ਹਿਮਾਚਲ ਦੇ ਕਾਂਗੜਾ 'ਚ ਸਕੂਲ ਬੱਸ ਡਿੱਗੀ ਖੱਡ 'ਚ, 35 ਬੱਚੇ ਜ਼ਖਮੀ

By  Jashan A December 27th 2018 02:04 PM

ਹਿਮਾਚਲ ਦੇ ਕਾਂਗੜਾ 'ਚ ਸਕੂਲ ਬੱਸ ਡਿੱਗੀ ਖੱਡ 'ਚ, 35 ਬੱਚੇ ਜ਼ਖਮੀ,ਕਾਂਗੜਾ: ਦੇਸ਼ ਭਰ 'ਚ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਜਿਸ ਕਾਰਨ ਹੁਣ ਤੱਕ ਅਨੇਕਾਂ ਹੀ ਲੋਕ ਇਹਨਾਂ ਹਾਦਸਿਆਂ ਦਾ ਸ਼ਿਕਾਰ ਹੋ ਕੇ ਆਪਣੀਆਂ ਜਾਨਾ ਗਵਾ ਚੁੱਕੇ ਹਨ।

himachal pardesh ਹਿਮਾਚਲ ਦੇ ਕਾਂਗੜਾ 'ਚ ਸਕੂਲ ਬੱਸ ਡਿੱਗੀ ਖੱਡ 'ਚ, 35 ਬੱਚੇ ਜ਼ਖਮੀ

ਇਸੇ ਤਰ੍ਹਾਂ ਦਾ ਇੱਕ ਹੋਰ ਭਿਆਨਕ ਸੜਕ ਹਾਦਸਾ ਹਿਮਾਚਲ ਪ੍ਰਦੇਸ਼ ਦੇ ਕਾਂਗੜਾ 'ਚ ਵਾਪਰਿਆ ਹੈ, ਜਿਥੇ ਇੱਕ ਸਕੂਲ ਬੱਸ ਡੂੰਘੀ ਖੱਡ 'ਚ ਡਿੱਗ ਗਈ। ਜਿਸ ਦੌਰਾਨ 35 ਵਿਦਿਆਰਥੀ ਜ਼ਖਮੀ ਹੋ ਗਏ ਹਨ।

himachal pardesh ਹਿਮਾਚਲ ਦੇ ਕਾਂਗੜਾ 'ਚ ਸਕੂਲ ਬੱਸ ਡਿੱਗੀ ਖੱਡ 'ਚ, 35 ਬੱਚੇ ਜ਼ਖਮੀ

ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਦੀ ਭੀੜ ਜਮ੍ਹਾ ਹੋ ਗਈ ਅਤੇ ਲੋਕਾਂ ਨੇ ਬੱਚਿਆਂ ਨੂੰ ਬਾਹਰ ਕੱਢ ਕੇ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ, ਜਿਥੇ ਉਹ ਜ਼ੇਰੇ ਇਲਾਜ ਹਨ। ਇਸ ਘਟਨਾ ਦਾ ਪਤਾ ਚੱਲਦਿਆਂ ਸਥਾਨਕ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜਾ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ।

-PTC News

Related Post