ਚ ਲੰਮੀ ਗੈਰ-ਮੌਜੂਦਗੀ ਦੇ ਚੱਲਦਿਆਂ ਨੌਜਵਾਨਾਂ ਨੇ ਇਕੱਤਰ ਹੋ ਕੇ ਸ਼ਹਿਰ ਅੰਦਰ ਸੰਨੀ ਦਿਉਲ ਦੀ ਗੁੰਮਸ਼ੁਦਗੀ ਦੇ ਪੋਸਟਰ ਲਗਾਏ। ਇਸ ਮੌਕੇ ਇਕੱਤਰ ਹੋਏ ਨੌਜਵਾਨਾਂ ਨੇ ਸੰਨੀ ਦਿਓਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

Sunny Deol replied on the facebook over the Missing posters placed in  Gurdaspur constituencyRead More : Punjab Congress ਦੇ ਕਲੇਸ਼ ‘ਤੇ ਖੜਗੇ ਕਮੇਟੀ ਹਾਈਕਮਾਨ ਨੂੰ ਅੱਜ ਸੌੰਪ...

ਨੌਜਵਾਨਾਂ ਨੇ ਕਿਹਾ ਕਿ ਸੰਨੀ ਦਿਓਲ ਨੂੰ ਇਸ ਹਲਕੇ ਦੇ ਲੋਕਾਂ ਨੇ ਕੀਮਤੀ ਵੋਟਾਂ ਪਾ ਕੇ ਸਾਂਸਦ ਬਣਾਇਆ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਸੰਨੀ ਦਿਓਲ ਨੇ ਪਿਛਲੇ ਲੰਮੇ ਸਮੇ ਤੋਂ ਗੁਰਦਾਸਪੁਰ ਹਲਕੇ ਦੇ ਲੋਕਾਂ ਦੀ ਕੋਈ ਸਾਰ ਨਹੀਂ ਲਈ ਅਤੇ ਨਾ ਹੀ ਕਰੋਨਾ ਮਹਾਮਾਰੀ ਦੌਰਾਨ ਲੋਕਾਂ ਦੀ ਕੋਈ ਮਦਦ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਸੰਨੀ ਦਿਓਲ ਕੋਲ ਆਪਣੇ ਹਲਕੇ ਦੇ ਲੋਕਾਂ ਲਈ ਸਮਾਂ ਹੀ ਨਹੀਂ ਸੀ ਅਤੇ ਉਸ ਨੂੰ ਆਮ ਲੋਕਾਂ ਦੀਆਂ ਦੁੱਖ ਤਕਲੀਫਾਂ ਨਾਲ ਕੋਈ ਸਰੋਕਾਰ ਹੀ ਨਹੀਂ ਹੈ ਤਾਂ ਉਨਾਂ ਨੂੰ ਲੋਕ ਸਭਾ ਮੈਂਬਰ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।Sunny Deol 'missing' posters seen at railway station, parks in Punjab's  Pathankot | India News – India TVRead More : ਬਲੈਕ ਫੰਗਸ ਨਾਲ ਹੋਇਆ ਹਰਿਆਣਾ ਦੀ ਸਾਬਕਾ ਮੰਤਰੀ ਕਮਲਾ ਵਰਮਾ ਦਾ...

ਲੋਕਾਂ ਦਾ ਕਹਿਣਾ ਹੈ ਕਿ ਸੰਨੀ ਦਿਓਲ ਨੇ ਕਿਸਾਨੀ ਸੰਘਰਸ਼ ਦੌਰਾਨ ਦਿਨ ਰਾਤ ਜੂਝ ਰਹੇ ਕਿਸਾਨਾਂ ਕਿਸਾਨਾਂ ਦੀ ਬਾਂਹ ਵੀ ਨਹੀਂ ਫੜੀ ਅਤੇ ਨਾ ਹੀ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨਾਲ ਕੋਈ ਹਮਦਰਦੀ ਜ਼ਾਹਿਰ ਕੀਤੀ। ਇਥੋਂ ਤੱਕ ਸੰਨੀ ਦਿਓਲ ਨੇ ਆਪਣੇ ਹਲਕੇ ਦੇ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨੂੰ ਹੌਂਸਲਾਂ ਲਈ ਵੀ ਕਦੇ ਸਮਾਂ ਨਹੀਂ ਕੱਢਿਆ। ਉਨ੍ਹਾਂ ਕਿਹਾ ਕਿ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਸਿਹਤ, ਸਿੱਖਿਆ ਅਤੇ ਰੁਜ਼ਗਾਰ ਸਮੇਤ ਕਈ ਮਾਮਲਿਆਂ ਵਿਚ ਬੁਰੀ ਤਰ੍ਹਾਂ ਪੱਛੜਿਆ ਹੋਇਆ ਹੈ ਪਰ ਇਸ ਦੇ ਬਾਵਜੂਦ ਸੰਨੀ ਦਿਓਲ ਕੇਂਦਰ ਸਰਕਾਰ ਕੋਲੋਂ ਆਪਣੇ ਹਲਕੇ ਲਈ ਕੋਈ ਪ੍ਰਾਜੈਕਟ ਨਹੀਂ ਲਿਆ ਸਕੇ। ਉਨ੍ਹਾਂ ਕਿਹਾ ਕਿ ਸੰਨੀ ਦੀ ਇਸ ਬੇਧਿਆਨੀ ਅਤੇ ਬੇਰੁਖੀ ਕਾਰਨ ਇਸ ਹਲਕੇ ਦੇ ਸਮੁੱਚੇ ਵਰਗਾਂ ਦੇ ਲੋਕ ਉਸ ਤੋਂ ਖਫ਼ਾ ਹੋ ਚੁੱਕੇ ਹਨ ਅਤੇ ਅੱਜ ਸਾਰੇ ਲੋਕ ਸੰਨੀ ਦੇ ਅਸਤੀਫ਼ੇ ਦੀ ਮੰਗ ਕਰਨ ਲੱਗ ਪਏ ਹਨ।

Related Post