ਸਦਨ ਕਿਸਾਨ ਅੰਦੋਲਨ ਦੇ ਸ਼ਹੀਦਾਂ ਦਾ ਸਨਮਾਨ ਕਰੇ ਤੇ ਅੰਨਦਾਤਾ ਨੂੰ ਦਰਪੇਸ਼ ਮੁਸ਼ਕਿਲਾਂ ਲਈ ਉਸ ਤੋਂ ਮੁਆਫੀ ਮੰਗੇ : ਹਰਸਿਮਰਤ ਕੌਰ ਬਾਦਲ

By  Baljit Singh July 19th 2021 09:53 AM

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਲੋਕ ਸਭਾ ਵਿਚ ਤੈਅ ਕੰਮ ਮੁਲਤਵੀ ਕਰ ਕੇ ਸਦਨ ਵੱਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਉਪਜੀ ਗੰਭੀਰ ਲਹਿਰ ਦੇ ਕਾਰਨ ਬਣੇ ਹਾਲਾਤ ’ਤੇ ਵਿਚਾਰ ਵਟਾਂਦਰਾ ਕਰਨ ਦੀ ਮੰਗ ਕੀਤੀ। ਲੋਕ ਸਭਾ ਦੇ ਸਪੀਕਰ ਨੂੰ ਲਿਖੇ ਇਕ ਪੱਤਰ ਰਾਹੀਂ ਕੰਮ ਰੋਕੂ ਮਤਾ ਪੇਸ਼ ਕਰਦਿਆਂ ਬਠਿੰਡਾ ਤੋਂ ਅਕਾਲੀ ਦਲ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਕਾਨੂੰਨ ਇਹਨਾਂ ਬਿੱਲਾਂ ਕਾਰਨ ਜਿਹਨਾਂ ਦੇ ਹਿੱਤ ਪ੍ਰਭਾਵਤ ਹੁੰਦੇ ਹਨ, ਜਿਹਨਾਂ ਵਿਚ ਕਿਸਾਨ, ਖੇਤ ਮਜ਼ਦੂਰ ਤੇ ਕਿਸਾਨੀ ਵਸਤਾਂ ਦੇ ਵਪਾਰੀ ਸ਼ਾਮਲ ਹਨ, ਦੇ ਵਿਰੋਧ ਨੂੰ ਦਰਕਿਨਾਰ ਕਰਕੇ ਪਾਸ ਕਰਵਾਏ ਬਿੱਲਾਂ ਦੀ ਬਦੌਲਤ ਬਣੇ ਹਨ।

ਪੜੋ ਹੋਰ ਖਬਰਾਂ: ਮਾਨਸੂਨ ਸੈਸ਼ਨ ਤੋਂ ਪਹਿਲਾਂ PM ਮੋਦੀ ਦੀ ਸਰਬ-ਦਲੀ ਬੈਠਕ, ਕਿਹਾ- ਵੱਖ-ਵੱਖ ਮੁੱਦਿਆਂ ’ਤੇ ਚਰਚਾ ਲਈ ਤਿਆਰ

ਸਰਦਾਰਨੀ ਬਾਦਲ ਨੇ ਇਹ ਵੀ ਮੰਗ ਕੀਤੀ ਕਿ ਸਦਨ ਦੀ ਕਾਰਵਾਈ ਦੀ ਸ਼ੁਰੂਆਤ ਵੇਲੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਵੇਲੇ ਕਿਸਾਨ ਅੰਦੋਲਨ ਦੇ ਸ਼ਹੀਦਾਂ ਦੇ ਨਾਂ ਵੀ ਇਸ ਵਿਚ ਸ਼ਾਮਲ ਕੀਤੇ ਜਾਣ ਅਤੇ ਉਹਨਾਂ ਨੂੰ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣ। ਸਰਦਾਰਨੀ ਬਾਦਲ ਨੇ ਕਿਹਾ ਕਿ ਇਹਨਾਂ ਕਿਸਾਨਾਂ ਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਖਾਤਰ ਸ਼ਾਂਤੀਪੂਰਨ ਤੇ ਲੋਕਤੰਤਰੀ ਲਹਿਰ ਵਿਚ ਆਪਣੀਆਂ ਸ਼ਹਾਦਤਾਂ ਦਿੱਤੀਆਂ ਹਨ। ਉਹਨਾਂ ਕਿਹਾ ਕਿ ਸਦਨ ਨੂੰ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟ ਕਰਨ ਦੇ ਨਾਲ ਨਾਲ ਉਹਨਾਂ ਨੂੰ ਦਰਪੇਸ਼ ਮੁਸ਼ਕਿਲਾਂ ਤੇ ਉਹਨਾਂ ਦੀਆਂ ਸ਼ਹਾਦਤਾਂ ਲਈ ਅਫਸੋਸਵੀ ਜ਼ਾਹਰ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਸਦਨ ਨੂੰ ਕਿਸਾਨਾਂ ਦੀਆਂ ਹਾਦਤਾਂ ਦੀ ਕਦਰ ਕਰਨੀ ਚਾਹੀਦੀ ਹੈ।

ਪੜੋ ਹੋਰ ਖਬਰਾਂ: CBSE: ਡਿਜੀਲਾਕਰ ਰਾਹੀਂ ਵਿਦਿਆਰਥੀ ਦੇਖ ਸਕਣਗੇ ਆਪਣੇ ਨਤੀਜੇ, ਬੋਰਡ ਨੇ ਦਿੱਤੀ ਜਾਣਕਾਰੀ, ਇਸ ਤਰ੍ਹਾਂ ਬਣਾਓ ਅਕਾਊਂਟ

ਸਰਦਾਰਨੀ ਬਾਦਲ ਨੇ ਹੋਰ ਕਿਹਾ ਕਿ ਤਿੰਨ ਖੇਤੀ ਕਾਨੂੰਨ ਦੇਸ਼ ਦਾ ਸੰਵਿਧਾਨ ਬਣਾਉਣ ਵਾਲੇ ਨਿਰਮਾਤਿਆਂ ਦੀ ਸੋਚ ਦੇ ਸੰਘਵਾਦ ਦੀ ਭਾਵਨਾ ਦੇ ਉਲਟ ਹਨ ਕਿਉਂਕਿ ਇਸ ਤਹਿਤ ਖੇਤੀਬਾੜੀ ਰਾਜ ਸੂਚੀ ਦਾ ਵਿਸ਼ਾ ਹੈ। ਆਪਣੇ ਪੱਤਰ ਵਿਚ ਸਰਦਾਰਨੀ ਬਾਦਲ ਨੇ ਇਹਨਾਂ ਤਿੰਨ ਖੇਤੀ ਬਿੱਨਾ ਦੇ ਖਿਲਾਫ ਦੇਸ਼ ਵਿਚ ਵਿਆਪ ਰੋਸ ਲਹਿਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੇਸ਼ ਭਰ ਦੇ ਲੱਖਾਂ ਅੰਨਦਾਤਿਆਂ ਦੇ ਵਿਰੋਧ ਦੇ ਬਾਵਜੂਦ ਇਹ ਪਾਸ ਕੀਤੇ ਗਏ ਤੇ ਇਹਨਾਂ ਖਿਲਾਫ ਕਿਸਾਨ ਦੇਸ਼ ਦੀ ਰਾਜਧਾਨੀ ਦੀਆਂ ਸਰਹੱਦਾਂ ’ਤੇ ਡਟੇ ਹੋਏ ਹਨ।

ਪੜੋ ਹੋਰ ਖਬਰਾਂ: ਪੰਜਾਬ ‘ਚ ਕਾਂਗਰਸ ਪ੍ਰਧਾਨਗੀ ਦਾ ਮਸਲਾ ਖਤਮ, ਸਿੱਧੂ ਬਣੇ ਨਵੇਂ ‘ਕਪਤਾਨ’

ਉਹਨਾਂ ਕਿਹਾ ਕਿ ਸੈਂਕੜੇ ਸੌ ਕਿਸਾਨ ਤੇ ਮਜ਼ਦੂਰ ਕੇਂਦਰ ਖਿਲਾਫ ਇਸ ਸੰਘਰਸ਼ ਵਿਚ ਕੁਰਬਾਨੀ ਦੇ ਚੁੱਕੇ ਹਨ ਪਰ ਕੇਂਦਰ ਸਰਕਾਰ ਨੇ ਕੋਈ ਰਹਿਦਿਲੀ ਵਿਖਾਉਣ ਤੋਂ ਕੋਰੀ ਨਾਂਹ ਕਰਦਿਆਂ ਜ਼ਿੰਮੇਵਾਰੀ ਨਾਲ ਪੇਸ਼ ਆਉਣ ਤੇ ਚੁਣੀ ਹੋਈ ਲੋਕਤੰਤਰੀ ਸਰਕਾਰ ਵਾਂਗ ਵਿਹਾਰ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਆਜ਼ਾਦ ਭਾਰਤ ਵਿਚ ਕਦੇ ਵੀ ਇਸ ਪਵਿੱਤਰ ਸਦਨ ਵੱਲੋਂ ਪਾਸ ਕਿਸੇ ਵੀ ਕਾਨੂੰਨਾਂ ਦੇ ਖਿਲਾਫ ਇਸ ਤਰੀਕੇ ਦਾ ਵਿਰੋਧ ਵੇਖਣ ਨੂੰ ਨਹੀਂ ਮਿਲਿਆ।

-PTC News

Related Post