ਹਰਿਆਣਾ 'ਚ ਕੋਰੋਨਾ ਵੈਕਸੀਨ ਦੇ ਤੀਜੇ ਪੜਾਅ ਦਾ ਟ੍ਰਾਇਲ ਸ਼ੁਰੂ, ਅਨਿਲ ਵਿਜ ਨੂੰ ਲੱਗਾ ਟੀਕਾ

By  Shanker Badra November 20th 2020 02:36 PM

ਹਰਿਆਣਾ 'ਚ ਕੋਰੋਨਾ ਵੈਕਸੀਨ ਦੇ ਤੀਜੇ ਪੜਾਅ ਦਾ ਟ੍ਰਾਇਲ ਸ਼ੁਰੂ, ਅਨਿਲ ਵਿਜ ਨੂੰ ਲੱਗਾ ਟੀਕਾ:ਹਰਿਆਣਾ : ਹਰਿਆਣਾ 'ਚ ਅੱਜ ਕੋਰੋਨਾ ਵੈਕਸੀਨ ਦੇ ਤੀਜੇ ਪੜਾਅ ਦਾ ਟ੍ਰਾਇਲ ਸ਼ੁਰੂ ਹੋ ਗਿਆ ਹੈ। ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਵੀ ਉਨ੍ਹਾਂ ਵਲੰਟੀਅਰ 'ਚ ਸ਼ਾਮਲ ਹਨ, ਜਿਨ੍ਹਾਂ ਦੇ ਉੱਪਰ ਇਸ ਕੋ-ਵੈਕਸੀਨ ਦਾ ਟ੍ਰਾਇਲ ਹੋ ਰਿਹਾ ਹੈ।ਰੋਹਤਕ ਪੀਜੀਆਈ ਦੇ ਸੀਨੀਅਰ ਡਾਕਟਰਾਂ ਦੀ ਦੇਖ ਰੇਖ 'ਚ ਵੈਕਸੀਨ ਦਾ ਟਰਾਇਲ ਕੀਤਾ ਜਾ ਰਿਹਾ ਹੈ।

Haryana Health Minister Anil Vij gets trial dose of COVID-19 vaccine Covaxin ਹਰਿਆਣਾ 'ਚ ਕੋਰੋਨਾ ਵੈਕਸੀਨ ਦੇ ਤੀਜੇ ਪੜਾਅ ਦਾ ਟ੍ਰਾਇਲ ਸ਼ੁਰੂ, ਅਨਿਲ ਵਿਜ ਨੂੰ ਲੱਗਾ ਟੀਕਾ

ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੂੰ ਅੰਬਾਲਾ ਦੇ ਨਾਗਰਿਕ ਹਸਪਤਾਲ 'ਚ ਅੱਜ ਸਵੇਰੇ ਕਰੀਬ 11 ਵਜੇ ਰੋਹਤਕ ਪੀ.ਜੀ.ਆਈ. ਦੇ ਮਾਹਿਰਾਂ ਅਤੇ ਸਿਹਤ ਵਿਭਾਗ ਦੀ ਨਿਗਰਾਨੀ ਹੇਠ ਪਹਿਲਾ ਟੀਕਾ ਲਗਾਇਆ ਗਿਆ। ਟੀਕਾ ਲਾਉਣ ਤੋਂ ਪਹਿਲਾਂ ਟੀਮ ਨੇ ਐਂਟੀ ਬਾਡੀ ਅਤੇ ਆਰ.ਟੀ.ਪੀ.ਸੀ.ਆਰ. ਜਾਂਚ ਲਈ ਵਿਜ ਦੇ ਸੈਂਪਲ ਵੀ ਲਏ ਗਏ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਲਈ ਗਈ ਵਾਪਿਸ, ਸ਼੍ਰੋਮਣੀ ਅਕਾਲੀ ਦਲ ਨੇ ਚੁੱਕੇ ਸਵਾਲ

Haryana Health Minister Anil Vij gets trial dose of COVID-19 vaccine Covaxin ਹਰਿਆਣਾ 'ਚ ਕੋਰੋਨਾ ਵੈਕਸੀਨ ਦੇ ਤੀਜੇ ਪੜਾਅ ਦਾ ਟ੍ਰਾਇਲ ਸ਼ੁਰੂ, ਅਨਿਲ ਵਿਜ ਨੂੰ ਲੱਗਾ ਟੀਕਾ

ਅਨਿਲ ਵਿਜ ਨੇ ਕਿਹਾ ਸੀ ਕਿ ਤੀਜੇ ਪੜਾਅ 'ਚ ਲਗਭਗ 26 ਹਜ਼ਾਰ ਲੋਕਾਂ 'ਤੇ ਟ੍ਰਾਇਲ ਕੀਤਾ ਜਾਵੇਗਾ। ਮੈਂ ਇਸ ਲਈ ਆਪਣਾ ਨਾਂ ਵੀ ਦਿੱਤਾ ਹੈ। ਵੈਕਸੀਨ ਦੇ ਤੀਜੇ ਪੜਾਅ ਦਾ ਟ੍ਰਾਇਲ ਹਰਿਆਣਾ ਦੇ ਰੋਹਤਕ 'ਚ ਸ਼ੁੱਕਰਵਾਰ ਤੋਂ ਸ਼ੁਰੂ ਹੋ ਗਿਆ ਹੈ। ਅਨਿਲ ਵਿਜ ਨੂੰ ਅੰਬਾਲਾ ਕੈਂਟ ਸਥਿਤ ਨਾਗਰਿਕ ਹਸਪਤਾਲ 'ਚ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ।

Haryana Health Minister Anil Vij gets trial dose of COVID-19 vaccine Covaxin ਹਰਿਆਣਾ 'ਚ ਕੋਰੋਨਾ ਵੈਕਸੀਨ ਦੇ ਤੀਜੇ ਪੜਾਅ ਦਾ ਟ੍ਰਾਇਲ ਸ਼ੁਰੂ, ਅਨਿਲ ਵਿਜ ਨੂੰ ਲੱਗਾ ਟੀਕਾ

ਪੀ.ਜੀ.ਆਈ. ਰੋਹਤਕ ਦੇ ਵਾਈਸ ਚਾਂਸਲਰ ਨੇ ਕਿਹਾ ਸੀ ਕਿ ਵੈਕਸੀਨ ਦੇ ਤੀਜੇ ਪੜਾਅ ਦਾ ਟ੍ਰਾਇਲ ਸ਼ੁੱਕਰਵਾਰ ਤੋਂ ਸ਼ੁਰੂ ਹੋ ਗਿਆ ਹੈ। ਪਹਿਲੇ 200 ਵਲੰਟੀਅਰ ਨੂੰ ਡੋਜ਼ ਦਿੱਤੀ। ਪੀ.ਜੀ.ਆਈ. ਰੋਹਤਕ ਦੇ ਵਾਈਸ ਚਾਂਸਲਰ ਨੇ ਕਿਹਾ ਕਿ ਵੈਕਸੀਨ ਦੀ 2 ਡੋਜ਼ ਹੋਣਗੀਆਂ। ਪਹਿਲੀ ਡੋਜ ਦੇਣ ਦੇ 28 ਦਿਨਾਂ ਬਾਅਦ ਦੂਜੀ ਡੋਜ਼ ਦਿੱਤੀ ਜਾਵੇਗੀ। ਸਾਨੂੰ ਉਮੀਦ ਹੈ ਕਿ ਵੈਕਸੀਨ 90 ਫੀਸਦੀ ਤੋਂ ਵੱਧ ਕਾਰਗਰ ਹੋਵੇਗੀ।

Haryana Health Minister Anil Vij gets trial dose of COVID-19 vaccine Covaxin ਹਰਿਆਣਾ 'ਚ ਕੋਰੋਨਾ ਵੈਕਸੀਨ ਦੇ ਤੀਜੇ ਪੜਾਅ ਦਾ ਟ੍ਰਾਇਲ ਸ਼ੁਰੂ, ਅਨਿਲ ਵਿਜ ਨੂੰ ਲੱਗਾ ਟੀਕਾ

ਦੱਸਿਆ ਜਾਂਦਾ ਹੈ ਕਿ ਭਾਰਤ ਬਾਇਓਟੇਕ ਇੰਡੀਅਨ ਕੰਪਨੀ ਹੈ, ਜੋ ਕੋਵੈਕਸੀਨ ਦੇ ਨਾਂ ਨਾਲ ਕੋਰੋਨਾ ਦੀ ਵੈਕਸੀਨ 'ਤੇ ਕੰਮ ਕਰ ਰਹੀ ਹੈ। ਭਾਰਤ ਬਾਇਓਟੇਕ ਵੈਕਸੀਨ ਦਾ ਨਿਰਮਾਣ ਇੰਡੀਅਨ ਕਾਊਂਸਿਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਨਾਲ ਮਿਲ ਕੇ ਕਰ ਰਹੀ ਹੈ। ਦੇਸ਼ 'ਚ ਕੁੱਲ 25 ਹਜ਼ਾਰ 800 ਲੋਕਾਂ 'ਤੇ ਵੈਕਸੀਨ ਦਾ ਟ੍ਰਾਇਲ ਹੋਣਾ ਹੈ। ਇਸ ਦੌਰਾਨ ਉਨ੍ਹਾਂ 'ਚ ਐਂਟੀਬਾਡੀ ਦੀ ਸਥਿਤੀ ਦਾ ਅਧਿਐਨ ਕੀਤਾ ਜਾਵੇਗਾ।

-PTCNews

Related Post