ਗੁਰਦੁਆਰਾ ਗੁਰੂਡੋਂਗਮਾਰ ਦੀ ਕੰਧ ਤੋੜਨ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ਼ ਸਿੱਕਮ ਦੇ ਮੁੱਖ ਮੰਤਰੀ ਕਾਰਵਾਈ ਕਰਨ: ਹਰਸਿਮਰਤ ਕੌਰ ਬਾਦਲ

By  Shanker Badra July 23rd 2020 10:00 AM

ਗੁਰਦੁਆਰਾ ਗੁਰੂਡੋਂਗਮਾਰ ਦੀ ਕੰਧ ਤੋੜਨ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ਼ ਸਿੱਕਮ ਦੇ ਮੁੱਖ ਮੰਤਰੀ ਕਾਰਵਾਈ ਕਰਨ: ਹਰਸਿਮਰਤ ਕੌਰ ਬਾਦਲ:ਚੰਡੀਗੜ : ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਸਿਕੱਮ ਦੇ ਮੁੱਖ ਮੰਤਰੀ ਸ੍ਰੀ ਪ੍ਰੇਮ ਸਿੰਘ ਤਮਾਂਗ ਨੂੰ ਅਪੀਲ ਕੀਤੀ ਕਿ ਉੱਤਰੀ ਮੰਗਾਨ ਵਿਚ ਗੁਰਦੁਆਰਾ ਗੁਰੂਡੋਂਗਮਾਰ ਦੀ ਕੰਧ ਤੋੜਨ ਵਾਲੇ ਸ਼ਰਾਰਤੀ ਅਨੁਸਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਗੁਰਦੁਆਰਾ ਸਾਹਿਬ ਲਈ ਲੋੜੀਂਦੀ ਸੁਰੱਖਿਆ ਤਾਇਨਾਤ ਕੀਤੀ ਜਾਵੇ ਤਾਂ ਜੋ ਸਿਕੱਮ ਹਾਈਕੋਰਟ ਵੱਲੋਂ ਤੈਅ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਰੱਖੀ ਜਾ ਸਕੇ ਤੇ ਸੁਪਰੀਮ ਕੋਰਟ ਦੇ  ਹੁਕਮਾਂ ਦੀ ਉਲੰਘਣਾ ਵੀ ਨਾ ਹੋਵੇ।

ਗੁਰਦੁਆਰਾ ਗੁਰੂਡੋਂਗਮਾਰ ਦੀ ਕੰਧ ਤੋੜਨ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ਼ਸਿੱਕਮ ਦੇ ਮੁੱਖ ਮੰਤਰੀ ਕਾਰਵਾਈ ਕਰਨ : ਹਰਸਿਮਰਤ ਕੌਰ ਬਾਦਲ

ਸਿਕੱਮ ਦੇ ਮੁੱਖ ਮੰਤਰੀ ਨੂੰ ਲਿਖੇ ਇਕ ਪੱਤਰ ਵਿਚ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਹਾਲ ਹੀ ਵਿਚ ਕੁਝ ਸ਼ਰਾਰਤੀ ਅਨਸਰਾਂ ਨੇ ਗੁਰਦੁਆਰਾ ਗੁਰੂਡੋਂਗਮਾਰ ਦੀ ਕੰਧ ਤੋੜ ਕੇ ਸਥਿਤੀ ਜਿਉਂ ਦੀ ਤਿਉਂ ਵਿਚ ਛੇੜ ਛਾੜ ਕਰਨ ਦੀ ਕੋਸ਼ਿਸ਼ ਕੀਤੀ ਤੇ ਪਿਛਲੇ ਪਾਸੇ ਤੋਂ ਨਵਾਂ ਦਰਵਾਜ਼ਾ ਲਗਾਉਣ ਦਾ ਯਤਨ ਕੀਤਾ। ਮੰਤਰੀ ਨੇ ਕਿਹਾ ਕਿ ਅਜਿਹਾ ਕਰਨਾਂ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣ ਹੈ ਜਿਸ ਨਾ ਸਿੱਖ ਭਾਈਚਾਰੇ ਨੂੰ ਡੂੰਘੀ ਸੱਟ ਵੱਜੀ ਹੈ। ਉਹਨਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਗੁਰਦਆਰਾ ਸਾਹਿਬ ਦੇ ਮਾਮਲੇ ਵਿਚ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਰੱਖੀ ਜਾਵੇ ਤੇ ਇਸ ਵਿਚ ਕੋਈ ਛੇੜਛਾੜ ਨਾ ਹੋਵੇ ਤੇ ਮੌਕੇ 'ਤੇ ਢੁਕਵੀਂ ਸੁਰੱਖਿਆ ਤਾਇਨਾਤ ਕੀਤੀ ਜਾਵੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਘੱਟ ਗਿਣਤੀ ਨਾਲ ਨਿਆ ਹੋ ਸਕੇ ਤੇ ਸੂਬਾ ਸਰਕਾਰ ਦੇ ਇਰਾਦੇ ਵੀ ਸਪਸ਼ਟ ਹੋ ਜਾਣ ਕਿ ਉਹ ਸਹੀ ਹੈ।

ਗੁਰਦੁਆਰਾ ਗੁਰੂਡੋਂਗਮਾਰ ਦੀ ਕੰਧ ਤੋੜਨ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ਼ਸਿੱਕਮ ਦੇ ਮੁੱਖ ਮੰਤਰੀ ਕਾਰਵਾਈ ਕਰਨ : ਹਰਸਿਮਰਤ ਕੌਰ ਬਾਦਲ

ਕੇਂਦਰੀ ਮੰਤਰੀ ਨੈ ਪਹਿਲਾਂ ਵੀ ਕਿਹਾ ਸੀ ਕਿ ਸਥਾਨਕ ਪੰਚਾਇਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪਾਸੇ ਕਰ ਕੇ ਗੁਰਦੁਆਰਾ ਸਾਹਿਬ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਨਿਸ਼ਾਨਾ ਸਾਹਿਬ ਢਾਹੁਣ ਦੀ ਕੋਸ਼ਿਸ਼ ਕੀਤੀ ਸੀ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਹਾਈਕੋਰਟ ਤੇ ਸੁਪਰੀਮ ਕੋਰਟ ਵਿਚ ਦਾਇਰ ਕੀਤੀਆਂ ਗਈਆਂ ਪਟੀਸ਼ਨਾਂ 'ਤੇ ਸਥਿਤੀ ਜਿਉਂ ਦੀ ਤਿਉਂ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਸ੍ਰੀਮਤੀ ਬਾਦਲ ਨੇ ਸਿਕੱਮ ਦੇ ਮੁੱਖ ਮੰਤਰੀ ਨੂੰ ਇਹ ਵੀ ਦੱਸਿਆ ਕਿ ਗੁਰਦੁਆਰਾ ਗੁਰੂਡੋਂਗਮਾਰ ਪ੍ਰਤੀ ਸਿੱਖਾਂ ਵਿਚ ਬਹੁਤ ਸ਼ਰਧਾ ਤੇ ਸਤਿਕਾਰ ਹੈ  ਕਿਉਂਕਿ ਇਹ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਥਾਂ 'ਤੇ ਬਣਿਆ ਗੁਰੂ ਘਰ ਹੈ। ਉਹਨਾਂ  ਦੱਸਿਆ ਕਿ ਗੁਰੂ ਸਾਹਿਬ ਨੇ ਤਿੱਬਤ ਤੋਂ ਪਰਤਦਿਆਂ ਇਥੇ ਠਹਿਰਾਅ ਕੀਤਾ ਸੀ  ਤੇ ਸਥਾਨਕ ਲੋਕਾਂ ਨੂੰ ਉਸ ਝੀਲ ਵਿਚੋਂ ਪਾਣੀ ਲੈਣ ਵਿਚ ਮਦਦ ਕੀਤੀ ਸੀ ਜੋ ਕਿ ਸਾਰਾ ਸਾਲ ਜੰਮੀਂ ਰਹਿੰਦੀ ਹੈ।

-PTCNews

Related Post