ਹਰਿਆਣਾ ਦੇ ਜੀਂਦ 'ਚ ਜ਼ਿਮਨੀ ਚੋਣਾਂ ਲਈ ਵੋਟਿੰਗ ਜਾਰੀ, 1 ਲੱਖ 70 ਹਜ਼ਾਰ ਵੋਟਰ ਕਰਨਗੇ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ

By  Jashan A January 28th 2019 08:44 AM

ਹਰਿਆਣਾ ਦੇ ਜੀਂਦ 'ਚ ਜ਼ਿਮਨੀ ਚੋਣਾਂ ਲਈ ਵੋਟਿੰਗ ਜਾਰੀ, 1 ਲੱਖ 70 ਹਜ਼ਾਰ ਵੋਟਰ ਕਰਨਗੇ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ,ਜੀਂਦ: ਹਰਿਆਣਾ ਦੇ ਜੀਂਦ 'ਚ ਜਿਮਨੀ ਚੋਣਾਂ ਲਈ ਸਖ਼ਤ ਪ੍ਰਬੰਧਾਂ ਹੇਠ ਵੋਟਿੰਗ ਪ੍ਰੀਕਿਰਿਆ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਜ਼ਿਮਨੀ ਚੋਣਾਂ ਨੂੰ ਲੈ ਕੇ ਜਿਥੇ ਉਮੀਦਵਾਰਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਉਥੇ ਹੀ ਵੋਟਰਾਂ ਵੀ ਉਤਸ਼ਾਹਿਤ ਹਨ। ਇਥੇ ਮੁਕਾਬਲਾ ਬੇਹੱਦ ਦਿਲਚਸਪ ਹੋਵੇਗਾ। ਚੋਣਾਂ ਦੇ ਨਤੀਜੇ 31 ਜਨਵਰੀ ਤੱਕ ਐਲਾਨੇ ਜਾਣਗੇ।

jind ਹਰਿਆਣਾ ਦੇ ਜੀਂਦ 'ਚ ਜ਼ਿਮਨੀ ਚੋਣਾਂ ਲਈ ਵੋਟਿੰਗ ਜਾਰੀ, 1 ਲੱਖ 70 ਹਜ਼ਾਰ ਵੋਟਰ ਕਰਨਗੇ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ

ਮਿਲੀ ਜਾਣਕਾਰੀ ਮੁਤਾਬਕ ਜੀਂਦ ਦੇ 1.7 ਲੱਖ ਵੋਟਰਾਂ 'ਚ ਕਰੀਬ 48,000 ਜਾਟ ਹਨ। ਬ੍ਰਾਹਮਣ, ਪੰਜਾਬੀ ਅਤੇ ਬਨਿਆ ਦੀ ਗੱਲ ਕਰੀਏ ਤਾਂ ਹਰੇਕ ਭਾਈਚਾਰੇ ਦੇ ਲੋਕਾਂ ਦੀ ਗਿਣਤੀ 14 ਤੋਂ 15 ਹਜ਼ਾਰ ਦਰਮਿਆਨ ਹੈ।

jind ਹਰਿਆਣਾ ਦੇ ਜੀਂਦ 'ਚ ਜ਼ਿਮਨੀ ਚੋਣਾਂ ਲਈ ਵੋਟਿੰਗ ਜਾਰੀ, 1 ਲੱਖ 70 ਹਜ਼ਾਰ ਵੋਟਰ ਕਰਨਗੇ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ

ਇਸ ਚੋਣਾਂ ਵਿੱਚ ਦੋ ਮਹਿਲਾਂ ਉਮੀਦਵਾਰਾਂ ਸਹਿਤ 21 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਹਨਾਂ 'ਚ ਸੱਤਾਰੂਢ਼ ਭਾਜਪਾ ( BJP ) ਦੇ ਡੇ . ਕ੍ਰਿਸ਼ਣਲਾਲ ਮਿੱਡਾ , ਕਾਂਗਰਸ ਦੇ ਰਣਦੀਪ ਸਿੰਘ ਸੁਰਜੇਵਾਲਾ ਅਤੇ ਇਨੈਲੋ ਦੇ ਉਂਮੇਦ ਸਿੰਘ ਸ਼ਾਮਿਲ ਹਨ।ਇਸ ਤੋਂ ਇਲਾਵਾ ਦਿਗਵਿਜੇ ਸਿੰਘ ਚੌਟਾਲਾ ਵੀ ਚੋਣ ਮੈਦਾਨ ਵਿੱਚ ਹਨ।

-PTC News

Related Post