ਹਰਿਆਣਾ ਦੇ ਪਿਹੋਵਾ 'ਚ ਸ਼੍ਰੋਮਣੀ ਅਕਾਲੀ ਦਲ ਦੀ ਜਨ ਚੇਤਨਾ ਰੈਲੀ ਅੱਜ, ਕੁਝ ਦੇਰ 'ਚ ਪਹੁੰਚਣਗੇ ਪਾਰਟੀ ਦੇ ਦਿੱਗਜ਼

By  Jashan A March 10th 2019 12:40 PM -- Updated: March 10th 2019 12:47 PM

ਹਰਿਆਣਾ ਦੇ ਪਿਹੋਵਾ 'ਚ ਸ਼੍ਰੋਮਣੀ ਅਕਾਲੀ ਦਲ ਦੀ ਜਨ ਚੇਤਨਾ ਰੈਲੀ ਅੱਜ, ਕੁਝ ਦੇਰ 'ਚ ਪਹੁੰਚਣਗੇ ਪਾਰਟੀ ਦੇ ਦਿੱਗਜ਼,ਪਿਹੋਵਾ: ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਹਰਿਆਣਾ ਦੇ ਪਿਹੋਵਾ 'ਚ ਅੱਜ ਚੌਥੀ ਜਨ ਚੇਤਨਾ ਰੈਲੀ ਹੋਣ ਜਾ ਰਹੀ ਹੈ। ਜਿਸ ਦੌਰਾਨ ਥੋੜੀ ਦੇਰ 'ਚ ਹੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਰੈਲੀ ਵਾਲੀ ਜਗ੍ਹਾ 'ਤੇ ਪਹੁੰਚਣਗੇ। ਇਸ ਮੌਕੇ ਉਹਨਾਂ ਨਾਲ ਮਹਿਲਾਂ ਵਿੰਗ ਪ੍ਰਧਾਨ ਬੀਬੀ ਜੰਗੀਰ ਕੌਰ, ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹਰਿਆਣਾ ਦੇ ਪ੍ਰਧਾਨ ਸ਼ਰਨਜੀਤ ਸਿੰਘ ਸਹੋਤਾ ਅਤੇ ਹੋਰ ਪਾਰਟੀ ਦੇ ਵੱਡੇ ਆਗੂ ਰੈਲੀ 'ਚ ਸ਼ਿਰਕਤ ਕਰਨਗੇ।

Akali-Rally-Prepration-1 ਹਰਿਆਣਾ ਦੇ ਪਿਹੋਵਾ 'ਚ ਸ਼੍ਰੋਮਣੀ ਅਕਾਲੀ ਦਲ ਦੀ ਜਨ ਚੇਤਨਾ ਰੈਲੀ ਅੱਜ, ਕੁਝ ਦੇਰ 'ਚ ਪਹੁੰਚਣਗੇ ਪਾਰਟੀ ਦੇ ਦਿੱਗਜ਼

ਇਸ ਦੌਰਾਨ ਜਿਥੇ ਵਰਕਰਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਉਥੇ ਹੀ ਰੈਲੀ 'ਚ ਭਾਰੀ ਗਿਣਤੀ 'ਚ ਲੋਕ ਵੀ ਪਹੁੰਚ ਰਹੇ ਹਨ।

hr ਹਰਿਆਣਾ ਦੇ ਪਿਹੋਵਾ 'ਚ ਸ਼੍ਰੋਮਣੀ ਅਕਾਲੀ ਦਲ ਦੀ ਜਨ ਚੇਤਨਾ ਰੈਲੀ ਅੱਜ, ਕੁਝ ਦੇਰ 'ਚ ਪਹੁੰਚਣਗੇ ਪਾਰਟੀ ਦੇ ਦਿੱਗਜ਼

ਸ਼੍ਰੋਮਣੀ ਅਕਾਲੀ ਦਲ ਵੀ ਹਰਿਆਣਾ ਦੀਆਂ ਸਾਰੀਆਂ ਸੀਟਾਂ 'ਤੇ ਚੋਣ ਲੜਨ ਦਾ ਐਲਾਨ ਕਰ ਚੁੱਕਾ ਹੈ। ਜਿਸ ਦੌਰਾਨ ਹਰਿਆਣਾ ਦੇ ਵੱਖ-ਵੱਖ ਖੇਤਰਾਂ 'ਚ ਪਾਰਟੀ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਪਿਪਲੀ, ਅੰਬਾਲਾ ਅਤੇ ਸਿਰਸਾ 'ਚ ਰੈਲੀ ਹੋ ਚੁਕੀ ਅਤੇ ਅੱਜ ਵੀ ਪਿਹੋਵਾ 'ਚ ਜਨ ਚੇਤਨਾ ਰੈਲੀ ਦਾ ਆਯੋਜਨ ਕੀਤਾ ਗਿਆ ਹੈ।

hr ਹਰਿਆਣਾ ਦੇ ਪਿਹੋਵਾ 'ਚ ਸ਼੍ਰੋਮਣੀ ਅਕਾਲੀ ਦਲ ਦੀ ਜਨ ਚੇਤਨਾ ਰੈਲੀ ਅੱਜ, ਕੁਝ ਦੇਰ 'ਚ ਪਹੁੰਚਣਗੇ ਪਾਰਟੀ ਦੇ ਦਿੱਗਜ਼

ਜ਼ਿਕਰਯੋਗ ਹੈ ਕਿ ਆਉਣ ਵਾਲੀਆਂ ਅਗਾਮੀ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਨੇ ਕਮਰ ਕਸ ਲਈ ਹੈ।ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਥੇ ਪੰਜਾਬ ‘ਚ ਲੋਕ ਸਭਾ ਚੋਣਾਂ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ,ਓਥੇ ਹੀ ਹੁਣ ਹਰਿਆਣਾ ‘ਚ ਵੀ ਸ਼੍ਰੋਮਣੀ ਅਕਾਲੀ ਦਲ ਨੇ ਸਰਗਮੀਆਂ ਤੇਜ਼ ਕਰ ਦਿੱਤੀਆਂ ਹਨ।

-PTC News

Related Post