ਹਰਿਆਣਾ ਵਿਧਾਨ ਸਭਾ ਚੋਣਾਂ: ਭਾਜਪਾ ਨੇ ਜਾਰੀ ਕੀਤਾ ਚੋਣ ਮੈਨੀਫੈਸਟੋ

By  Jashan A October 13th 2019 12:44 PM

ਹਰਿਆਣਾ ਵਿਧਾਨ ਸਭਾ ਚੋਣਾਂ: ਭਾਜਪਾ ਨੇ ਜਾਰੀ ਕੀਤਾ ਚੋਣ ਮੈਨੀਫੈਸਟੋ,ਨਵੀਂ ਦਿੱਲੀ: ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਭਖ ਚੁੱਕਿਆ ਹੈ, ਵੱਖ-ਵੱਖ ਪਾਰਟੀਆਂ ਵੱਲੋਂ ਚੋਣਾਂ ਲਈ ਕਮਰ ਕਸ ਲਈ ਹੈ। ਇਸ ਦੌਰਾਨ ਭਾਜਪਾ ਨੇ ਵੀ ਅੱਜ ਚੋਣਾਂ ਲਈ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ।

ਭਾਜਪਾ ਨੇ 32 ਪੇਜਾਂ ਦੇ ਆਪਣੇ ਸੰਕਲਪ ਪੱਤਰ ਨੂੰ 'ਮੇਰੇ ਸੁਪਨਿਆਂ ਦਾ ਹਰਿਆਣਾ' ਨਾਂ ਦਿੱਤਾ ਹੈ। ਇਸ ਮੈਨੀਫੈਸਟੋ 'ਚ ਕਿਸਾਨ, ਗਰੀਬ ਵਰਗ, ਨੌਜਵਾਨ ਅਤੇ ਖਿਡਾਰੀਆਂ ਦਾ ਵੀ ਖਿਆਲ ਰੱਖਿਆ ਗਿਆ ਹੈ।

ਹੋਰ ਪੜ੍ਹੋ:ਯੁਵਰਾਜ ਤੇ ਗੰਭੀਰ ਨੂੰ ਲੱਗਿਆ ਇਹ ਵੱਡਾ ਝਟਕਾ, ਜਾਣੋ ਪੂਰਾ ਮਾਮਲਾ

https://twitter.com/ANI/status/1183252384815824896?s=20

ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਢਾ, ਹਰਿਆਣਾ ਭਾਜਪਾ ਸੂਬਾ ਪ੍ਰਧਾਨ ਸੁਭਾਸ਼ ਬਰਾਲਾ, ਹਰਿਆਣਾ ਮੁਖੀ ਅਨਿਲ ਵਿਜ, ਕੇਂਦਰੀ ਸਿਹਤ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਰਾਵ ਇੰਦਰਜੀਤ ਸਮੇਤ ਕਈ ਹੋਰ ਨੇਤਾ ਪਹੁੰਚੇ।

ਇਸ ਮੈਨੀਫੈਸਟੋ 'ਚ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣਾ ਕਰਨ, ਜ਼ੋਖਿਮ ਫ੍ਰੀ ਖੇਤੀ ਕਿਸਾਨ ਕਲਿਆਣ ਨੀਤੀ, ਨੌਜਵਾਨ ਕਿਸਾਨ ਅਤੇ ਸਵੈ-ਰੋਜਗਾਰ ਨਾਂ ਮੰਤਰਾਲੇ ਦਾ ਗਠਨ, ਨੌਜਵਾਨਾਂ ਨੂੰ ਰੁਜਗਾਰ ਪ੍ਰਦਾਨ ਕਰਨਾ, ਸਾਰਿਆਂ 22 ਜ਼ਿਲਿਆਂ 'ਚ ਅਧੁਨਿਕ ਹਸਪਤਾਲ ਦਾ ਨਿਰਮਾਣ ਅਤੇ ਔਰਤਾਂ ਦੀ ਸੁਰੱਖਿਆ ਲਈ ਹਰ ਪਿੰਡ 'ਚ ਸੈਲਫ ਡਿਫੈਂਸ ਟ੍ਰੇਨਿੰਗ ਦੀ ਸ਼ੁਰੂਆਤ ਕਰਨ ਜਿਹੇ ਵਾਅਦੇ ਕੀਤੇ ਗਏ ਹਨ।

ਜ਼ਿਰਕਯੋਗ ਹੈ ਕਿ ਹਰਿਆਣਾ ਦੀਆਂ 90 ਸੀਟਾਂ 'ਤੇ 21 ਅਕਤੂਬਰ ਨੂੰ ਵੋਟਾਂ ਪਾਈਆਂ ਜਾਣਗੀਆਂ, ਜਿਨ੍ਹਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ।

-PTC News

Related Post