ਕੈਨੇਡਾ ਦੇ ਬਰੈਂਪਟਨ ਸ਼ਹਿਰ ‘ਚ "ਗੁਰੂ ਨਾਨਕ ਸਟ੍ਰੀਟ" ਦਾ ਹੋਇਆ ਉਦਘਾਟਨ

By  Jashan A November 26th 2019 09:57 AM -- Updated: November 26th 2019 10:39 AM

ਕੈਨੇਡਾ ਦੇ ਬਰੈਂਪਟਨ ਸ਼ਹਿਰ ‘ਚ "ਗੁਰੂ ਨਾਨਕ ਸਟ੍ਰੀਟ" ਦਾ ਹੋਇਆ ਉਦਘਾਟਨ,ਬਰੈਂਪਟਨ: ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਦੁਨੀਆ ਭਰ 'ਚ ਵੱਸਦੀ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਬੜੀ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ।

ਜਿਥੇ ਸੰਗਤਾਂ ਵੱਲੋਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੱਡੇ-ਵੱਡੇ ਪ੍ਰੋਗਰਾਮ ਉਲੀਕੇ ਗਏ, ਉਥੇ ਹੀ ਕਈ ਲੋਕਾਂ ਨੇ ਗੁਰੂ ਜੀ ਨੂੰ ਅਨੌਖੇ ਢੰਗ ਨਾਲ ਯਾਦ ਕੀਤਾ। ਇਸ ਦੇ ਤਹਿਤ ਕੈਨੇਡਾ ਦੇ ਸੂਬੇ ਓਂਟਾਰੀਓ ਦੇ ਬਰੈਂਪਟਨ ਸਿਟੀ ਕੌਂਸਲ ਨੇ ਪੀਟਰ ਰੋਬਰਟਸਨ ਬੋਲੇਵਰਡ ਦੇ ਡਿਕਸੀ ਰੋਡ ਤੇ ਗਰੇਟ ਲੇਕਸ ਆਫ ਬਰੈਂਪਟਨ ਵਿਚਾਲੇ ਸੜਕ ਨੂੰ ਗੁਰੂ ਨਾਨਕ ਸਟ੍ਰੀਟ ਵਜੋਂ ਨਾਮ ਦੇ ਦਿੱਤਾ ਹੈ।

ਇਸਦੇ ਨਾਮ ਦੀਆਂ ਪਲੇਟਾਂ ਹੁਣ ਸੜ੍ਹਕ ‘ਤੇ ਲੱਗ ਗਈਆਂ ਹਨ।ਬੀਤੇ ਐਤਵਾਰ ਇਸ ਦਾ ਰਸਮੀ ਤੌਰ ‘ਤੇ ਉਦਘਾਟਨ ਹੋਇਆ ਜਿਸ ਮੌਕੇ ਇਕ ਸਮਾਗਮ ਵੀ ਆਯੋਜਿਤ ਕੀਤਾ ਗਿਆ।

ਦੱਸਣਯੋਗ ਹੈ ਕਿ ਖੇਤਰੀ ਕੌਂਸਲਰ ਗੁਰਪ੍ਰੀਤ ਸਿੰਘ ਢਿਲੋਂ ਅਤੇ ਨਗਰ ਕੌਂਸਲਰ ਹਰਕੀਰਤ ਸਿੰਘ ਨੇ ਬਰੈਂਪਟਨ ‘ਚ ਗੁਰੂ ਸਾਹਿਬ ਦੇ ਨਾਂ ਦੀ ਸੜਕ ਲਈ ਮਤਾ ਪੇਸ਼ ਕੀਤਾ ਸੀ।

-PTC News

Related Post