ਮੋਹਾਲੀ, ਚੰਡੀਗੜ੍ਹ ਡੁੱਬਿਆ ਪਾਣੀ 'ਚ, ਮੋਹਲੇਧਾਰ ਵਰਖਾ ਨੇ ਆਮ ਜਨ-ਜੀਵਨ ਕੀਤਾ ਠੱਪ

By  Joshi August 21st 2017 01:49 PM

ਦਿਨ ਸੋਮਵਾਰ ਨੂੰ ਭਾਰੀ ਵਰਖਾ ਨੇ ਸਿਟੀ ਬਿਊਟੀਫੁੱਲ ਅਤੇ ਮੋਹਾਲੀ ਸ਼ਹਿਰ ਨੂੰ ਪਾਣੀ ਪਾਣੀ ਕਰ ਕੇ ਰੱਖ ਦਿੱਤਾ ਹੈ। ਸੜਕਾਂ ਤੇ ਕਈ ਫੁੱਟ ਖੜ੍ਹੇ ਪਾਣੀ ਨੇ ਰਾਹਗੀਰਾਂ ਲਈ ਵੱਡੀ ਮੁਸ਼ਕਿਲ ਖੜ੍ਹੀ ਕਰ ਦਿੱਤੀ ਹੈ।

Heavy rainfall, chandigarh mohali submerged in water due to water loggingਸਿਰਫ ਸੜਕਾਂ 'ਤੇ ਹੀ ਨਹੀਂ ਸਗੋਂ ਘਰਾਂ 'ਚ ਵੀ ਕਈ ਫੁੱਟ ਪਾਣੀ ਵੜ੍ਹ ਗਿਆ ਜਿਸ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ।

Heavy rainfall, chandigarh mohali submerged in water due to water loggingਇਸ ਭਾਰੀ ਮੀਂਹ ਕਾਰਨ ਸਵੇਰੇ ਦਫਤਰ ਅਤੇ ਕੰਮ ਕਾਰ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਿਤੀ, ਕਈ ਗੱਡੀਆਂ ਪਾਣੀ ਜਾਣ ਕਰਕੇ ਸੜਕ ''ਤੇ ਹੀ ਖੜ੍ਹ ਗਈਆਂ ਸਨ।

ਹਾਂਲਾਕਿ, ਫਿਲਹਾਲ ਮੌਸਮ ਸਾਫ ਹੋ ਰਿਹਾ ਹੈ, ਪਰ ਸ਼ਹਿਰ 'ਦ ਹੜ੍ਹ ਵਰਗੀ ਸਥਿਤੀ ਨੇ ਆਮ ਜਨ ਜੀਵਨ 'ਤੇ ਥੋੜ੍ਹੀ ਦੇਰ ਲਈ ਰੋਕ ਲਗਾ ਦਿੱਤੀ ਹੈ।

Heavy rainfall, chandigarh mohali submerged in water due to water loggingਤਸਵੀਰਾਂ ਵਿੱਚ ਤੁਸੀ ਛੱਤ ਤੱਕ ਡੁਬੀਆਂ ਗੱਡੀਆਂ ਅਤੇ ਘਰ ਦੇਖ ਸਕਦੇ ਹੋ।

ਉਮੀਦ ਹੈ ਕਿ ਮੌਸਮ ਠੀਕ ਹੋਣ ਦੇ ਨਾਲ ਹੀ ਜਨਜੀਵਨ ਫਿਰ ਲੀਹ 'ਤੇ ਆ ਜਾਵੇਗਾ।

—PTC News

Related Post