ਭਾਈਚਾਰੇ ਦੀ ਮਿਸਾਲ ਕਾਇਮ, ਮੁਸਲਮਾਨ ਵੀਰਾਂ ਨੇ ਗੁਰਦੁਆਰੇ 'ਚ ਅਦਾ ਕੀਤੀ ਨਮਾਜ਼

By  Joshi September 3rd 2017 01:02 PM -- Updated: September 3rd 2017 01:50 PM

Gurudwara Hosts Eid Namaz After Muslims Couldn't Pray Outside Due To Heavy Rain ਕੱਲ ਦੇਸ਼ ਅਤੇ ਦੁਨੀਆਂ ਭਰ ਵਿੱਚ ਈਦ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਸੀ। ਇਸ ਤਿਉਹਾਰ ਦੇ ਚੱਲਦਿਆਂ ਕਈ ਦਿਨ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਸਨ ਅਤੇ ਬਾਜ਼ਾਰਾਂ ਵਿੱਚ ਰੌਣਕਾਂ ਲੱਗ ਗਈਆਂ ਸਨ। ਜਿੱਥੇ, ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਜਾਤ-ਪਾਤ ਦੇ ਭੇਦਭਾਵ ਕਾਰਨ ਕਈ ਵਾਰ ਮਾਹੌਲ ਤਨਾਅਪੂਰਨ ਹੋ ਜਾਂਦਾ ਹੈ, ਉਥੇ ਹੀ ਇੱੱਕ ਵੱਖਰੀ ਤਰ੍ਹਾਂ ਦੀ ਘਟਨਾ ਨੇ ਸਾਰਿਆਂ ਨੂੰ ਇੱਕ ਬਹੁਤ ਹੀ ਖੂਬਸੂਰਤ ਸੁਨੇਹਾ ਦਿੱਤਾ। ਦਰਅਸਲ, ਇੱਕ ਅਜਿਹੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ, ਜਿੱਥੇ ਮੁਸਲਿਮ ਵੀਰ ਗੁਰਦੁਆਰਾ ਸਾਹਿਬ ਦੇ ਅੰਦਰ ਹਾਲ ਕਮਰੇ 'ਚ ਨਮਾਜ਼ ਪੜ੍ਹਦੇ ਨਜ਼ਰ ਆ ਰਹੇ ਹਨ। ਸੂਤਰਾਂ ਅਨੁਸਾਰ, ਇਹ ਵੀਡੀਓ ਉਤਰਾਖੰਡ ਜ਼ਿਲੇ ਦੀ ਹੈ, ਜਿੱਥੇ ਭਾਰੀ ਬਾਰਿਸ਼ ਕਾਰਨ ਈਦਗਾਹ ਵਿੱਚ ਪਾਣੀ ਭਰ ਗਿਆ ਸੀ। ਇਸ ਵਜ੍ਹਾ ਕਾਰਨ ਮੁਸਲਮਾਨ ਵੀਰ ਉਥੇ ਨਮਾਜ਼ ਅਦਾ ਨਹੀਂ ਕਰ ਸਕਦੇ ਸਨ। ਇਸ ਦੇ ਚੱਲਦਿਆਂ ਸਿੱਖ ਵੀਰਾਂ ਦੀ ਮਦਦ ਨਾਲ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਨਮਾਜ਼ ਅਦਾ ਕੀਤੀ ਅਤੇ ਭਾਈਚਾਰੇ ਵੱਖਰੀ ਮਿਸਾਲ ਪੇਸ਼ ਕੀਤੀ ਹੈ। ਜੋਸ਼ੀਮਠ ਦੇ ਗੁਰਦੁਆਰਾ ਸਾਹਿਬ ਦੇ ਸਮੂਹ ਪ੍ਰਬੰਧਕਾਂ ਨੇ ਮੁਸਲਿਮ ਵੀਰਾਂ ਨੂਮ ਸੱਦਾ ਦੇ ਕੇ ਕਿਹਾ ਸੀ ਕਿ ਉਹ ਗੁਰਦੁਆਰਾ ਸਾਹਿਬ ਅੰਦਰ ਆ ਕੇ ਆਪਣੇ ਧਰਮ ਅਨੁਸਾਰ ਨਮਾਜ਼ ਅਦਾ ਕਰ ਸਕਦੇ ਹਨ। ਦੱਸਣਯੋਗ ਹੈ ਕਿ ਨਮਾਜ਼ ਅਦਾ ਕਰਨ ਦੇ ਉਪਰੰਤ ਉਹਨਾਂ ਨੇ ਬਾਕੀ ਧਰਮਾਂ ਦੇ ਲੋਕਾਂ ਦੇ ਗਲ ਲੱਗ ਉਹਨਾਂ ਨੂੰ ਵੀ ਈਦ ਦੀ ਮੁਬਾਰਕਬਾਦ ਦਿੱਤੀ। —PTC News

Related Post