ਛੋਟੀ ਉਮਰੇ ਵੱਡਾ ਕਮਾਲ, ਆਪਣੇ ਇਸ ਅਨੋਖੇ ਹੁਨਰ ਕਾਰਨ 6 ਸਾਲਾ ਆਰੂਸ਼ ਦੀ ਹੈ ਹਰ ਪਾਸੇ ਚਰਚਾ, ਰਾਜਪਾਲ ਨੇ ਕੀਤਾ ਸਨਮਾਨਿਤ !!

By  Jashan A January 26th 2019 09:22 PM -- Updated: January 28th 2019 01:47 PM

ਪੂਰੇ ਦੇਸ਼ ਅੱਜ ਵਿੱਚ 70ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਗਣਤੰਤਰ ਦਿਵਸ ਦੇ ਮੌਕੇ ਹਰਿਆਣਾ ਦੇ ਪੰਚਕੂਲਾ 'ਚ ਰਾਜ ਪੱਧਰੀ ਸਮਾਗਮ ਆਯੋਜਿਤ ਕੀਤਾ ਗਿਆ।ਜਿਸ ਵਿੱਚ ਹਰਿਆਣਾ ਦੇ ਰਾਜਪਾਲ ਸੱਤਿਆਦੇਵ ਨਾਰਾਇਣ ਅਤੇ ਰਤਨ ਲਾਲ ਕਟਾਰੀਆ, ਸੰਸਦ ਮੈਂਬਰ (ਅੰਬਾਲਾ ਚੋਣ ਹਲਕੇ) ਵੱਲੋਂ ਸ਼ਿਰਕਤ ਕੀਤੀ ਗਈ।

haryana ਛੋਟੀ ਉਮਰੇ ਵੱਡਾ ਕਮਾਲ, ਆਪਣੇ ਇਸ ਅਨੋਖੇ ਹੁਨਰ ਕਾਰਨ 6 ਸਾਲਾ ਆਰੂਸ਼ ਦੀ ਹੈ ਹਰ ਪਾਸੇ ਚਰਚਾ, ਰਾਜਪਾਲ ਨੇ ਕੀਤਾ ਸਨਮਾਨਿਤ !!

ਸਮਾਗਮ ਦੌਰਾਨ ਹਰਿਆਣਾ ਦੇ ਪੰਚਕੂਲਾ 'ਚ ਰਹਿਣ ਵਾਲੇ 6 ਸਾਲਾਂ ਆਰੂਸ਼ ਜੈਨ ਨੂੰ ਤੁਰੰਤ ਅੰਗਰੇਜ਼ੀ ਦੇ ਸ਼ਬਦ ਨੂੰ ਉਲਟਾਉਣ ਵਾਲੀ ਕਲਾ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਆਰੂਸ਼ ਦੀ ਕਲਾ ਇਹ ਹੈ ਕਿ ਉਹ ਤੁਰੰਤ ਅੰਗਰੇਜ਼ੀ ਦੇ ਸ਼ਬਦ ਨੂੰ ਉਲਟਾਉਣ ਵਿੱਚ ਬਹੁਤ ਤੇਜ਼ ਹੈ। ਦੱਸ ਦੇਈਏ ਕਿ ਆਰੂਸ਼ ਜੈਨ ਨੂੰ ਪਹਿਲਾਂ ਵੀ ਉਸ ਦੀ ਕਲਾ ਕਰਕੇ ਕਈ ਵਾਰ ਸਨਮਾਨਿਤ ਕੀਤਾ ਗਿਆ ਹੈ।

haryana ਛੋਟੀ ਉਮਰੇ ਵੱਡਾ ਕਮਾਲ, ਆਪਣੇ ਇਸ ਅਨੋਖੇ ਹੁਨਰ ਕਾਰਨ 6 ਸਾਲਾ ਆਰੂਸ਼ ਦੀ ਹੈ ਹਰ ਪਾਸੇ ਚਰਚਾ, ਰਾਜਪਾਲ ਨੇ ਕੀਤਾ ਸਨਮਾਨਿਤ !!

ਇਸ ਸਬੰਧੀ ਅਰਵਿੰਦ ਦੇ ਪਿਤਾ ਪਿਆਰੇ ਬੰਧੂ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਹੁਤ ਮਾਣ ਮਹਿਸ਼ੂਸ ਹੋ ਰਿਹਾ ਕਿ ਮੇਰੇ ਬੇਟੇ "ਵੈਂਡਰ ਬਾਏ ਆਰੂਸ਼ ਜੈਨ" ਨੂੰ ਰਾਜਪਾਲ ਹਰਿਆਣਾ ਵੱਲੋਂ ਉਸ ਦੇ ਅੰਗਰੇਜ਼ੀ ਸ਼ਬਦਾਂ ਨੂੰ ਤੁਰੰਤ ਰਿਵਰਸ ਬੋਲਣ ਦੀ ਵਿਸ਼ੇਸ਼ ਪ੍ਰਤਿਭਾ ਦੇ ਲਈ ਗਣਤੰਤਰ ਦਿਵਸ 'ਚ ਪਰੈਡੀ ਗਾਰਡ ਸੇੈਕਟਰ 5 ਪੰਚਕੂਲਾ ਵਿੱਚ ਹੋਣ ਵਾਲੇ ਰਾਜ ਪੱਧਰ ਦੇ ਸਮਾਗਮ ਵਿੱਚ ਮਾਨਤਾ ਦਿੱਤੀ ਜਾ ਰਹੀ ਹੈ।

hayana ਛੋਟੀ ਉਮਰੇ ਵੱਡਾ ਕਮਾਲ, ਆਪਣੇ ਇਸ ਅਨੋਖੇ ਹੁਨਰ ਕਾਰਨ 6 ਸਾਲਾ ਆਰੂਸ਼ ਦੀ ਹੈ ਹਰ ਪਾਸੇ ਚਰਚਾ, ਰਾਜਪਾਲ ਨੇ ਕੀਤਾ ਸਨਮਾਨਿਤ !!

ਆਰੂਸ਼ ਜੈਨ ਦੇ ਪਿਤਾ ਨੇ ਦੱਸਿਆ ਕਿ ਉਹ 6 ਸਾਲ ਦੀ ਉਮਰ ਵਿੱਚ ਹੀ ਆਪਣੀ ਇਸ ਕਲਾ ਨਾਲ "ਇੰਡੀਆ ਬੁੱਕ ਆਫ ਰਿਕਾਰਡਜ਼" ਵਿੱਚ ਆਪਣਾ ਨਾਮ ਦਰਜ ਕਰਵਾ ਲਿਆ ਹੈ ਤੇ ਆਰੂਸ਼ ਭਾਰਤ ਦਾ ਇਕਲੌਤਾ ਬੱਚਾ ਹੈ ਜਿਸ ਵਿੱਚ ਇਹ ਕਲਾ ਹੈ।

-PTC News

Related Post