ਸਿਹਤ ਮੰਤਰੀ ਹਰਸ਼ਵਰਧਨ ਨੇ ਪਤਨੀ ਸਹਿਤ ਲਗਵਾਈ ‘ਕੋਰੋਨਾ ਵੈਕਸੀਨ’, ਲੋਕਾਂ ਨੂੰ ਕੀਤੀ ਅਹਿਮ ਅਪੀਲ

By  Jagroop Kaur March 2nd 2021 04:51 PM

ਕੋਰੋਨਾ ਟੀਕਾਕਰਨ ਦਾ ਦੂਜਾ ਪੜਾਅ ਸੋਮਵਾਰ ਯਾਨੀ ਕਿ ਕੱਲ੍ਹ ਤੋਂ ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੁਣ ਤੱਕ ਕਈ ਵੱਡੇ ਨੇਤਾਵਾਂ ਨੇ ਕੋਰੋਨਾ ਵੈਕਸੀਨ ਲਗਵਾ ਲਈ ਹੈ। ਅੱਜ ਯਾਨੀ ਕਿ ਮੰਗਲਵਾਰ ਨੂੰ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਆਪਣੀ ਪਤਨੀ ਨੂਤਨ ਗੋਇਲ ਨਾਲ ਕੋਰੋਨਾ ਵੈਕਸੀਨ ਲਗਵਾਈ। ਹਰਸ਼ਵਰਧਨ ਨੇ ਦਿੱਲੀ ਹਾਰਟ ਐਂਡ ਲੰਗ ਇੰਸਟੀਚਿਊਟ ’ਚ ਕੋਰੋਨਾ ਵੈਕਸੀਨ ਦੀ ਪਹਿਲੀ ਖ਼ੁਰਾਕ ਲਈ। ਕੋਰੋਨਾ ਵੈਕਸੀਨ ਲਗਵਾਉਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਮੈਂ ਸਾਰਿਆਂ ਨੂੰ ਟੀਕਾਕਰਨ ਲਈ ਬੇਨਤੀ ਕਰਦਾ ਹਾਂ। ਪਹਿਲੀ ਖ਼ੁਰਾਕ ਦੇ 28 ਦਿਨਾਂ ਬਾਅਦ ਸਾਰਿਆਂ ਨੂੰ ਆਪਣੀ ਦੂਜੀ ਖ਼ੁਰਾਕ ਲੈਣੀ ਚਾਹੀਦੀ ਹੈ।

Union health minister Dr Harsh Vardhan getting vaccinated at Delhi on Tuesday,

ਪੜ੍ਹੋ ਹੋਰ ਖ਼ਬਰਾਂ : ਬਿਕਰਮ ਸਿੰਘ ਮਜੀਠੀਆ ਨੇ ਵਿਧਾਨ ਸਭਾ ‘ਚ ਚੁੱਕਿਆ ਕਿਸਾਨ ਖੁਦਕੁਸ਼ੀਆਂ ਦਾ ਮਾਮਲਾ

ਜੇਕਰ ਤੁਸੀਂ ਮਾਮੂਲੀ ਮਾੜੇ ਪ੍ਰਭਾਵਾਂ ਦਾ ਅਨੁਭਵ ਕਰਦੇ ਹੋ, ਤਾਂ ਚਿੰਤਾ ਨਾ ਕਰੋ। ਆਪਣੇ ਡਾਕਟਰਾਂ ਨਾਲ ਸੰਪਰਕ ਕਰੋ ਅਤੇ ਇਸ ਬਾਰੇ ਜ਼ਰੂਰ ਦੱਸੋ। ਇਸ ਦੇ ਨਾਲ ਹੀ ਸਿਹਤ ਮੰਤਰੀ ਨੇ ਕਿਹਾ ਕਿ ਹਨੂਮਾਨ ਜੀ ਤਾਂ ਸੰਜੀਵਨੀ ਬੂਟੀ ਲੈਣ ਦੇ ਲਈ ਸ਼੍ਰੀਲੰਕਾ ਤੱਕ ਚਲੇ ਗਏ ਸਨ ਅਤੇ ਜੜੀ ਬੂਟੀ ਲੈਕੇ ਆਏ ਸਨ , ਤੁਹਾਡੇ ਤਾਂ ਘਰ ਦੇ ਕੋਲ ਹੀ ਸੰਜੀਵਨੀ ਬੂਟੀ ਹੈ , ਭਾਵ ਕਿ ਕੋਰੋਨਾ ਵੈਕਸੀਨ ਲੋਕਾਂ ਲਈ ਕਿਸੇ ਸੰਜੀਵਨੀ ਬੂਟੀ ਤੋਂ ਘਟ ਨਹੀਂ ਹੈ।

ਪੜ੍ਹੋ ਹੋਰ ਖ਼ਬਰਾਂ : ਰਾਜ ਸਭਾ ਟੀਵੀ ਅਤੇ ਲੋਕ ਸਭਾ ਟੀਵੀ ਦਾ ਹੋਇਆ ਮਰਜ਼ਰ, ਹੁਣ ਨਵੇਂ ਚੈਨਲ ਦਾ ਨਾਮ ਹੋਵੇਗਾ ਸੰਸਦ ਟੀਵੀ

ਦੱਸਣਯੋਗ ਹੈ ਕਿ ਕੋਵਿਡ-19 ਟੀਕਾਕਰਨ ਮੁਹਿੰਮ ਦਾ ਦੂਜਾ ਪੜਾਅ ਸੋਮਵਾਰ ਤੋਂ ਸ਼ੁਰੂ ਹੋਇਆ। ਇਸ ਦੇ ਤਹਿਤ 60 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਅਤੇ ਹੋਰ ਬੀਮਾਰੀ ਤੋਂ ਪੀੜਤ 45 ਸਾਲ ਜਾਂ ਉਸ ਤੋਂ ਵਧੇਰੇ ਉਮਰ ਵਾਲੇ ਲੋਕਾਂ ਨੂੰ ਟੀਕੇ ਦੀ ਪਹਿਲੀ ਖ਼ੁਰਾਕ ਦਿੱਤੀ ਜਾਵੇਗੀ। ਕੋਰੋਨਾ ਵੈਕਸੀਨ ਰੋਧੀ ਟੀਕਾ ਸਰਕਾਰੀ ਕੇਂਦਰਾਂ ’ਤੇ ਮੁਫ਼ਤ ਲਾਇਆ ਜਾਵੇਗਾ।

ਪ੍ਰਾਈਵੇਟ ਕਲੀਨਿਕ ਅਤੇ ਸੈਂਟਰਾਂ ਵਿਚ ਉਨ੍ਹਾਂ ਨੂੰ ਇਸ ਲਈ 250 ਰੁਪਏ ਫ਼ੀਸ ਦੇਣੀ ਹੋਵੇਗੀ। ਦੱਸ ਦੇਈਏ ਕਿ ਦੇਸ਼ ਵਿਚ 16 ਜਨਵਰੀ ਨੂੰ ਕੋਰੋਨਾ ਟੀਕਾਕਰਨ ਸ਼ੁਰੂ ਕੀਤਾ ਗਿਆ ਸੀ। ਪਹਿਲੇ ਪੜਾਅ ਵਿਚ ਸਿਹਤ ਕਾਮਿਆਂ ਅਤੇ ਫਰੰਟ ਲਾਈਨ ਵਰਕਰਾਂ ਨੂੰ ਵੈਕਸੀਨ ਦੀ ਖ਼ੁਰਾਕ ਦਿੱਤੀ ਗਈ।

Latest Update on https://twitter.com/ptcnews

Related Post