ਹਾਈ ਕੋਰਟ ਨੇ ਦਿੱਤਾ ਇਤਿਹਾਸਿਕ ਫੈਸਲਾ, ਖਾਲਿਸਤਾਨ ਦੀ ਮੰਗ ਸਬੰਧੀ ਫੇਸਬੁੱਕ 'ਤੇ ਉਕਸਾਉਣਾ ਹੈ ਗੰਭੀਰ ਅਪਰਾਧ !

By  Joshi June 17th 2018 05:37 PM -- Updated: June 17th 2018 05:45 PM

"ਖਾਲਿਸਤਾਨ" ਦੀ ਮੰਗ ਨੂੰ ਲੈ ਕੇ ਕਈ ਲੋਕਾਂ ਵੱਲੋਂ ਫੇਸਬੁੱਕ 'ਤੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਹਨ ਜਦਕਿ ਕੋਰਟ ਅਨੁਸਾਰ ਅਜਿਹਾ ਕਰਨਾ ਗੈਰ-ਕਾਨੂੰਨੀ ਹੈ। ਲੋਕਾਂ ਨੂੰ ਖਾਲਿਸਤਾਨ ਦੇ ਨਾਮ 'ਤੇ ਹਿੰਸਕ ਹੋਣ ਲਈ ਉਕਸਾਉਣ ਵਾਲੇ ਨੂੰ ਦੇਸ਼ ਧ੍ਰੋਹੀ ਮੰਨਿਆ ਜਾਵੇਗਾ।

ਕੋਰਟ ਅਨੁਸਾਰ ਅਜਿਹੇ ਜੁਰਮ ਲਈ ਸਜ਼ਾ ਤਾਂ ਪੱਕੀ ਹੈ ਪਰ ਜ਼ਮਾਨਤ ਦੇ ਕੋਈ ਆਸਾਰ ਨਹੀਂ ਹੁੰਦੇ। ਜ਼ਿਕਰਯੋਗ ਹੈ ਕਿ ਪਿਛਲੇ 2 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਅਰਵਿੰਦਰ ਨਾਮ ਦੇ ਵਿਅਕਤੀ ਵੱਲੋਂ ਫੇਸਬੁੱਕ 'ਤੇ ਮਿੱਠਾ ਸਿੰਘ ਨਾਮ ਦੀ ਫੇਕ ਆਈ ਡੀ ਬਣਾਈ ਗਈ ਸੀ ਜਿਸ ਉੱਤੇ ਹਿੰਸਾ ਨੂੰ ਉਕਸਾਉਣ ਵਾਲੀਆਂ ਪੋਸਟਾਂ ਪਾਈਆਂ ਜਾ ਰਹੀਆਂ ਸਨ।

high-court-has-given-historic-judgment-to-provoking-demand-of-khalistan-on-facebook-a-serious-crimeਇੱਥੋਂ ਤੱਕ ਕਿ ਪਾਕਿਸਤਾਨ ਦੇਸ਼ ਦੇ ਦੇਸ਼ ਦ੍ਰੋਹੀ ਲੋਕਾਂ ਵੱਲੋਂ ਪਾਈਆਂ ਪੋਸਟਾਂ ਨੂੰ ਦੂਜਿਆਂ ਨਾਲ ਸਾਂਝਾ ਵੀ ਕਰ ਰਿਹਾ ਹੈ, ਇਸਦੇ ਨਾਲ ਹੀ ਹੋਲੇ ਮੁਹੱਲੇ ਦੇ ਅਵਸਰ 'ਤੇ ਵੀ ਇਸ ਵਿਅਕਤੀ ਵੱਲੋਂ ਖਾਲਿਸਤਾਨ ਦੇ ਪੱਖ ਵਿੱਚ ਪੋਸਟਰ ਛਪਵਾ ਕੇ ਲੋਕਾਂ ਨੂੰ ਹਿੰਸਕ ਹੋਣ ਲਈ ਉਕਸਾਇਆ ਗਿਆ ਸੀ। ਮਾਣਯੋਗ ਹਾਈ ਕੋਰਟ ਨੇ ਇਸ ਵਿਅਕਤੀ ਦੀ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਹੈ।high-court-has-given-historic-judgment-to-provoking-demand-of-khalistan-on-facebook-a-serious-crimeਇੱਥੇ ਦੱਸਣਯੋਗ ਹੈ ਕਿ ਅਰਵਿੰਦਰ ਵੱਲੋਂ ਉਸ ਵਿਅਕਤੀ ਦੀ ਜ਼ਮਾਨਤ ਦਾ ਹਵਾਲਾ ਦੇ ਕੇ ਆਪਣੀ ਜ਼ਮਾਨਤ ਦੀ ਅਰਜ਼ੀ ਸੁਪਰੀਮ ਕੋਰਟ ਵਿੱਚ ਦਿੱਤੀ ਗਈ ਸੀ ਜਿਸਦਾ ਨਾਮ ਬਲਵੰਤ ਸਿੰਘ ਹੈ ਤੇ ਜਿਸਨੂੰ 1995 ਵਿੱਚ ਖਾਲਿਸਤਾਨ ਪੱਖੀ ਨਾਅਰੇ ਲਗਾਉਣ ਕਾਰਨ ਲੱਗੇ ਦੇਸ਼ ਧ੍ਰੋਹ ਦੇ ਦੋਸ਼ ਵਿੱਚ ਸੁਪਰੀਮ ਕੋਰਟ ਵੱਲੋਂ ਉਸਨੂੰ ਇਸ ਸ਼੍ਰੇਣੀ ਤੋਂ ਬਾਹਰ ਕਰਦੇ ਹੋਏ ਬਰੀ ਕਰ ਦਿੱਤਾ ਗਿਆ ਸੀ।  ਪਰ ਅਰਵਿੰਦਰ ਨੂੰ ਅਦਾਲਤ ਵੱਲੋਂ ਜ਼ਮਾਨਤ ਨਹੀਂ ਮਿਲ ਸਕੀ ਕਿਉਂਕਿ ਅਦਾਲਤ ਅਨੁਸਾਰ ਅਰਵਿੰਦਰ ਸਿੰਘ ਦਾ ਕੇਸ ਅਤੇ ਬਲਵੰਤ ਸਿੰਘ ਦੇ ਕੇਸ ਨਾਲੋਂ ਬਹੁਤ ਅਲੱਗ ਹੈ।

—PTC News

Related Post