ਮੁੱਖ ਮੰਤਰੀ ਯੋਗੀ ਆਦਿੱਤਿਆਨੰਦ ਦੇ ਸਹਿਯੋਗ ਨਾਲ ਫੂਡ ਪਾਰਕ ਬਣਾਉਣ ਦੀ ਯੋਜਨਾ ਹੋਈ ਸੰਭਵ :ਹਰਸਿਮਰਤ ਕੌਰ ਬਾਦਲ

By  Shanker Badra February 9th 2019 03:55 PM -- Updated: February 9th 2019 04:25 PM

ਮੁੱਖ ਮੰਤਰੀ ਯੋਗੀ ਆਦਿੱਤਿਆਨੰਦ ਦੇ ਸਹਿਯੋਗ ਨਾਲ ਫੂਡ ਪਾਰਕ ਬਣਾਉਣ ਦੀ ਯੋਜਨਾ ਹੋਈ ਸੰਭਵ :ਹਰਸਿਮਰਤ ਕੌਰ ਬਾਦਲ:ਮਥੁਰਾ : ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅੱਜ ਮਥੁਰਾ ਦੌਰੇ ਤੇ ਹਨ।ਓਥੇ ਹਰਸਿਮਰਤ ਕੌਰ ਬਾਦਲ ਨੇ ਨੰਦਵਨ ਮੈਗਾ ਫੂਡ ਪਾਰਕ ਦਾ ਨੀਂਹ ਪੱਥਰ ਰੱਖਿਆ ਹੈ।ਇਸ ਦੌਰਾਨ ਖ਼ਾਸ ਤੌਰ 'ਤੇ ਭੂਮੀ ਪੂਜਣ ਵੀ ਕੀਤਾ ਗਿਆ ਹੈ।ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਕਿਸਾਨ ਮੌਜੂਦ ਰਹੇ ਹਨ ਅਤੇ ਸਾਥੀ ਖੇਤਰ ਦੀ ਸੰਸਦ ਹੇਮਾ ਮਾਲਿਨੀ ਵੀ ਮੌਜੂਦ ਸਨ।ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨੰਦ ਦੇ ਸਹਿਯੋਗ ਨਾਲ ਫੂਡ ਪਾਰਕ ਬਣਾਉਣ ਦੀ ਯੋਜਨਾ ਸੰਭਵ ਹੋਈ ਹੈ।

Harsimrat Kaur Badal Mathura Mega Food Park Foundation stone ਮੁੱਖ ਮੰਤਰੀ ਯੋਗੀ ਆਦਿੱਤਿਆਨੰਦ ਦੇ ਸਹਿਯੋਗ ਨਾਲ ਫੂਡ ਪਾਰਕ ਬਣਾਉਣ ਦੀ ਯੋਜਨਾ ਹੋਈ ਸੰਭਵ :ਹਰਸਿਮਰਤ ਕੌਰ ਬਾਦਲ

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉੱਤਰ ਪ੍ਰਦੇਸ਼ ਮੇਰਾ ਪੇਕਾ ਰਾਜ ਹੈ , ਮੈਂ ਆਪਣੇ ਰਾਜ ਦੇ ਲਈ ਕੁੱਝ ਖ਼ਾਸ ਕਰਨਾ ਚਾਹੁੰਦੀ ਹਾਂ ਅਤੇ ਜੋ ਮੈਂ ਅੱਜ ਦੇ ਦਿਨ ਇਸ ਮੈਗਾ ਫੂਡ ਪਾਰਕ ਦੀ ਸਭ ਨੂੰ ਵਧਾਈ ਦਿੰਦੀ ਹਾਂ ਅਤੇ ਸਭ ਦਾ ਧੰਨਵਾਦ ਕਰਦੀ ਹਾਂ।ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਪਨਾ ਸੀ ਕਿ 2022 ਤੱਕ ਕਿਸਾਨਾਂ ਦੀ ਆਮਦਨ ਨੂੰ ਦੁਗਣਾ ਕਰਨਾ ਹੈ ,ਇਸ ਟੀਚੇ ਨੂੰ ਲੈ ਕੇ ਸਾਰੇ ਮੰਤਰਾਲੇ ਕੰਮ ਕਰ ਰਹੇ ਹਨ।

Harsimrat Kaur Badal Mathura Mega Food Park Foundation stone
ਮੁੱਖ ਮੰਤਰੀ ਯੋਗੀ ਆਦਿੱਤਿਆਨੰਦ ਦੇ ਸਹਿਯੋਗ ਨਾਲ ਫੂਡ ਪਾਰਕ ਬਣਾਉਣ ਦੀ ਯੋਜਨਾ ਹੋਈ ਸੰਭਵ :ਹਰਸਿਮਰਤ ਕੌਰ ਬਾਦਲ

ਬੀਬੀ ਬਾਦਲ ਨੇ ਕਿਹਾ ਕਿ ਨੇ ਕਿਹਾ ਕਿ ਕਿਸਾਨਾਂ ਦੇ ਜੋ ਹਾਲਾਤ ਪਿਛਲੇ 60 ਸਾਲਾਂ ਵਿੱਚ ਹੋਏ ਸਨ ,ਉਨ੍ਹਾਂ ਵਿੱਚ ਪਿਛਲੇ 5 ਸਾਲਾਂ ਤੋਂ ਸੁਧਾਰ ਹੋਣਾ ਸ਼ੁਰੂ ਹੋ ਗਿਆ ਹੈ।ਕਿਸੀ ਵੀ ਉਦਯੋਗ ਨੂੰ ਕਾਮਯਾਬ ਹੋਣ ਦੇ ਲਈ ਕਿਸਾਨਾਂ ਦੀ ਫ਼ਸਲ ਦੀ ਜ਼ਰੂਰਤ ਹੁਣ ਮੈਗਾ ਫੂਡ ਪਾਰਕ ਦੀ ਭੂਮਿਕਾ ਅਹਿਮ ਹੈ।ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵੱਲੋਂ 42 ਮੈਗਾ ਫੂਡ ਪਾਰਕ ਲਗਾਏ ਗਏ ਸਨ ਪਰ ਇਸ ਵਿੱਚ ਕੋਈ ਵੀ ਪਾਰਕ ਚਾਲੂ ਨਹੀਂ ਹੋਇਆ।ਇਸ ਲਈ ਮਥੁਰਾ ਵਿੱਚ ਲਗਾਏ ਜਾਣ ਵਾਲੇ ਮੈਗਾ ਫੂਡ ਪਾਰਕ ਦੇ ਲਈ ਪ੍ਰਸ਼ਾਸਨ ਮੰਤਰਾਲੇ ਵੱਲੋਂ 500000000 ਦਿੱਤੇ ਗਏ ਹਨ।

Harsimrat Kaur Badal Mathura Mega Food Park Foundation stone
ਮੁੱਖ ਮੰਤਰੀ ਯੋਗੀ ਆਦਿੱਤਿਆਨੰਦ ਦੇ ਸਹਿਯੋਗ ਨਾਲ ਫੂਡ ਪਾਰਕ ਬਣਾਉਣ ਦੀ ਯੋਜਨਾ ਹੋਈ ਸੰਭਵ :ਹਰਸਿਮਰਤ ਕੌਰ ਬਾਦਲ

ਉਨ੍ਹਾਂ ਨੇ ਕਿਹਾ ਕਿ ਵਿਸ਼ਵ ਪ੍ਰਸਿੱਧ ਕੰਪਨੀ ਵਾਲਮਾਰਟ ਅਤੇ ਫਰਾਂਸ ਦੀ ਕੰਪਨੀ ਰਾਕਟ ਇਸ ਮੈਗਾ ਫੂਡ ਪਾਰਕ ਵਿੱਚ ਆਪਣੀ ਇਕਾਈ ਲਗਾਵੇਗੀ।ਇਹ ਮੈਗਾ ਫੂਡ ਪਾਰਕ ਵਿੱਚ ਮਥੁਰਾ ਨਿਵਾਸੀਆਂ ਲਈ ਤਕਰੀਬਨ 50 ਹਜ਼ਾਰ ਨੌਜਵਾਨਾਂ ਲਈ ਰੋਜ਼ਗਾਰ ਪੈਦਾ ਹੋਵੇਗਾ।ਉਨ੍ਹਾਂ ਕਿਹਾ ਕਿ ਰਾਜ ਵਿੱਚ 67 ਫੂਡ ਪ੍ਰੋਜੈਕਟ ਸਥਾਪਤ ਕੀਤੇ ਜਾਣਗੇ ਅਤੇ ਉੱਤਰ ਪ੍ਰਦੇਸ਼ ਵਿਚ 6 ਫੂਡ ਟੈਸਟਿੰਗ ਲੈਬ ਰਿਸਰਚ ਲੈਬੋਰਟਰੀ ਲਗਾਏ ਜਾਣਗੇ।ਇਥੇ ਪ੍ਰੋਜੈਕਟ ਲਗਾਉਣ ਵਾਲੀਆਂ ਕੰਪਨੀਆਂ ਨੂੰ ਸਬਸਿਡੀ ਦਿੱਤੀ ਜਾਏਗੀ ਅਤੇ ਇਸ ਦੇ ਨਾਲ ਹੀ ਕੋਲਡ ਸਟੋਰ ਬਣਾਏ ਜਾਣਗੇ।

-PTCNews

Related Post