ਹਿਮਾ ਦਾਸ ਨੇ ਰਚਿਆ ਇਤਿਹਾਸ , ਇਸ ਮਹੀਨੇ 'ਚ ਜਿੱਤਿਆ 5ਵਾਂ ਗੋਲਡ ਮੈਡਲ

By  Jashan A July 21st 2019 01:02 AM -- Updated: July 21st 2019 09:44 AM

ਹਿਮਾ ਦਾਸ ਨੇ ਰਚਿਆ ਇਤਿਹਾਸ , ਇਸ ਮਹੀਨੇ 'ਚ ਜਿੱਤਿਆ 5ਵਾਂ ਗੋਲਡ ਮੈਡਲ,ਨਵੀਂ ਦਿੱਲੀ: ਭਾਰਤ ਦੀ ਫਰਾਟਾ ਦੌੜਾਕ ਹਿਮਾ ਦਾਸ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਇਸ ਮਹੀਨੇ ਭਾਰਤ ਦੀ ਝੋਲੀ ਇੱਕ ਹੋਰ ਗੋਲਡ ਮੈਡਲ ਪਾ ਦਿੱਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਹਿਮਾ ਨੇ ਚੈੱਕਗਣਰਾਜ ਵਿੱਚ ਮਹਿਲਾਵਾਂ ਦੀ 400 ਮੀਟਰ ਦੌੜ 'ਚ ਪਹਿਲਾ ਸਥਾਨ ਹਾਸਲ ਕਰ ਦੇਸ਼ ਦਾ ਨਾਮ ਦੁਨੀਆ ਭਰ ਵਿੱਚ ਰੋਸ਼ਨ ਕਰ ਦਿੱਤਾ। ਹਿਮਾ ਨੇ ਇੱਥੇ 400 ਮੀਟਰ ਮੁਕਾਬਲੇ 'ਚ 52.09 ਸਕਿੰਟ 'ਚ ਦੌੜ ਪੂਰੀ ਕਰਕੇ ਪਹਿਲਾ ਸਥਾਨ ਹਾਸਲ ਕੀਤਾ।

ਉਨ੍ਹਾਂ ਨੇ ਇਸ ਦੌੜ ਨੂੰ ਆਪਣੇ ਦੂਜੇ ਸਰਵਸ੍ਰੇਸ਼ਠ ਸਮੇਂ 'ਚ ਪੂਰਾ ਕੀਤਾ। ਉਨ੍ਹਾਂ ਦਾ ਨਿਜੀ ਸਰਵਸ੍ਰੇਸ਼ਠ ਸਮਾਂ 50.79 ਸਕਿੰਟ ਹੈ ਜਿਸ ਨੂੰ ਉਨ੍ਹਾਂ ਨੇ ਪਿਛਲੇ ਸਾਲ ਹੋਏ ਏਸ਼ੀਆਈ ਖੇਡ ਦੇ ਦੌਰਾਨ ਹਾਸਲ ਕੀਤਾ ਸੀ।

ਇਸ ਤੋਂ ਪਹਿਲਾਂ, 2 ਜੁਲਾਈ ਨੂੰ ਯੂਰਪ ਵਿਚ, ਜੁਲਾਈ 7 ਨੂੰ ਕੁੰਟੋ ਐਥਲੈਟਿਕਸ ਮੀਟ ਵਿਚ, 13 ਜੁਲਾਈ ਨੂੰ ਚੈੱਕ ਗਣਰਾਜ ਵਿਚ ਅਤੇ  17 ਜੁਲਾਈ ਨੂੰ ਟਾਬੋਰ  ਗ੍ਰਾਂ ਪ੍ਰੀ ਵਿਚ ਸੋਨੇ ਦਾ ਤਮਗਾ ਜਿੱਤਿਆ ਸੀ।

-PTC News

Related Post