Mon, May 13, 2024
Whatsapp

ਸੋਨੂੰ ਸੂਦ ਦਾ ਵਟਸਐਪ ਅਕਾਊਂਟ ਮੁੜ ਹੋਇਆ ਸ਼ੁਰੂ, ਮਦਦ ਲਈ ਹਜ਼ਾਰਾਂ ਮੈਸੇਜ਼ ਦਾ ਲੱਗਿਆ ਢੇਰ

ਅਦਾਕਾਰ ਦਾ ਅਕਾਊਂਟ ਦੋ ਦਿਨਾਂ ਤੋਂ ਬਲਾਕ ਚੱਲ ਰਿਹਾ ਸੀ, ਜਿਸ ਕਾਰਨ ਉਨ੍ਹਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਅਕਾਊਂਟ ਮੁੜ ਸ਼ੁਰੂ ਹੋਣ ਬਾਰੇ ਸੋਨੂੰ ਸੂਦ ਨੇ ਆਪਣੇ ਇੰਸਟਗ੍ਰਾਮ ਹੈਂਡਲ 'ਤੇ ਜਾਣਕਾਰੀ ਸਾਂਝੀ ਕੀਤੀ ਹੈ।

Written by  KRISHAN KUMAR SHARMA -- April 28th 2024 06:58 PM -- Updated: April 28th 2024 07:06 PM
ਸੋਨੂੰ ਸੂਦ ਦਾ ਵਟਸਐਪ ਅਕਾਊਂਟ ਮੁੜ ਹੋਇਆ ਸ਼ੁਰੂ, ਮਦਦ ਲਈ ਹਜ਼ਾਰਾਂ ਮੈਸੇਜ਼ ਦਾ ਲੱਗਿਆ ਢੇਰ

ਸੋਨੂੰ ਸੂਦ ਦਾ ਵਟਸਐਪ ਅਕਾਊਂਟ ਮੁੜ ਹੋਇਆ ਸ਼ੁਰੂ, ਮਦਦ ਲਈ ਹਜ਼ਾਰਾਂ ਮੈਸੇਜ਼ ਦਾ ਲੱਗਿਆ ਢੇਰ

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੇ ਪ੍ਰਸ਼ੰਸਕਾਂ ਲਈ ਵੱਡੀ ਖੁਸ਼ੀ ਦੀ ਖ਼ਬਰ ਹੈ। ਸੂਦ ਦਾ ਵਟਸਐਪ ਅਕਾਊਂਟ ਮੁੜ ਸ਼ੁਰੂ ਹੋ ਗਿਆ ਹੈ। ਅਦਾਕਾਰ ਦਾ ਅਕਾਊਂਟ ਦੋ ਦਿਨਾਂ ਤੋਂ ਬਲਾਕ ਚੱਲ ਰਿਹਾ ਸੀ, ਜਿਸ ਕਾਰਨ ਉਨ੍ਹਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਅਕਾਊਂਟ ਮੁੜ ਸ਼ੁਰੂ ਹੋਣ ਬਾਰੇ ਸੋਨੂੰ ਸੂਦ ਨੇ ਆਪਣੇ ਇੰਸਟਗ੍ਰਾਮ ਹੈਂਡਲ 'ਤੇ ਜਾਣਕਾਰੀ ਸਾਂਝੀ ਕੀਤੀ ਹੈ।

ਉਨ੍ਹਾਂ ਲਿਖਿਆ, "ਆਖ਼ਰਕਾਰ ਮੇਰਾ ਵਟਸਐਪ ਵਾਪਸ ਮੁੜ ਸ਼ੁਰੂ ਹੋ ਗਿਆ ਹੈ। 61 ਘੰਟਿਆਂ ਵਿੱਚ ਸਿਰਫ਼ 9483 ਮੈਸੇਜ। ਧੰਨਵਾਦ।" ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਸੋਨੂੰ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਰਾਹੀਂ ਕੰਪਨੀ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ।


ਅਦਾਕਾਰ ਨੇ ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਦਿੱਤੀ ਸੀ ਜਾਣਕਾਰੀ

ਦੱਸ ਦੇਈਏ ਕਿ ਸੋਨੂੰ ਸੂਦ 26 ਅਪ੍ਰੈਲ ਤੋਂ ਆਪਣਾ ਵਟਸਐਪ ਬੰਦ ਹੋਣ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਸਨ। ਅਦਾਕਾਰ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਹੈਂਡਲ ਐਕਸ 'ਤੇ ਆਪਣੀ ਪਹਿਲੀ ਪੋਸਟ ਪਾਈ ਸੀ ਅਤੇ ਲਿਖਿਆ ਕਿ ਮੇਰਾ ਵਟਸਐਪ ਨੰਬਰ ਕੰਮ ਨਹੀਂ ਕਰ ਰਿਹਾ ਹੈ। ਮੈਨੂੰ ਇਸ ਸਮੱਸਿਆ ਦਾ ਕਈ ਵਾਰ ਸਾਹਮਣਾ ਕਰਨਾ ਪਿਆ। ਮੈਨੂੰ ਲੱਗਦਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਆਪਣੀਆਂ ਸੇਵਾਵਾਂ ਨੂੰ ਅਪਗ੍ਰੇਡ ਕਰੋ।

ਇਸ ਤੋਂ ਬਾਅਦ ਸ਼ਨੀਵਾਰ ਨੂੰ ਉਸ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕਰਕੇ ਇਸ ਨੂੰ ਠੀਕ ਕਰਨ ਦੀ ਅਪੀਲ ਕੀਤੀ ਅਤੇ ਲਿਖਿਆ ਕਿ ਅਜੇ ਵੀ ਮੇਰਾ ਵਟਸਐਪ ਅਕਾਊਂਟ ਕੰਮ ਨਹੀਂ ਕਰ ਰਿਹਾ ਹੈ। ਦੋਸਤੋ, ਜਾਗਣ ਦਾ ਸਮਾਂ ਆ ਗਿਆ ਹੈ। 36 ਘੰਟਿਆਂ ਤੋਂ ਵੱਧ ਸਮਾਂ ਹੋ ਗਿਆ ਹੈ, ਮੈਨੂੰ ਸਿੱਧਾ ਮੇਰੇ ਖਾਤੇ 'ਤੇ ਸੁਨੇਹਾ ਭੇਜੋ। ਸੈਂਕੜੇ ਲੋੜਵੰਦ ਲੋਕ ਮਦਦ ਲਈ ਪਹੁੰਚ ਦੀ ਕੋਸ਼ਿਸ਼ ਕਰ ਰਹੇ ਹੋਣਗੇ।

ਉਪਰੰਤ ਸੋਨੂੰ ਨੇ ਵਟਸਐਪ 'ਤੇ ਟੈਗ ਕਰਦੇ ਹੋਏ ਇਕ ਹੋਰ ਸਟੋਰੀ ਸ਼ੇਅਰ ਕੀਤੀ, ਜਿਸ 'ਚ ਉਨ੍ਹਾਂ ਨੇ ਇਸ ਮਾਮਲੇ 'ਤੇ ਧਿਆਨ ਦੇਣ ਲਈ ਕਿਹਾ ਸੀ, ਜਿਸ ਤੋਂ ਬਾਅਦ ਹੁਣ ਉਨ੍ਹਾਂ ਦਾ ਅਕਾਊਂਟ ਮੁੜ ਸ਼ੁਰੂ ਹੋ ਗਿਆ ਹੈ।

- PTC NEWS

Top News view more...

Latest News view more...