ਪੰਜਾਬ 'ਚ ਅਗਲੇ 24-36 ਘੰਟਿਆਂ ਦੌਰਾਨ ਭਾਰੀ ਮੀਂਹ ਦੀ ਸੰਭਾਵਨਾ

By  Joshi September 23rd 2018 05:16 PM

Heavy rain Punjab expected next 24 hours: ਪੰਜਾਬ 'ਚ ਅਗਲੇ 24-36 ਘੰਟਿਆਂ ਦੌਰਾਨ ਭਾਰੀ ਮੀਂਹ ਦੀ ਸੰਭਾਵਨਾ

ਅਗਲੇ 24-36 ਘੰਟਿਆਂ ਦੌਰਾਨ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਅਤੇ ਕਈ ਥਾਵਾਂ ਤੇ ਬਹੁਤ ਜ਼ਿਆਦਾ ਭਾਰੀ ਵਰਖਾ ਹੋਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ।

Heavy rain Punjab expected next 24 hoursਇਸ ਦੌਰਾਨ ਮਾਝਾ, ਦੁਆਬਾ ਅਤੇ ਮਾਲਵਾ ਦੇ ਪੂਰਬੀ ਹਿੱਸੇ ਦੇ ਜ਼ਿਲ੍ਹਿਆਂ ਵਾਲੇ ਖੇਤਰ ਸਭ ਤੋਂ ਵੱਧ ਪ੍ਰਭਾਵਤ ਹੋਣ ਦੀ ਉਮੀਦ ਹੈ।

36-48 ਘੰਟਿਆਂ ਦੇ ਬਾਅਦ ਬਾਰਸ਼ ਘੱਟ ਹੋਣ ਦੀ ਉਮੀਦ ਮੌਸਮ ਵਿਭਾਗ ਵੱਲੋਂ ਜਤਾਈ ਜਾ ਰਹੀ ਹੈ।

Heavy rain Punjab expected next 24 hoursਦੱਸ ਦੇਈਏ ਕਿ ਪਿਛਲੇ ਦਿਨ ਤੋਂ ਹੋ ਰਹੀ ਮੋਹਲੇਧਾਰ ਬਾਰਸ਼ ਕਾਰਨ ਮੌਸਮ ਚਾਹੇ ਖਿੜ੍ਹ ਉੱੱਠਿਆ ਹੈ ਪਰ ਪੱਕੀ ਫਸਲ 'ਤੇ ਕਣੀਆਂ ਵਰ ਜਾਣ ਕਾਰਨ ਕਿਸਾਨਾਂ ਦੇ ਚਿਹਰੇ ਜ਼ਰੂਰ ਮੁਰਝਾ ਗਏ ਹਨ।

- PTC News

Related Post