ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਰਿਹਾਇਸ਼ 'ਤੇ ਸੀ.ਬੀ.ਆਈ. ਨੇ ਕੀਤੀ ਛਾਪੇਮਾਰੀ

By  Shanker Badra January 25th 2019 11:41 AM

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਰਿਹਾਇਸ਼ 'ਤੇ ਸੀ.ਬੀ.ਆਈ. ਨੇ ਕੀਤੀ ਛਾਪੇਮਾਰੀ:ਚੰਡੀਗੜ੍ਹ : ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਰੋਹਤਕ ਸਥਿਤ ਰਿਹਾਇਸ਼ 'ਤੇ ਛਾਪੇਮਾਰੀ ਕੀਤੀ ਹੈ।ਸੂਰਤਾਂ ਦੇ ਮੁਤਾਬਿਕ ਭੁਪਿੰਦਰ ਸਿੰਘ ਹੁੱਡਾ ਵੀ ਰਿਹਾਇਸ਼ ਅੰਦਰ ਮੌਜੂਦ ਸਨ।ਇਸ ਦੌਰਾਨ ਕਿਸੇ ਨੂੰ ਵੀ ਅੰਦਰ -ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ।ਇਸ ਮੌਕੇ ਭੁਪਿੰਦਰ ਸਿੰਘ ਹੁੱਡਾ ਦੇ ਰੋਹਤਕ ਸਥਿਤ ਰਿਹਾਇਸ਼ ਬਾਹਰ ਵਿਧਾਇਕ ਕਰਨ ਦਾਲਾਲ ਅਤੇ ਕੁਲਦੀਪ ਸ਼ਰਮਾ ਅਤੇ ਹੁੱਡਾ ਦੇ ਸਮਰਥਕ ਵੀ ਵੀ ਪਹੁੰਚੇ ਹਨ।

Haryana EX CM Bhupinder Singh Hooda Rohtak Accommodation CBI Raid
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਰਿਹਾਇਸ਼ 'ਤੇ ਸੀ.ਬੀ.ਆਈ. ਨੇ ਕੀਤੀ ਛਾਪੇਮਾਰੀ

ਜਾਣਕਾਰੀ ਅਨੁਸਾਰ ਭੁਪਿੰਦਰ ਸਿੰਘ ਹੁੱਡਾ ਦੀ ਰਿਹਾਇਸ਼ 'ਤੇ ਇਹ ਛਾਪੇਮਾਰੀ ਭ੍ਰਿਸ਼ਟਾਚਾਰ ਮਾਮਲੇ 'ਚ ਕੀਤੀ ਗਈ ਹੈ।ਇੰਨਾ ਹੀ ਨਹੀਂ, ਕਥਿਤ ਜ਼ਮੀਨ ਘੋਟਾਲੇ ਨਾਲ ਜੁੜੇ ਮਾਮਲੇ 'ਚ ਸੀ.ਬੀ.ਆਈ. ਨੇ ਸ਼ੁੱਕਰਵਾਰ ਨੂੰ ਦਿੱਲੀ-ਐਨ.ਸੀ.ਆਰ. ਖੇਤਰ 'ਚ 30 ਤੋਂ ਜ਼ਿਆਦਾ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ।

Haryana EX CM Bhupinder Singh Hooda Rohtak Accommodation CBI Raid
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਰਿਹਾਇਸ਼ 'ਤੇ ਸੀ.ਬੀ.ਆਈ. ਨੇ ਕੀਤੀ ਛਾਪੇਮਾਰੀ

ਜ਼ਿਕਰਯੋਗ ਹੈ ਕਿ ਭੁਪਿੰਦਰ ਸਿੰਘ ਹੁੱਡਾ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਅਤੇ ਹਰਿਆਣਾ ਅਰਬਨ ਡਿਵੈਲਪਮੈਂਟ ਅਥਾਰਟੀ (ਹੁੱਡਾ) ਦੇ ਚੇਅਰੈਮਨ ਵਜੋਂ ਸੈਕਟਰ -6 ਪੰਚਕੂਲਾ ਵਿਖੇ (ਏ.ਜੇ.ਐਲ ) ਐਸੋਸੀਏਟਡ ਜਰਨਲ ਲਿਮਟਿਡ ਨੂੰ ਪਲਾਟ ਜਾਰੀ ਕੀਤਾ ਸੀ।ਉਸ ਸਮੇਂ ਇਹ ਪਲਾਟ ਪਹਿਲ ਦੇ ਆਧਾਰ ‘ਤੇ ਅਲਾਟ ਕੀਤਾ ਗਿਆ ਸੀ, ਜਿਸ ਨਾਲ ਸਰਕਾਰ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ।ਜੇ ਪਲਾਟ ਨੂੰ ਖੁਲ੍ਹੀ ਬੋਲੀ ਰਾਹੀਂ ਅਲਾਟ ਕੀਤਾ ਜਾਂਦਾ ਤਾਂ ਹਰਿਆਣਾ ਸਰਕਾਰ ਨੂੰ ਕਰੋੜਾਂ ਰੁਪਏ ਦਾ ਆਰਥਕ ਲਾਭ ਹੋਣਾ ਸੀ।

Haryana EX CM Bhupinder Singh Hooda Rohtak Accommodation CBI Raid
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਰਿਹਾਇਸ਼ 'ਤੇ ਸੀ.ਬੀ.ਆਈ. ਨੇ ਕੀਤੀ ਛਾਪੇਮਾਰੀ

ਇਸ ਮਾਮਲੇ ਵਿਚ ਵਿਸੇਸ਼ ਗੱਲ ਇਹ ਹੈ ਕਿ ਇਹੋ ਪਲਾਟ 1982 ਵਿਚ ਵੀ ਉਕਤ ਕੰਪਨੀ ਨੂੰ ਅਲਾਟ ਹੋਇਆ ਸੀ ਪਰ ਕੰਪਨੀ ਵਲੋਂ 10 ਸਾਲ ਭਾਵ 1992 ਤਕ ਕੋਈ ਉਸਾਰੀ ਨਾ ਕੀਤੀ ਗਈ,ਜਿਸ ਦੇ ਚਲਦਿਆਂ ਹੁੱਡਾ ਦੇ ਨਿਯਮਾਂ ਮੁਤਾਬਕ ਪਲਾਟ ਦੀ ਅਲਾਟਮੈਂਟ ਰੱਦ ਹੋ ਗਈ।ਫਿਰ 2005 ਵਿਚ ਜਦੋਂ ਭੁਪਿੰਦਰ ਸਿੰਘ ਹੁੱਡਾ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਨੇ ਮੁੜ ਇਹ ਪਲਾਟ ਕੰਪਨੀ ਨੂੰ ਦੇ ਦਿਤਾ।ਇਸ ਬਾਰੇ ਕਥਿਤ ਤੌਰ ‘ਤੇ ਨਿਯਮਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ।

-PTCNews

Related Post