ਬਰਨਾਲਾ ਜ਼ਿਲ੍ਹੇ ਦੇ ਪਿੰਡ ਭੱਠਲ ਦੇ ਇੱਕ ਨੌਜਵਾਨ ਦਾ ਕੈਨੇਡਾ ਵਿੱਚ ਗੋਲੀ ਮਾਰ ਕੇ ਕੀਤਾ ਕਤਲ 

By  Shanker Badra May 9th 2021 04:50 PM

ਨਿਊਯਾਰਕ : ਕੈਨੇਡਾ ਦੇ ਐਡਮਿੰਟਨ ਦੀ ਸ਼ੇਰਵੁੱਡ ਪਾਰਕ ਵਿਖੇ ਬੀਤੇ ਸ਼ੁੱਕਰਵਾਰ ਨੂੰ ਹੋਏ ਇੱਕ ਪਰਿਵਾਰਕ ਝਗੜੇ ਵਿੱਚ ਪੰਜਾਬ ਦਾ ਇੱਕ ਨੌਜਵਾਨ ਗੋਲੀ ਦਾ ਸ਼ਿਕਾਰ ਹੋ ਗਿਆ ਹੈ। ਮ੍ਰਿਤਕ ਨੌਜਵਾਨ ਹਰਮਨਜੋਤ ਸਿੰਘ ਭੱਠਲ (19) ਬਰਨਾਲਾ ਜ਼ਿਲ੍ਹੇ ਦੇ ਪਿੰਡ ਭੱਠਲਾ ਨਾਲ ਪਿਛੋਕੜ ਰੱਖਦਾ ਸੀ। ਇਸ ਖ਼ਬਰ ਤੋਂ ਬਾਅਦਮ੍ਰਿਤਕ ਨੌਜਵਾਨ ਹਰਮਨਜੋਤ ਸਿੰਘ ਦੇ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ।

ਪੜ੍ਹੋ ਹੋਰ ਖ਼ਬਰਾਂ : ਮਸ਼ਹੂਰ ਪਾਕਿਸਤਾਨੀ ਪੰਜਾਬੀ ਲੋਕ ਗਾਇਕ ਆਰਿਫ ਲੋਹਾਰ ਦੇ ਦੇਹਾਂਤ ਨੂੰ ਲੈ ਕੇ ਖ਼ਬਰ ਵਾਇਰਲ

Harmanjot Singh Bhattal of Barnala dies in family quarrel between in Canada ਬਰਨਾਲਾ ਜ਼ਿਲ੍ਹੇ ਦੇ ਪਿੰਡ ਭੱਠਲ ਦੇ ਇੱਕ ਨੌਜਵਾਨ ਦਾ ਕੈਨੇਡਾ ਵਿੱਚ ਗੋਲੀ ਮਾਰ ਕੇ ਕੀਤਾ ਕਤਲ

ਜਿੱਥੇ ਇੱਕ ਪੰਜਾਬੀ ਜੋੜੇ ਦੀਆਂ ਘਰੇਲੂ ਲੜਾਈਆਂ ਦਾ ਖਮਿਆਜਾ ਇਸ ਨੌਜਵਾਨ ਨੂੰ ਭੁਗਤਨਾ ਪਿਆ ਅਤੇ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਐਡਮਿੰਟਨ ਦੇ ਰਹਿਣ ਵਾਲੇ ਇਕ ਪੰਜਾਬੀ ਗਮਦੂਰ ਸਿੰਘ ਬਰਾੜ (43) ਸਾਲ ਦਾ ਆਪਣੀ ਪਤਨੀ ਦੇ ਨਾਲ ਝਗੜਾ ਚੱਲ ਰਿਹਾ ਸੀ।

Harmanjot Singh Bhattal of Barnala dies in family quarrel between in Canada ਬਰਨਾਲਾ ਜ਼ਿਲ੍ਹੇ ਦੇ ਪਿੰਡ ਭੱਠਲ ਦੇ ਇੱਕ ਨੌਜਵਾਨ ਦਾ ਕੈਨੇਡਾ ਵਿੱਚ ਗੋਲੀ ਮਾਰ ਕੇ ਕੀਤਾ ਕਤਲ

ਇਸੇ ਸਿਲਸਿਲੇ ਵਿੱਚ ਬੀਤੇ ਸ਼ੁੱਕਰਵਾਰਨੂੰ ਗਮਦੂਰ ਬਰਾੜ ਦੀ ਪਤਨੀ ਨੇ ਆਪਣੇ ਰਿਸ਼ਤੇਦਾਰ ਇਸ ਨੌਜਵਾਨ ਹਰਮਨਜੋਤ ਸਿੰਘ ਨੂੰ ਫ਼ੋਨ ਕਾਲ ਕਰਕੇ ਮਦਦ ਲਈ ਬੁਲਾਇਆ ਸੀ ਪਰ ਬਾਅਦ ਵਿੱਚ ਗਮਦੂਰ ਸਿੰਘ ਬਰਾੜ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਹਰਮਨਜੋਤ ਸਿੰਘ ਦੀ ਮੌਤ ਹੋ ਗਈ ਹੈ ਤੇ ਗਮਦੂਰ ਬਰਾੜ ਦੀ ਪਤਨੀ ਗੰਭੀਰ ਰੂਪ ਵਿੱਚ ਜ਼ਖਮੀ ਹੋਈ ਹੈ।

Harmanjot Singh Bhattal of Barnala dies in family quarrel between in Canada ਬਰਨਾਲਾ ਜ਼ਿਲ੍ਹੇ ਦੇ ਪਿੰਡ ਭੱਠਲ ਦੇ ਇੱਕ ਨੌਜਵਾਨ ਦਾ ਕੈਨੇਡਾ ਵਿੱਚ ਗੋਲੀ ਮਾਰ ਕੇ ਕੀਤਾ ਕਤਲ

ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਡਿਊਟੀ 'ਚ ਰੁੱਝੇ ASI ਨੇ ਟਾਲਿਆ ਧੀ ਦਾ ਵਿਆਹ , ਹੁਣ ਤੱਕ 1100 ਲਾਸ਼ਾਂ ਦਾ ਕੀਤਾ ਸਸਕਾਰ    

ਹਰਮਨਜੋਤ ਸਿੰਘ ਭੱਠਲ ਡੇਢ ਕੁ ਸਾਲ ਪਹਿਲਾਂ ਪੜਾਈ ਕਰਨ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਸੁਪਨੇ ਲੈ ਕੇ ਕੈਨੇਡਾ ਆਇਆ ਸੀ ਤੇ ਪਰਿਵਾਰ ਵੱਲੋਂ ਪੁੱਤ ਨੂੰ ਇੱਕ ਬੇਹਤਰ ਜਿੰਦਗੀ ਜਿਉਣ ਲਈ ਕੈਨੇਡਾ ਭੇਜਿਆ ਗਿਆ ਸੀ। ਦੋਸ਼ੀ ਗਮਦੂਰ ਸਿੰਘ ਬਰਾੜ ਨੂੰ ਪੁਲਿਸ ਵੱਲੋ ਗ੍ਰਿਫਤਾਰ ਕਰ ਲਿਆ ਗਿਆ ਹੈ। ਹਮਲਾਵਰ ਐਡਮਿੰਟਨ ਵਿਖੇ ਇਕ ਫੁਨਰਲ ਹੋਮ (Funeral Home) ਦਾ ਮਾਲਕ ਦੱਸਿਆ ਜਾਂਦਾ ਹੈ।

-PTCNews

Related Post