ਉਤਰਖੰਤ 'ਚ ਭਾਰੀ ਮੀਂਹ ਕਰਕੇ ਵਾਪਰਿਆ ਵੱਡਾ ਹਾਦਸਾ, 7 ਲੋਕ ਲਾਪਤਾ

By  Riya Bawa August 30th 2021 12:52 PM -- Updated: August 30th 2021 12:55 PM

ਪਿਥੌਰਾਗੜ੍ਹ(ਦੇਹਰਾਦੂਨ): ਉਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਵਿਚ ਵੱਡਾ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਦੱਸ ਦੇਈਏ ਕਿ ਇਹ ਹਾਦਸਾ ਪਿਥੌਰਾਗੜ੍ਹ ਜ਼ਿਲ੍ਹੇ ਦੇ ਅਧੀਨ ਪੈਂਦੇ ਜੁੰਮਾ ਪਿੰਡ ਵਿੱਚ ਭਾਰੀ ਮੀਂਹ ਕਾਰਨ ਵਾਪਰਿਆ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਭਾਰੀ ਮੀਂਹ ਕਾਰਨ ਸੱਤ ਲੋਕ ਲਾਪਤਾ ਹੋ ਗਏ ਹਨ ਅਤੇ ਸੱਤ ਘਰ ਵੀ ਨੁਕਸਾਨੇ ਗਏ ਹਨ ਪਰ ਰਾਹਤ ਕਾਰਜ ਅਜੇ ਤੱਕ ਜਾਰੀ ਹੈ।

ਦੱਸ ਦੇਈਏ ਕਿ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਪਿਥੌਰਾਗੜ੍ਹ ਦੇ ਜ਼ਿਲ੍ਹਾ ਮੈਜਿਸਟਰੇਟ ਡਾ. ਉਨ੍ਹਾਂ ਨੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਹਦਾਇਤ ਕੀਤੀ ਕਿ ਪ੍ਰਭਾਵਤ ਲੋਕਾਂ ਨੂੰ ਤੁਰੰਤ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾਵੇ। ਖੋਜ ਅਤੇ ਬਚਾਅ ਕਾਰਜ ਪੂਰੀ ਤਿਆਰੀ ਨਾਲ ਕੀਤੇ ਜਾਣੇ ਚਾਹੀਦੇ ਹਨ। ਜ਼ਖਮੀਆਂ ਦਾ ਸਹੀ ਇਲਾਜ ਯਕੀਨੀ ਬਣਾਇਆ ਜਾਵੇ।

ਮਾਲ, ਐਸਐਸਬੀ, ਪੁਲਿਸ, ਐਸਡੀਆਰਐਫ ਅਤੇ ਬਚਾਅ ਟੀਮਾਂ ਨੂੰ ਪ੍ਰਭਾਵਿਤ ਖੇਤਰ ਵਿੱਚ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਸੜਕ ਜਾਮ ਹੋਣ ਕਾਰਨ ਹੈਲੀਕਾਪਟਰ ਰਾਹੀਂ ਕੀਤੇ ਜਾਣ ਵਾਲੇ ਬਚਾਅ ਕਾਰਜਾਂ ਲਈ ਇਲਾਕੇ ਵਿੱਚ ਹੈਲੀਪੈਡ ਤਿਆਰ ਕੀਤਾ ਜਾ ਰਿਹਾ ਹੈ।

-PTC News

Related Post