120 ਔਰਤਾਂ ਨਾਲ ਬਲਾਤਕਾਰ ਕਰਨ ਵਾਲਾ ਤਾਂਤਰਿਕ ਪੁਲਿਸ ਅੜਿੱਕੇ ,ਵੀਡੀੳ ਬਣਾ ਕੇ ਕਰਦਾ ਸੀ ਬਲੈਕਮੇਲ

By  Shanker Badra July 21st 2018 02:57 PM

120 ਔਰਤਾਂ ਨਾਲ ਬਲਾਤਕਾਰ ਕਰਨ ਵਾਲਾ ਤਾਂਤਰਿਕ ਪੁਲਿਸ ਅੜਿੱਕੇ ,ਵੀਡੀੳ ਬਣਾ ਕੇ ਕਰਦਾ ਸੀ ਬਲੈਕਮੇਲ:ਹਰਿਆਣਾ ਪੁਲਿਸ ਨੇ ਫਤਿਹਾਬਾਦ ਦੇ ਇੱਕ 60 ਸਾਲਾ ਤਾਂਤਰਿਕ ਨੂੰ ਘੱਟੋ-ਘੱਟ 120 ਔਰਤਾਂ ਨਾਲ ਬਲਾਤਕਾਰ ਅਤੇ ਉਨ੍ਹਾਂ ਦੀਆਂ ਵੀਡੀੳ ਕਲਿੱਪਾਂ ਬਣਾਉਣ ਦੇ ਜੁਰਮ 'ਚ ਗ੍ਰਿਫਤਾਰ ਕੀਤਾ ਹੈ।ਪੁਲਿਸ ਨੇ ਜਾਣਕਾਰੀ ਦਿੱਤੀ ਕਿ ਅਮਰਪੁਰੀ ਉਰਫ ਬਿੱਲੂ ਨਾਂ ਦਾ ਇਹ ਤਾਂਤਰਿਕ ਬਾਬਾ ਬਲਾਤਕਾਰ ਦੀਆਂ ਵੀਡੀਓ ਸਹਾਰੇ ਔਰਤਾਂ ਨੂੰ ਬਲੈਕਮੇਲ ਕਰਦਾ ਸੀ ਤੇ ਇਸੇ ਸਹਾਰੇ ਉਨ੍ਹਾਂ ਦਾ ਦੁਬਾਰਾ ਬਲਾਤਕਾਰ ਕਰਦਾ ਸੀ।Haryana temple mahant arrested for allegedly raping 120 womenਜਾਣਕਾਰੀ ਅਨੁਸਾਰ ਪੁਲਿਸ ਨੂੰ ਗ੍ਰਿਫਤਾਰ ਕੀਤੇ ਬਿੱਲੂ ਕੋਲੋਂ 120 ਵੀਡੀਓ ਕਲਿੱਪ ਮਿਲੀਆਂ ਹਨ,ਜਿਨ੍ਹਾਂ ਵਿੱਚ ਤਾਂਤਰਿਕ ਬਾਬਾ ਔਰਤਾਂ ਨਾਲ ਬਲਾਤਕਾਰ ਕਰਦਾ ਨਜ਼ਰ ਆ ਰਿਹਾ ਹੈ।ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਹਰ ਵੀਡੀਓ ਵਿੱਚ ਵੱਖਰੀ ਔਰਤ ਦਿਖਾਈ ਦਿੰਦੀ ਹੈ।ਇਹ ਸਾਰੀਆਂ ਵੀਡੀਓ ਬਿੱਲੂ ਖ਼ੁਦ ਆਪਣੇ ਫ਼ੋਨ ਤੋਂ ਬਣਾਉਂਦਾ ਸੀ।Haryana temple mahant arrested for allegedly raping 120 womenਸੂਤਰਾਂ ਮੁਤਾਬਕ ਤਾਂਤਰਿਕ ਦੇ ਰਿਸ਼ਤੇਦਾਰ ਨੇ ਇਹ ਵੀਡੀੳ ਕਲਿੱਪਾਂ ਪੁਲਿਸ ਨੂੰ ਦਿੱਤੀਆਂ ਹਨ।ਜਿਸ ਤੋਂ ਬਾਅਦ ਜਾਂਚ ਕਰਨ ਉਪਰੰਤ ਫਤਿਹਾਬਾਦ ਮਹਿਲਾ ਪੁਲਿਸ ਥਾਣਾ ਇੰਚਾਰਜ ਇੰਸਪੈਕਟਰ ਬਿਮਲਾ ਦੇਵੀ ਨੇ ਦੱਸਿਆ ਕਿ ਬਾਬਾ ਅਮਰਪੁਰੀ ਉਰਫ ਬਿੱਲੂ ਨੂੰ ਪੰਜ ਦਿਨਾਂ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਪੁਲਿਸ ਤਾਂਤਰਿਕ ਖਿਲਾਫ ਪੀੜਤ ਮਹਿਲਾਵਾਂ ਦੇ ਬਿਆਨ ਦਰਜ ਕਰਾਉਣ ਵਿਚ ਜੁਟੀ ਹੋਈ ਹੈ ਜਿੰਨ੍ਹਾਂ ਵਿਚੋਂ ਦੋ ਮਹਿਲਾਵਾਂ ਨੇ ਸਾਹਮਣੇ ਆ ਕੇ ਆਪਣੇ ਬਿੱਲੂ ਖਿਲਾਫ ਬਿਆਨ ਦਰਜ ਕਰਾਉਣ ਦੀ ਸਹਿਮਤੀ ਜਤਾਈ ਹੈ।Haryana temple mahant arrested for allegedly raping 120 womenਇਸ ਤੋਂ 9 ਮਹੀਨੇ ਪਹਿਲਾ ਵੀ ਤਾਂਤਰਿਕ ਖਿਲਾਫ ਇੱਕ ਬਲਾਤਕਾਰ ਦਾ ਮਾਮਲਾ ਦਰਜ ਹੋਇਆ ਸੀ।ਜਿਸ 'ਚ ਇਕ ਔਰਤ ਨੇ ਦੋਸ਼ ਲਗਾਏ ਸੀ ਕਿ ਤਾਂਤਰਿਕ ਨੇ ਉਸਨੂੰ ਆਪਣੇ ਮੰਦਿਰ ਵਿਚ ਲਿਜਾ ਕੇ ਉਸ ਨਾਲ ਬਲਾਤਕਾਰ ਕੀਤਾ।

-PTCNews

Related Post