ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ 

By  Shanker Badra March 30th 2021 01:47 PM

ਚੰਡੀਗੜ੍ਹ : ਦੇਸ਼ ਭਰ 'ਚ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਹੁਣ ਭਾਰਤੀ ਮਹਿਲਾ ਕ੍ਰਿਕੇਟਰ ਹਰਮਨਪ੍ਰੀਤ ਕੌਰ ਵੀ ਇਸ ਵਾਇਰਸ ਦੀ ਲਪੇਟ ਵਿੱਚ ਆ ਗਈ ਹੈ। ਹਰਮਨਪ੍ਰੀਤ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਸਿਹਤ ਵਿਭਾਗ ਮੁਤਾਬਕ ਹਰਮਨਪ੍ਰੀਤ ਵਿੱਚ ਕੋਰੋਨਾ ਦੇ ਲੱਛਣ ਹਨ ਤੇ ਉਸਨੇ ਆਪਣੇ ਆਪ ਨੂੰ ਹੋਮ ਆਈਸੋਲੇਟ ਕਰ ਲਿਆ ਹੈ।

Harmanpreet Kaur tests positive for COVID-19, cricketer confirms ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਪੜ੍ਹੋ ਹੋਰ ਖ਼ਬਰਾਂ : ਪੰਜਾਬੀ ਗਾਇਕ ਦਿਲਜਾਨ ਦੀ ਸੜਕ ਹਾਦਸੇ 'ਚ ਹੋਈ ਮੌਤ

ਹਰਮਨਪ੍ਰੀਤ ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ T-20 ਟੀਮ ਦੀ ਕਪਤਾਨ ਹੈ। 17 ਮਾਰਚ ਨੂੰ ਲਖਨਾਉ ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਟੀ-20 ਸਰੀਜ਼ ਦੇ ਖੇਡੇ ਗਏ ਪੰਜਵੇਂ ਵਨਡੇ ਮੈਚ ਵਿੱਚ ਹਰਮਨਪ੍ਰੀਤ ਨਹੀਂ ਖੇਡੀ ਸੀ। ਉਸ ਨੂੰ ਹਲਕਾ ਬੁਖਾਰ ਹੋਣ ਤੋਂ ਬਾਅਦ ਸੋਮਵਾਰ ਨੂੰ ਉਸ ਦਾ ਕੋਵਿਡ ਟੈਸਟ ਹੋਇਆ ਸੀ ,ਜਿਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ।

Harmanpreet Kaur tests positive for COVID-19, cricketer confirms ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਦੱਸਿਆ ਜਾਂਦਾ ਹੈ ਕਿ 32 ਸਾਲਾ ਇਹ ਭਾਰਤੀ ਖਿਡਾਰੀ ਦੱਖਣੀ ਅਫਰੀਕਾ ਖ਼ਿਲਾਫ਼ ਪੰਜ ਮੈਚਾਂ ਦੀ ਵਨ ਡੇ ਸੀਰੀਜ਼ ਦਾ ਹਿੱਸਾ ਸੀ। ਦੱਖਣੀ ਅਫਰੀਕਾ ਖਿਲਾਫ ਪੰਜਵੇਂ ਵਨਡੇ ਮੈਚ ਵਿੱਚ ਜ਼ਖਮੀ ਹੋਣ ਤੋਂ ਬਾਅਦ ਉਸਨੂੰ ਟੀ -20 ਸੀਰੀਜ਼ ਤੋਂ ਬਾਹਰ ਕਰ ਦਿੱਤਾ ਗਿਆ ਸੀ। ਸਮਰਿਤੀ ਮੰਧਾਨਾ ਨੂੰ ਉਨ੍ਹਾਂ ਦੀ ਜਗ੍ਹਾ ਟੀ -20 ਟੀਮ ਦਾ ਕਪਤਾਨ ਬਣਾਇਆ ਗਿਆ ਸੀ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਹਰਮਨਪ੍ਰੀਤ ਕੌਰ ਕੋਵਿਡ -19 ਪਾਜ਼ੀਟਿਵ ਪਾਏ ਗਏ ਹਨ।

Harmanpreet Kaur tests positive for COVID-19, cricketer confirms ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਇਸ ਤੋਂ ਪਹਿਲਾਂ ਸੋਮਵਾਰ ਨੂੰ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਆਲਰਾ ਰਾਊਂਡਰ ਇਰਫਾਨ ਪਠਾਨ , ਸਚਿਨ ਤੇਂਦੁਲਕਰ, ਯੂਸੁਫ ਪਠਾਨ, ਐੱਸ ਬਦਰੀਨਾਥ ਜਿਹੇ ਸਾਬਕਾ ਖਿਡਾਰੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਇਨ੍ਹਾਂ ਸਾਰੇ ਚਾਰ ਖਿਡਾਰੀਆਂ ਨੇ ਹੁਣੇ-ਹੁਣੇ ਸਮਾਪਤ ਹੋਏ ਰੋਡ ਸੈਫਟੀ ਵਰਲਡ ਸੀਰੀਜ਼ ’ਚ India legends ਦਾ ਪ੍ਰਤੀਨਿਧਤਾ ਕੀਤੀ ਸੀ। ਦੱਸਣਯੋਗ ਹੈ ਕਿ ਪੁਰਸ਼ਾਂ ਤੋਂ ਬਾਅਦ ਮਹਿਲਾ ਕਿ੍ਰਕਟਰ ਨੂੰ ਵੀ ਕੋਰੋਨਾ ਦੀ ਲਪੇਟ ’ਚ ਪਾਇਆ ਗਿਆ ਹੈ।

-PTCNews

Related Post