AAP ਦੇ 20 ਵਿਧਾਇਕਾਂ ਨੂੰ ਦਿੱਲੀ ਹਾਈਕੋਰਟ ਤੋਂ ਵੱਡੀ ਰਾਹਤ

By  Joshi March 23rd 2018 02:50 PM

HC sets aside disqualification of 20 AAP MLAs in office of profit case: ਲਾਭ ਦੇ ਪਦ ਦੇ ਆਰੋਪ 'ਚ ਅਯੋਗ ਕਰਾਰ ਦਿੱਤੇ ਗਏ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੂੰ ਲੈ ਕੇ ਦਿੱਲੀ ਹਾਈਕੋਰਟ ਨੇ ਵੱਡਾ ਫੈਸਲਾ ਕਰਦਿਆਂ ਵਿਧਾਇਕਾਂ ਨੂੰ ਵੱਡੀ ਰਾਹਤ ਦਿੱਤੀ ਹੈ।

ਹਾਈਕੋਰਟ ਨੇ ਮਾਮਲੇ ਦੀ ਸੁਣਵਾਈ ਪੂਰੀ ਹੋਣ ਤੋਂ ਬਾਅਦ ਅਹਿਮ ਫੈਸਲਾ ਸੁਣਾਇਆ ਹੈ। ਇਸ 'ਚ ਚੋਣ ਆਯੋਗ ਨੂੰ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਦੇ ਮਾਮਲੇ 'ਚ ਦੁਬਾਰਾ ਸੁਣਵਾਈ ਲਈ ਕਿਹਾ ਗਿਆ ਹੈ।

"ਆਪ" ਦੇ ਵਿਧਾਇਕਾਂ ਨੂੰ 19 ਜਨਵਰੀ, 2018 ਨੂੰ ਚੋਣ ਆਯੋਗ ਨੇ ਲਾਭ ਦੇ ਪਦ ਦੇ ਆਰੋਪ 'ਚ ਅਯੋਗ ਕਰਾਰ ਦਿੱਤਾ ਸੀ, ਜਿਸ ਤੋਂ ਬਾਅਦ ਰਾਸ਼ਟਰਪਤੀ ਨੇ ਚੋਣ ਆਯੋਗ ਦੀ ਸਲਾਹ 'ਤੇ ਮੋਹਰ ਲਗਾਉਂਦਿਆਂ 20 ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤਾ ਸੀ। ਇਸ ਤੋਂ ਬਾਅਦ ਵਿਧਾਇਕਾਂ ਨੇ ਦਿੱਲੀ ਹਾਈਕੋਰਟ 'ਚ ਅਰਜ਼ੀ ਦਿੱਤੀ ਸੀ, ਜਿਸਨੂੰ ਲੈ ਕੇ ਅਦਾਲਤ ਨੇ ਫੈਸਲਾ ਸੁਣਾਇਆ ਹੈ।

—PTC News

Related Post