2022 ਦੀਆਂ ਚੋਣਾਂ ਤੱਕ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ 'ਤੇ ਲਗਾਈ ਗਈ ਹਾਈਕੋਰਟ ਵੱਲੋਂ ਰੋਕ

By  Riya Bawa September 10th 2021 05:47 PM -- Updated: September 10th 2021 07:50 PM

ਚੰਡੀਗੜ੍ਹ:  ਹਾਈ ਕੋਰਟ ਵੱਲੋਂ 2022 ਦੀਆਂ ਚੋਣਾਂ ਤੱਕ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੀ ਗ੍ਰਿਫ਼ਤਾਰੀ 'ਤੇ ਰੋਕ ਲੱਗਾ ਦਿੱਤੀ ਗਈ ਹੈ। ਇਹ ਫੈਸਲਾ ਜੱਜ ਅਰਵਿੰਦ ਸਾਂਗਵਾਨ ਵੱਲੋਂ ਲਿਆ ਗਿਆ ਹੈ। ਸਾਰੀਆਂ ਐਫਆਈਆਰਾਂ ਵਿੱਚ ਵੀ ਗ੍ਰਿਫ਼ਤਾਰੀ 'ਤੇ ਕੋਰਟ ਨੇ ਰੋਕ ਲਗਾਈ ਹੈ।

ਦੱਸ ਦੇਈਏ ਕਿ ਪੰਜਾਬ ਦੇ ਸਾਬਕਾ ਡੀ ਜੀ ਪੀ ਸੁਮੇਧ ਸਿੰਘ ਸੈਣੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 2021 ਦੀਆਂ ਚੋਣਾਂ ਤੱਕ ਬਲੈਂਕੇਟ ਬੇਲ ਦੇ ਦਿੱਤੀ ਗਈ ਹੈ। ਜਿਸ ਤਹਿਤ ਹੁਣ ਸੁਮੇਧ ਸੈਣੀ ਨੂੰ ਕਿਸੇ ਵੀ ਮਾਮਲੇ 'ਚ ਗ੍ਰਿਫਤਾਰ ਨਹੀਂ ਕੀਤਾ ਜਾ ਸਕੇਗਾ। ਹਾਈਕੋਰਟ ਨੇ ਆਪਣੇ 46 ਪੰਨਿਆਂ ਦੇ ਆਦੇਸ਼ ਵਿੱਚ ਸਪੱਸ਼ਟ ਕਿਹਾ ਹੈ ਕਿ 2022 ਦੀਆਂ ਚੋਣਾਂ ਵਿੱਚ ਉਨ੍ਹਾਂਦੇ ਵਿਰੁੱਧ ਸਾਰੀਆਂ ਐਫ.ਆਈ.ਆਰ. 'ਤੇ ਰੋਕ ਹੋਵੇਗੀ, ਤੇ ਉਨ੍ਹਾਂ ਨੂੰ ਕਿਸੇ ਵੀ ਕੇਸ ਵਿੱਚ ਪੇਸ਼ ਹੋਣ ਤੋਂ ਛੋਟ ਹੋਵੇਗੀ।

-PTC News

Related Post