ਜਲੰਧਰ ਪ੍ਰਸ਼ਾਸਨ ਦੀ ਕਾਰਵਾਈ, ਨਾਜਾਇਜ਼ ਕਬਜ਼ੇ ਹਟਵਾਏ

By  Joshi March 15th 2018 10:50 AM

Haveli Jalandhar: ਹਵੇਲੀ 'ਤੇ ਚੱਲਿਆ ਬੁਲਡੋਜ਼ਰ, ਦੇਖੋ ਤਸਵੀਰਾਂ

ਜਲੰਧਰ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ 'ਚ ਨਾਜਾਇਜ਼ ਕਬਜ਼ਿਆਂ 'ਤੇ ਸਖਤ ਕਾਰਵਾਈ ਕਰਦਿਆਂ ਮਸ਼ੂਹਰ ਹਵੇਲੀ ਰੰਗਲਾ ਪੰਜਾਬ 'ਤੇ ਬੁਲਡੋਜ਼ਰ ਚਲਾਏ ਜਾਣ ਦੀ ਖਬਰ ਹੈ। ਇਸ ਦੇ ਨਾਲ ਹੀ ਜਲੰਧਰ ਰੋਡ 'ਤੇ ਪੈਂਦੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਤੇ ਵੀ ਵੱਡੀ ਕਾਰਵਾਈ ਕੀਤੀ ਗਈ ਹੈ। ਇਸ ਤੋਂ ਵੀ ਨਜਾਇਜ਼ ਕਬਜੇ ਹਟਾਏ ਗਏ।

Haveli Jalandhar: ਇਹ ਕਾਰਵਾਈ ਕਪੂਰਥਲਾ ਦੀ ਜ਼ਿਲਾ ਅਦਾਲਤ ਦੀ ਮਹਿਲਾ ਜੱਜ ਮੰਜੂ ਰਾਣਾ ਵੱਲੋਂ ਕੀਤੀ ਗਈ ਹੈ। ਉਹਨਾਂ ਵੱਲੋਂ ਹਵੇਲੀ ਦੇ ਬਾਹਰ ਬਣੇ ਗੈਰ-ਕਾਨੂੰਨੀ ਕਬਜ਼ਿਆਂ 'ਤੇ ਕਰੇਨ ਚਲਾ ਦਿੱਤੀ।

ਦੱਸ ਦੇਈਏ ਕਿ ਫਗਵਾੜਾ ਹਾਈਵੇ 'ਤੇ ਕਈ ਪ੍ਰਾਈਵੇਟ ਥਾਵਾਂ 'ਤੇ ਗੈਰ ਕਾਨੂੰਨੀ ਕਬਜ਼ਿਆਂ 'ਤੇ ਕਿਸੇ ਵਿਅਕਤੀ ਨੇ ਸ਼ਿਕਾਇਤ ਕੀਤੀ ਸੀ, ਜਿਸ ਦੇ ਚੱਲਦਿਆਂ ਅੱਜ ਮਹਿਲਾ ਜੱਜ ਹਵੇਲੀ ਦੇ ਬਾਹਰ ਵੀ ਪਹੁੰਚੀ ਅਤੇ ਉਹਨਾਂ ਨੇ ਗੈਰ-ਕਾਨੂੰਨੀ ਕਬਜ਼ੇ ਹਟਵਾਏ।

Haveli Jalandhar:  ਜਲੰਧਰ ਪ੍ਰਸ਼ਾਸਨ ਦੀ ਕਾਰਵਾਈ, ਨਾਜਾਇਜ਼ ਕਬਜ਼ੇ ਹਟਵਾਏ—PTC News

Related Post