ਇੱਕ ਵਾਰ ਫਿਰ ਕਿਸਾਨਾਂ ਦੇ ਸੋਨੇ 'ਤੇ ਰੱਬ ਦਾ ਕਹਿਰ, ਮੁਰਝਾਏ ਕਿਸਾਨਾਂ ਦੇ ਚਿਹਰੇ

By  Joshi October 11th 2018 09:47 AM -- Updated: October 11th 2018 10:08 AM

ਇੱਕ ਵਾਰ ਫਿਰ ਕਿਸਾਨਾਂ ਦੇ ਸੋਨੇ 'ਤੇ ਰੱਬ ਦਾ ਕਹਿਰ, ਮੁਰਝਾਏ ਕਿਸਾਨਾਂ ਦੇ ਚਿਹਰੇ

ਚੰਡੀਗੜ੍ਹ: ਪੰਜਾਬ ਵਿੱਚ ਬਾਰਿਸ਼ ਦਾ ਕਹਿਰ ਇੱਕ ਵਾਰ ਫਿਰ ਕਿਸਾਨਾਂ ਲਈ ਵੱਡਾ ਚਿੰਤਾ ਦਾ ਵਿਸ਼ਾ ਬਣ ਗਿਆ ਹੈ।ਤੁਹਾਨੂੰ ਦੱਸ ਦੇਈਏ ਕਿ ਅੰਮ੍ਰਿਤਸਰ ਵਿੱਚ ਭਾਰੀ ਮਾਤਰਾ ਵਿੱਚ ਹੋਈ ਗੜ੍ਹੇਮਾਰੀ ਅਤੇ ਗੁਰਦਾਸਪੁਰ ਸਮੇਤ ਹੋਰ ਕਈ ਥਾਵਾਂ 'ਤੇ ਹੋਈ ਭਾਰੀ ਬਾਰਿਸ਼ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ।

ਪਿਛਲੇ 6 ਮਹੀਨਿਆਂ ਦੀ ਸਖਤ ਮੁਸ਼ੱਕਤ ਤੋਂ ਬਾਅਦ ਸੋਨੇ ਵਾਂਗ ਤਿਆਰ ਹੋਈ ਝੋਨੇ ਦੀ ਫਸਲ 'ਤੇ ਰੱਬ ਨੇ ਇੱਕ ਵਾਰ ਫਿਰ ਤੋਂ ਕਹਿਰ ਵਰਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਕਿਸਾਨਾਂ ਦੇ ਸਾਹ ਸੁੱਕੇ ਗਏ ਹਨ।

ਹੋਰ ਪੜ੍ਹੋ: ਜਾਣੋਂ ,ਪੰਜਾਬ ‘ਚ ਇੱਥੇ ਨਹੀਂ ਲੱਗਦੀ ਪਰਾਲੀ ਨੂੰ ਅੱਗ

ਦੱਸਣਯੋਗ ਹੈ ਕਿ ਜਿੱਥੇ ਇਕ ਪਾਸੇ ਕਿਸਾਨ ਵਰਗ ਪੱਕੀ ਹੋਈ ਝੋਨੇ ਦੀ ਫਸਲ ਦੀ ਕਟਾਈ ਕਰ ਰਿਹਾ ਹੈ, ਉਥੇ ਹੀ ਇਕ ਦਮ ਖਰਾਬ ਹੋਏ ਮੌਸਮ ਨੇ ਕਿਸਾਨਾਂ ਦੇ ਚਿਹਿਰਆ 'ਤੇ ਉਦਾਸੀ ਲਿਆ ਦਿੱਤੀ ਹੈ।

ਜਿਸ ਦੌਰਾਨ ਮੰਡੀਆਂ ਵਿੱਚ ਪਈ ਝੋਨੇ ਦੀ ਫ਼ਸਲ ਖਰਾਬ ਹੋਣ ਦਾ ਡਰ ਹੈ।ਇਸ ਨਾਲ ਝੋਨੇ ਦੀ ਫ਼ਸਲ ਵਿੱਚ ਨਮੀ ਦੀ ਮਾਤਰਾ ਵਧੇਗੀ, ਜਿਸ ਦੌਰਾਨ ਫ਼ਸਲ ਦੀ ਕੀਮਤ ਵਿੱਚ ਵੀ ਵੱਡਾ ਘਾਟਾ ਦੇਖਣ ਨੂੰ ਮਿਲ ਸਕਦਾ ਹੈ।

—PTC News

Related Post