ਹਰਿਆਣਾ: ਖੱਟਰ ਕੈਬਿਨਟ ਦਾ ਹੋਇਆ ਵਿਸਥਾਰ, ਕੁੱਲ 10 ਮੰਤਰੀਆਂ ਨੇ ਲਿਆ ਹਲਫ਼

By  Jashan A November 14th 2019 01:49 PM -- Updated: November 14th 2019 01:58 PM

ਹਰਿਆਣਾ: ਖੱਟਰ ਕੈਬਿਨਟ ਦਾ ਹੋਇਆ ਵਿਸਥਾਰ, ਕੁੱਲ 10 ਮੰਤਰੀਆਂ ਨੇ ਲਿਆ ਹਲਫ਼,ਚੰਡੀਗੜ੍ਹ: ਹਰਿਆਣਾ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ) ਸਰਕਾਰ ਦਾ ਅੱਜ ਮੰਤਰੀ ਮੰਡਲ ਵਿਸਥਾਰ ਹੋ ਗਿਆ ਹੈ। ਇਸ ਦੌਰਾਨ ਕੁੱਲ 10 ਮੰਤਰੀਆਂ ਨੇ ਹਲਫ਼ ਲਿਆ ਹੈ।

Haryana Govtਜਿਨ੍ਹਾਂ ਵਿਚੋਂ ਭਾਜਪਾ ਦੇ 8, ਜੇਜੇਪੀ ਦੇ ਕੋਟੇ ਵਿਚੋਂ ਇਕ ਤੇ ਇਕ ਆਜ਼ਾਦ ਵਿਧਾਇਕ ਨੂੰ ਮੰਤਰੀ ਬਣਾਇਆ ਗਿਆ ਹੈ। ਇਹਨਾਂ ਮੰਤਰੀਆਂ ਨੂੰ ਹਰਿਆਣਾ ਦੇ ਰਾਜਪਾਲ ਸੱਤਿਆਦੇਵ ਨਾਰਾਇਣ ਆਰੀਆ ਨੇ ਸਹੁੰ ਚੁਕਾਈ।

ਇਨ੍ਹਾਂ ਮੰਤਰੀਆਂ ਦੀ ਸਹੁੰ ਚੁੱਕਣ ਦੇ ਨਾਲ ਹੀ ਖੱਟੜ ਸਰਕਾਰ 'ਚ ਮੰਤਰੀਆਂ ਦੀ ਗਿਣਤੀ 12 (ਮੁੱਖ ਮੰਤਰੀ ਨੂੰ ਲੈ ਕੇ) ਹੋ ਗਈ ਹੈ। ਦੱਸ ਦੇਈਏ ਕਿ ਇਨ੍ਹਾਂ 'ਚ 6 ਵਿਧਾਇਕਾਂ ਨੇ ਕੈਬਨਿਟ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ ਜਦਕਿ 4 ਵਿਧਾਇਕ ਰਾਜਮੰਤਰੀ ਬਣੇ ਹਨ।

ਹੋਰ ਪੜ੍ਹੋ: ਮੰਡੀ ਗੋਬਿੰਦਗੜ੍ਹ: ਸਟੇਟ ਜੀ.ਐਸ.ਟੀ. ਵਿਭਾਗ ਵੱਲੋਂ 100 ਕਰੋੜ ਦੇ ਜਾਅਲੀ ਬਿੱਲਾਂ ਦੇ ਘਪਲੇ ਦਾ ਪਰਦਾਫਾਸ਼, 3 ਗ੍ਰਿਫਤਾਰ

Haryana Govtਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ 'ਚ 40 ਸੀਟਾਂ ਜਿੱਤਣ ਵਾਲੀ ਭਾਜਪਾ ਨੇ 10 ਸੀਟਾਂ ਵਾਲੀ ਜੇਜੇਪੀ ਅਤੇ 7 ਆਜ਼ਾਦ ਵਿਧਾਇਕਾਂ ਦੇ ਸਮਰਥਨ ਨਾਲ ਸਰਕਾਰ ਬਣਾਈ ਹੈ।

-PTC News

Related Post