ਅੰਮ੍ਰਿਤਸਰ ਵਿੱਚ ਪਰਿਵਾਰ ਨਾਲ ਘੁੰਮਣ ਆਈ ਹਾਲੈਂਡ ਦੀ ਲੜਕੀ ਨਾਲ ਛੇੜਛਾੜ , ਦੋਸ਼ੀ ਡਾਕਟਰ ਗ੍ਰਿਫ਼ਤਾਰ

By  Joshi July 30th 2018 07:20 AM -- Updated: July 30th 2018 07:52 AM

ਅੰਮ੍ਰਿਤਸਰ ਵਿੱਚ ਵਾਰਦਾਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜਿਸ ਦੇ ਚਲਦੇ ਆਪਣੇ ਪਰਿਵਾਰ ਨਾਲ ਘੁੰਮਣ ਆਈ ਹਾਲੈਂਡ ਦੀ ਲੜਕੀ ਨਾਲ ਛੇੜਛਾੜ ਦੀ ਖਬਰ ਹੈ।ਜਾਣਕਾਰੀ ਮੁਤਾਬਕ ਘੁੰਮਣ ਆਈ ਇਸ ਲੜਕੀ ਨਾਲ ਜਬਰਦਸਤੀ ਦੀ ਵੀ ਕੋਸ਼ਿਸ਼ ਕੀਤੀ ਗਈ।ਜ਼ਿਕਰਯੋਗ ਹੈ ਕਿ ਉਕਤ ਲੜਕੀ ਅੰਮ੍ਰਿਤਸਰ ਵਿੱਚ ਘੁੰਮਣ ਆਈ ਸੀ ਤੇ ਬੀਤੀ ਰਾਤ ਉਸਦੀ ਤਬੀਅਤ ਖਰਾਬ ਹੋਣ ਕਾਰਨ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਵਿਚ ਲਿਜਾਇਆ ਗਿਆ ਉੱਥੇ ਇਲਾਜ ਕਰਨ ਵਾਲੇ ਡਾਕਟਰ ਨੇ ਉਸ ਲੜਕੀ ਨਾਲ ਬੇਹੁਦਾ ਹਰਕਤਾਂ ਸ਼ੁਰੂ ਕਰ ਦਿੱਤੀਆਂ ਇਹੀ ਨਹੀਂ ਉਸ ਨਾਲ ਜਬਰ-ਜਨਾਹ ਦੀ ਵੀ ਕੋਸ਼ਿਸ਼ ਕੀਤੀ ਗਈ।

ਮਿਲੀ ਜਾਣਕਾਰੀ ਮੁਤਾਬਕ ਅਮਨਦੀਪ ਹਸਪਤਾਲ ਵਿੱਚ ਡਾਕਟਰ ਵੱਲੋਂ ਉਕਤ ਲੜਕੀ ਨਾਲ ਅਸ਼ਲੀਲ ਹਰਕਤਾਂ ਅਤੇ ਜਬਰ-ਜਨਾਹ ਦੀ ਕੋਸ਼ਿਸ਼ ਦੀ ਲੜਕੀ ਵੱਲੋਂ ਕੀਤੀ ਗਈ ਸ਼ਿਕਾਇਤ ਤੇ ਪੁਲਿਸ ਨੇ ਡਾਕਟਰ ਨੂੰ ਦੋਸ਼ੀ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

—PTC News

Related Post