ਖੇਤੀਬਾੜੀ ਦਾ ਪੂਰਾ ਕਾਰੋਬਾਰ ਕੁੱਝ ਲੋਕਾਂ ਦੇ ਹਿੱਤਾਂ 'ਚ ਦੇਣ ਲਈ ਇਹ ਸਭ ਕੀਤਾ ਜਾ ਰਿਹੈ : ਗੁਰਨਾਮ ਚੜੂਨੀ

By  Shanker Badra February 20th 2021 06:30 PM

ਚੰਡੀਗੜ੍ਹ : ਚੰਡੀਗੜ੍ਹ ਵਿਖੇ ਕਿਸਾਨ ਮਹਾਂਪੰਚਾਇਤ ਨੂੰ ਸੰਬੋਧਿਤ ਕਰਦਿਆਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਚੰਡੀਗੜ੍ਹ ਦੇ ਸ਼ਹਿਰੀ ਲੋਕ ਵੀ ਵਧਾਈ ਦੇ ਪਾਤਰ ਹਨ , ਜਿਹੜੇ ਕਿ ਖੇਤੀਬਾੜੀ ਨਾਲ ਸਬੰਧ ਨਾ ਰੱਖਣ ਦੇ ਬਾਵਜੂਦ ਦੇ ਸੰਘਰਸ਼ 'ਚ ਪੂਰਾ ਹਿੱਸਾ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਰੋਜ਼ਾਨਾ ਚੌਕਾਂ 'ਚ ਪ੍ਰਦਰਸ਼ਨ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਅਸਲ ਗੱਲ ਸਮਝ ਆ ਗਈ ਹੈ ਪਰ ਮੋਦੀ ਸਰਕਾਰ ਨੂੰ ਸਮਝ ਨਹੀਂ ਆ ਰਿਹਾ।

Gurnam Singh Chaduni Said in Chandigarh Mahapanchayat । Kisan Andolan ਖੇਤੀਬਾੜੀ ਦਾ ਪੂਰਾ ਕਾਰੋਬਾਰ ਕੁੱਝ ਲੋਕਾਂ ਦੇ ਹਿੱਤਾਂ 'ਚ ਦੇਣ ਲਈ ਇਹ ਸਭ ਕੀਤਾ ਜਾ ਰਿਹੈ : ਗੁਰਨਾਮ ਚੜੂਨੀ

ਪੜ੍ਹੋ ਹੋਰ ਖ਼ਬਰਾਂ : ਪੰਜਾਬ ਦੀਆਂ MC ਚੋਣਾਂ 'ਚ ਭਾਜਪਾ ਨੂੰ ਪੰਜਾਬੀਆਂ ਨੇ ਭਾਂਡੇ ਵਾਂਗ ਮਾਂਜ ਕੇ ਰੱਖਤਾ : ਰੁਲਦੂ ਸਿੰਘ ਮਾਨਸਾ

ਉਨ੍ਹਾਂ ਕਿਹਾ ਕਿ ਭਗਤ ਸਿੰਘ ਕਿਉਂ ਫਾਂਸੀ 'ਤੇ ਚੜ੍ਹਿਆ ਸੀ, ਦੇਸ਼ ਨੂੰ ਆਜ਼ਾਦ ਕਰਾਉਣ ਲਈ ਪਰ ਦੇਸ਼ 'ਚ ਪਹਿਲਾਂ ਨਾਲੋਂ ਵੀ ਵਧੇਰੇ ਗੁਲਾਮੀ ਵਾਲੇ ਹਾਲਾਤ ਪੈਦਾ ਕਰ ਦਿੱਤੇ ਗਏ ਹਨ। ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ 4 ਲੱਖ ਦੇ ਕਰੀਬ ਕਿਸਾਨ ਪਿਛਲੇ 20 ਸਾਲਾਂ 'ਚ ਕਰਜ਼ੇ ਦੀ ਮਾਰ ਹੇਠ ਆਪਣੀ ਜਾਨ ਗੁਆ ਗਏ ਪਰ ਕਿਸੇ ਪੂੰਜੀਪਤੀ ਲਈ ਅਜਿਹੇ ਹਾਲਾਤ ਨਹੀਂ ਪੈਦਾ ਹੋਏ, ਨਾ ਕਿਸੇ ਨੇ ਫਾਂਸੀ ਲਈ ਅਤੇ ਨਾ ਹੀ ਦੇਸ਼ ਲਈ ਕੋਈ ਕੁਰਬਾਨੀ ਦਿੱਤੀ।

Ruldu Singh Mansa Said in Chandigarh Mahapanchayat । Kisan Andolan

ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਭੁੱਖਮਰੀ 'ਚ 107 ਦੇਸ਼ਾਂ ਦੀ ਸੂਚੀ 'ਚ 102ਵੇਂ ਸਥਾਨ 'ਤੇ ਪਹੁੰਚ ਗਿਆ ਹੈ। 45 ਫ਼ੀਸਦੀ ਬੱਚਿਆਂ ਨੂੰ ਚੰਗਾ ਭੋਜਨ ਨਹੀਂ ਮਿਲ ਰਿਹਾ। ਸਰਕਾਰ ਵੱਲੋਂ ਪੂਰਾ ਖੇਤੀ ਦਾ ਕਾਰੋਬਾਰ ਦੇਸ਼ ਦੇ ਕੁਝ ਲੋਕਾਂ ਦੇ ਹਿੱਤਾਂ 'ਚ ਦੇਣ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ। ਚੜੂਨੀ ਨੇ ਮੋਦੀ ਸਰਕਾਰ 'ਤੇ ਵਰਦਿਆਂ ਕਿਹਾ ਕਿ ਕਿਹਾ ਮੋਦੀ ਝੂਠਾ ਸੀ ਅਤੇ ਝੂਠਾ ਹੀ ਰਹੇਗਾ।

ਖੇਤੀਬਾੜੀ ਦਾ ਪੂਰਾ ਕਾਰੋਬਾਰ ਕੁੱਝ ਲੋਕਾਂ ਦੇ ਹਿੱਤਾਂ 'ਚ ਦੇਣ ਲਈ ਇਹ ਸਭ ਕੀਤਾ ਜਾ ਰਿਹੈ : ਗੁਰਨਾਮ ਚੜੂਨੀ

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸਾਰੀਆਂ ਫਸਲਾਂ ਉਪਰ ਐਮ.ਐਸ. ਪੀ. ਦੇਣ ਤੋਂ ਇਨਕਾਰੀ ਕਰ ਰਹੀ ਹੈ। ਭਵਿੱਖ ਵਿਚ ਖੇਤੀ ਕੰਪਨੀਆਂ ਕਰਨਗੀਆਂ। ਹੁਣ ਸਵਾਲ ਕਿਸਾਨੀ ਦੇ ਭਵਿੱਖ ਤੇ ਕਿਸਾਨੀ ਦੀ ਹੋਂਦ ਨੂੰ ਬਚਾਉਣ ਦਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਉਪਰ ਐਗਰੋ ਬਿਜਨਸ ਵਾਲੇ ਕਾਨੂੰਨ ਲਾਗੂ ਕਰਨ ਦੀ ਸਾਜ਼ਿਸ਼ ਘੜੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਆਗੂਆਂ ਨੂੰ ਕਿਸੇ ਵੀ ਪਿੰਡ ਵਿਚ ਨਾ ਵੜਣ ਦੇਣ ਦਾ ਸੱਦਾ ਦਿੱਤਾ ਹੈ। ਭਾਜਪਾ ਆਗੂਆਂ ਨੂੰ ਮੀਟਿੰਗਾਂ ਤੇ ਇਕੱਠ ਨਾ ਕਰਨ ਦੇਣ ਦਾ ਵੀ ਸੱਦਾ ਦਿੱਤਾ ਹੈ। Ruldu Singh Mansa and Gurnam Singh Charuni at kisan mahapanchayat in Chandigarh at Rally Ground of Sector 25.ਗੁਰਨਾਮ ਸਿੰਘ ਚੜੂਨੀ ਨੇ ਕਿਹਾ ਨੇ ਕਿਹਾ ਕਿ ਦਿੱਲੀ ਪੁਲਿਸ ਨੇ 1700 ਕਿਸਾਨਾਂ ਨੂੰ ਨੋਟਿਸ ਜਾਰੀ ਕੀਤੇ ਹਨ। ਉਨ੍ਹਾਂ ਨੇ ਲੋਕਾਂ ਨੂੰ ਪਿੰਡਾਂ ਵਿਚ ਪੁਲਿਸ ਦੇ ਗ੍ਰਿਫਤਾਰ ਕਰਨ ਆਉਣ ਦੀ ਸੂਰਤ ਵਿਚ ਉਨ੍ਹਾਂ ਨੂੰ ਘੇਰਣ ਦਾ ਸੱਦਾ ਦਿੱਤਾ ਹੈ। ਚੜੂਨੀ ਨੇ ਐਲਾਨ ਕੀਤਾ ਕਿ ਅੰਦੋਲਨ 'ਚ ਸ਼ਾਮਿਲ ਹੋਏ ਕਿਸੇ ਵੀ ਬੰਦੇ 'ਤੇ ਜੇਕਰ ਕੇਸ ਹੋਇਆ, ਚਾਹੇ ਉਹ ਵੀ ਕਿਤੇ ਦਾ ਵੀ ਹੋਵੇ, ਉਸ ਦਾ ਕੇਸ ਅਸੀਂ ਲੜਾਂਗੇ ਅਤੇ ਖ਼ਰਚਾ ਵੀ ਚੁੱਕਾਂਗੇ।

-PTCNews

Related Post