ਭਵਿੱਖਮੁਖੀ ਅਤੇ ਕਿਸਾਨ-ਪੱਖੀ ਦਲੇਰਾਨਾ ਬਜਟ: ਹਰਮਿਸਰਤ

By  Joshi February 1st 2018 10:15 PM -- Updated: February 2nd 2018 12:42 AM

Harsimrat Badal appreciated Budget 2018, calls it farmer friendly : ਚੰਡੀਗੜ:ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਪੇਸ਼ ਕੀਤੇ ਗਏ ਕੇਂਦਰੀ ਬਜਟ ਨੂੰ 'ਦਲੇਰਾਨਾ, ਭਵਿੱਖਮੁਖੀ ਅਤੇ ਮੁਲਕ ਦੇ ਕਿਸਾਨਾਂ ਲਈ ਦੂਰਦਰਸ਼ੀ, ਖਾਸ ਕਰਕੇ ਪੰਜਾਬ ਦੇ ਕਿਸਾਨਾਂ ਲਈ ਉੱਦਮੀ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਇੱਕ ਅਨੂਠਾ ਬਜਟ ਹੈ, ਕਿਉਂਕਿ ਇਹ ਸਰਕਾਰ ਦੀਆਂ ਕਿਸਾਨਾਂ ਦਾ ਜੀਵਨ ਪੱਧਰ ਚੁੱਕਣ ਅਤੇ ਉਹਨਾਂ ਦੀ ਆਮਦਨ ਵਧਾਉਣ ਸੰਬੰਧੀ ਪ੍ਰਤੀਬੱਧਤਾਵਾਂ ਨੂੰ ਇੱਕ ਨਵੇਂ ਪੱਧਰ ਉੱਤੇ ਲੈ ਕੇ ਜਾਂਦਾ ਹੈ। ਸਰਕਾਰ ਅਣਐਲਾਨੀਆਂ ਸਾਉਣੀ ਦੀਆਂ ਫਸਲਾਂ ਦੀ ਐਮਐਸਪੀ ਉਹਨਾਂ ਦੀ ਉਤਪਾਦਨ ਲਾਗਤ ਤੋਂ ਘੱਟੋ ਘੱਟ 1ਥ50 ਗੁਣਾ ਵਧੇਰੇ ਰੱਖੇਗੀ। ਉਹਨਾਂ ਕਿਹਾ ਕਿ ਮੌਜੂਦਾ ਸਮੇਂ ਦੀ ਫਸਲ ਦੀ ਲਾਗਤ ਦਾ 150 ਫੀਸਦੀ ਮਿਲਣਾ ਤਾਂ ਦੂਰ ਕਿਸਾਨਾਂ ਨੂੰ ਅਕਸਰ ਆਪਣੀ ਫਸਲ ਘਾਟਾ ਪਾ ਕੇ ਵੇਚਣੀ ਪੈਂਦੀ ਹੈ।

Harsimrat Badal appreciated Budget 2018, calls it farmer friendly: ਬੀਬੀ ਬਾਦਲ ਨੇ ਕਿਹਾ ਕਿ ਨੀਤੀ ਆਯੋਗ ਕੇਂਦਰ ਅਤੇ ਸੂਬਾ ਸਰਕਾਰਾਂ ਨਾਲ ਸਲਾਹ ਮਸ਼ਵਰਾ ਕਰਕੇ ਇੱਕ ਅਜਿਹਾ ਪ੍ਰਬੰਧ ਈਜਾਦ ਕਰੇਗਾਮ ਜਿਸ ਨਾਲ ਕਿਸਾਨਾਂ ਫਸਲਾਂ ਦੀ ਢੁੱਕਵੀਂ ਕੀਮਤ ਹਾਸਿਲ ਹੋਵੇ। ਦੂਜੀ ਵੱਡੀ ਅਤੇ ਭਵਿੱਖਮੁਖੀ ਪਹੁੰਚ ਫੂਡ ਪ੍ਰੋਸੈਸਿੰਗ ਰਾਹੀਂ ਫਸਲਾਂ ਦੀ ਉਪਯੋਗਤਾ ਵਧਾ ਕੇ ਕਿਸਾਨਾਂ ਦੀ ਆਮਦਨ ਵਧਾਉਣਾ ਹੈ। ਇਹ ਬਜਟ ਫੂਡ ਪ੍ਰੋਸੈਸਿੰਗ ਰਾਹੀਂ ਖੇਤੀ ਵਸਤਾਂ ਦੀ ਉਪਯੋਗਤਾ ਵਧਾ ਕੇ ਕਿਸਾਨਾਂ ਦੀ ਆਮਦਨ ਵਧਾਉਣ ਵਾਸਤੇ ਖੇਤੀਬਾੜੀ ਨੂੰ 'ਉਦਯੋਗ' ਦਾ ਰੁਤਬਾ ਮੰਨਦਾ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬੀ ਬਾਦਲ ਨੇ ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਦਾ ਕਿਸਾਨਾਂ ਦੀ ਆਮਦਨ ਵਧਾਉਣ ਵਿਚ ਡੂੰਘੀ ਦਿਲਚਸਪੀ ਲੈਣ ਲਈ ਸ਼ੁਕਰੀਆ ਅਦਾ ਕੀਤਾ । ਉਹਨਾਂ ਕਿਹਾ ਕਿ ਇਸ ਗੱਲ ਦੀ ਝਲਕ ਫੂਡ ਪ੍ਰੋਸੈਸਿੰਗ ਦੇ ਬਜਟ ਵਿਚ ਕੀਤੇ 100 ਫੀਸਦੀ ਵਾਧੇ ਤੋਂ ਮਿਲਦੀ ਹੈ , ਜਿਹੜਾ 2017-18 ਵਿਚ 715 ਕਰੋੜ ਰੁਪਏ ਸੀ ਅਤੇ ਇਸ ਵਾਰ ਵਧਾ ਕੇ 1400 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਇਸ ਦਾ ਉਦੇਸ਼ ਕਿਸਾਨਾਂ ਨੂੰ ਆਪਣੀਆਂ ਵਸਤਾਂ ਮਹਿਜ਼ੇ ਕੱਚੇ ਰੂਪ ਵਿਚ ਵੇਚਣ ਦੀ ਮਜ਼ਬੂਰੀ ਤੋਂ ਮੁਕਤੀ ਦਿਵਾਉਣਾ ਹੈ ਅਤੇ ਫੂਡ ਪ੍ਰੋਸੈਸਿੰਗ ਰਾਹੀਂ ਖੇਤੀ ਵਸਤਾਂ ਦਾ ਉਪਯੋਗਤਾ ਵਧਾਉਣ ਉੱਤੇ ਧਿਆਨ ਕੇਂਦਰਿਤ ਕਰਨਾ ਹੈ। ਇਸ ਵਾਸਤੇ ਮੈਂ ਬਹਾਦਰ ਅਤੇ ਦੇਸ਼ ਭਗਤ ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਬਣਦਾ ਸ਼ੁਕਰੀਆ ਨਹੀਂ ਅਦਾ ਕਰ ਸਕਦੀ।

Harsimrat Badal appreciated Budget 2018, calls it farmer friendly Harsimrat Badal appreciated Budget 2018, calls it farmer friendly : ਬੀਬੀ ਬਾਦਲ ਨੇ ਕਿਹਾ ਕਿ ਇਸ ਦਿਸ਼ਾ ਵਿਚ ਇੱਕ ਹੋਰ ਵੱਡਾ ਕਦਮ ਫੂਡ ਪ੍ਰੋਸੈਸਿੰਗ ਸੈਕਟਰ ਅੰਦਰ ਵਿਸ਼ੇਸ਼ ਐਗਰੋ ਪ੍ਰੋਸੈਸਿੰਗ ਵਿੱਤੀ ਸੰਸਥਾਨ ਖੜੇ ਕਰਨਾ ਹੈ। ਉਹਨਾਂ ਕਿਹਾ ਕਿ ਸਰਕਾਰ ਦੀ ਫਸਲੀ ਵਿਭਿੰਨਤਾ ਨੂੰ ਹੱਲਾਸੇਥਰੀ ਦੇਣ ਪ੍ਰਤੀ ਪ੍ਰਤੀਬੱਧਤਾ ਇਸ ਗੱਲ ਤੋਂ ਵੀ ਵੇਖੀ ਜਾ ਸਕਦੀ ਹੈ ਕਿ ਇਸ ਨੇ ਮੱਛੀ ਪਾਲਣ ਲਈ 10 ਹਜ਼ਾਰ ਕਰੋੜ ਰੁਪਏ ਅਤੇ ਬਾਂਸ ਦੀ ਖੇਤੀ ਲਈ 1200 ਕਰੋੜ ਰੁਪਏ ਦੀ ਵਚਨਬੱਧਤਾ ਕੀਤੀ ਹੈ। ਇਸੇ ਤਰ•ਾਂ ਆਲੂ, ਪਿਆਜ਼ ਅਤੇ ਟਮਾਟਰ ਦੀ ਫਸਲਾਂ ਨੂੰ ਹੱਲਾਸ਼ੇਰੀ ਦੇਣ ਲਈ 500 ਕਰੋੜ ਰੁਪਏ ਰਾਂਖਵੇਂ ਰੱਖੇ ਗਏ ਹਨ। ਉਹਨਾਂ ਨੇ ਬੁਨਿਆਦੀ ਢਾਂਚੇ ਦੇ ਮੁਰੰਮਤ ਤਹਿਤ 22 ਹਜ਼ਾਰ ਪੇਂਡੂ ਹਾਟਾਂ ਅਤੇ 585 ਮੰਡੀਆਂ ਦੀ ਮੁਰੰਮਤ ਕਰਨ ਦੇ ਫੈਸਲੇ ਵਾਸਤੇ ਵਿੱਤ ਮੰਤਰੀ ਦਾ ਧੰਨਵਾਦ ਕੀਤਾ।

ਬੀਬੀ ਬਾਦਲ ਨੇ ਫੂਡ ਪ੍ਰੋਸੈਸਿੰਗ ਵਿਚ ਐਫਪੀਓਜ਼ ਵਾਸਤੇ ਪੰਜ ਸਾਲ ਦੇ ਸਮੇਂ ਲਈ ਇਨਕਮ ਟੈਕਸ ਤੋਂ 100 ਫੀਸਦੀ ਛੋਟ ਦੇਣ ਦੇ ਫੈਸਲੇ ਦਾ ਵੀ ਸਵਾਗਤ ਕੀਤਾ।

—PTC News

Related Post