ਅੱਜ ਤੋਂ ਸ਼ੁਰੂ ਹੋਵੇਗਾ ਹਰਿਆਣਾ ਦੀ ਭਾਜਪਾ-ਜੇਜੇਪੀ ਗਠਜੋੜ ਸਰਕਾਰ ਦਾ ਪਹਿਲਾਂ ਵਿਧਾਨ ਸਭਾ ਸੈਸ਼ਨ

By  Shanker Badra November 4th 2019 10:01 AM

ਅੱਜ ਤੋਂ ਸ਼ੁਰੂ ਹੋਵੇਗਾ ਹਰਿਆਣਾ ਦੀ ਭਾਜਪਾ-ਜੇਜੇਪੀ ਗਠਜੋੜ ਸਰਕਾਰ ਦਾ ਪਹਿਲਾਂ ਵਿਧਾਨ ਸਭਾ ਸੈਸ਼ਨ:ਚੰਡੀਗੜ੍ਹ : ਹਰਿਆਣਾ ਦੀ ਭਾਜਪਾ-ਜੇਜੇਪੀ ਗਠਜੋੜ ਸਰਕਾਰ ਦਾ ਪਹਿਲਾਂ ਵਿਧਾਨ ਸਭਾ ਸੈਸ਼ਨ ਅੱਜ ਸ਼ੁਰੂ ਹੋ ਰਿਹਾ ਹੈ। ਇਸ 3 ਦਿਨਾਂਸੈਸ਼ਨ ਦੌਰਾਨ ਵਿਧਾਇਕਾਂ ਦਾ ਸਹੁੰ ਚੁੱਕ ਸਮਾਗਮ ਹੋਵੇਗਾ ਅਤੇ ਸਪੀਕਰ ਦੀ ਚੋਣ ਕੀਤੀ ਜਾਵੇਗੀ। ਹਰਿਆਣਾ ਵਿਧਾਨ ਸਭਾ ਸੈਸ਼ਨ 6 ਨਵੰਬਰ ਤੱਕ ਚੱਲੇਗਾ।

Haryana BJP-JJP alliance government first assembly session today Start ਅੱਜ ਤੋਂ ਸ਼ੁਰੂ ਹੋਵੇਗਾ ਹਰਿਆਣਾ ਦੀ ਭਾਜਪਾ-ਜੇਜੇਪੀ ਗਠਜੋੜ ਸਰਕਾਰ ਦਾ ਪਹਿਲਾਂ ਵਿਧਾਨ ਸਭਾ ਸੈਸ਼ਨ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਵਿਧਾਨ ਸਭਾ ਸੈਸ਼ਨ ਦੌਰਾਨ ਰਾਜਪਾਲ ਸਤਿਆਦੇਵ ਨਰਾਇਣ ਆਰੀਆ ਵੱਲੋਂ ਪ੍ਰੋ-ਟੇਮ ਸਪੀਕਰ ਨੂੰ ਸਹੁੰ ਚੁਕਾਈ ਜਾਵੇਗੀ ਅਤੇ ਇਸ ਤੋਂ ਬਾਅਦ ਸੈਸ਼ਨ ਦੀ ਕਾਰਵਾਈ ਸ਼ੁਰੂ ਹੋਵੇਗੀ। ਇਸ ਮਗਰੋਂ  ਪ੍ਰੋ-ਟੇਮ ਸਪੀਕਰ ਸਾਰੇ 90 ਵਿਧਾਇਕਾਂ ਨੂੰ ਅਹੁਦੇ ਦੀ ਸਹੁੰ ਚੁਕਾਏਗਾ ਅਤੇ ਫ਼ਿਰ ਸਪੀਕਰ ਤੇ ਡਿਪਟੀ ਸਪੀਕਰ ਦੀ ਚੋਣ ਕੀਤੀ ਜਾਵੇਗੀ।

Haryana BJP-JJP alliance government first assembly session today Start ਅੱਜ ਤੋਂ ਸ਼ੁਰੂ ਹੋਵੇਗਾ ਹਰਿਆਣਾ ਦੀ ਭਾਜਪਾ-ਜੇਜੇਪੀ ਗਠਜੋੜ ਸਰਕਾਰ ਦਾ ਪਹਿਲਾਂ ਵਿਧਾਨ ਸਭਾ ਸੈਸ਼ਨ

ਇਸ ਤੋਂ 2 ਦਿਨ ਬਾਅਦ ਰਾਜਪਾਲ ਤੱਕ ਰਾਜਪਾਲ ਭਾਸ਼ਣ 'ਤੇ ਚਰਚਾ ਅਤੇ ਬਹਿਸ ਹੋਵੇਗੀ ਅਤੇ ਤੀਜੇ ਦਿਨ ਮੁੱਖ ਮੰਤਰੀ ਭਾਸ਼ਣ ਦੀ ਚਰਚਾ 'ਤੇ ਜਵਾਬ ਵੀ ਦੇਣਗੇ। ਦੱਸ ਦੇਈਏ ਕਿ ਹਰਿਆਣਾ ਦੀ 90 ਮੈਂਬਰੀ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਇਸ ਵਾਰ ਸਿਰਫ਼ 40 ਸੀਟਾਂ ਹੀ ਮਿਲ ਸਕੀਆਂ ਹਨ ,ਉਹ ਨਿਰੋਲ ਸਰਕਾਰ ਬਣਾਉਣ ਦੀ ਹਾਲਤ ਵਿੱਚ ਨਹੀਂ ਸਨ। ਜਿਸ ਕਰਕੇ ਭਾਜਪਾ ਨੂੰ ਮਜ਼ਬੂਰਨ ਜੇਜੇਪੀ ਗਠਜੋੜ ਕਰਨਾ ਪਿਆ ਹੈ।

-PTCNews

Related Post