ਚੰਗੇ ਤੋਂ ਬੁਰੇ ਦਿਨਾਂ ਦਾ ਗਵਾਹ ਬਣਿਆ ਗੁਰਮੀਤ ਰਾਮ ਰਹੀਮ

By  Joshi September 25th 2017 04:45 PM

ਰਾਮ ਰਹੀਮ ਦੀ ਗ੍ਰਿਫਤਾਰੀ ਮਹਿਜ਼ ਇਤਫਾਕ ਨਹੀਂ, ਉਸਦੇ ਆਪਣਿਆਂ ਦੀ ਸਾਜਿਸ਼ ਸੀ?

ਜੇਕਰ ਅਸੀਂ ਗੱਲ ਕਰੀਏ ਬਾਬਾ ਕਹਾਏ ਜਾਂਦੇ ਰਾਮ ਰਹੀਮ ਦੀ ਤਾਂ ਉਸਦੇ ਖਾਸ ਲੋਕਾਂ 'ਚੋਂ ਹਨੀਪ੍ਰੀਤ ਨਾਮ ਮੋਹਰੀ ਨਾਮਾਂ 'ਚ ਆਉਂਦਾ ਹੈ। ਹਨੀਪ੍ਰੀਤ ਨਾਮੀ ਲੜਕੀ ਰਾਮ ਰਹੀਮ ਦੇ ਖਾਸ ਲੋਕਾਂ 'ਚ ਆਉਂਦੀ ਹੈ ਅਤੇ ਇਹ ਕੁੜੀ ਇੱਕ ਆਮ ਲੜਕੀ ਤੋਂ ਹੌਲੀ ਹੌਲੀ ਬਾਬੇ ਦੀ ਮੂੰਹ ਬੋਲੀ ਧੀ ਬਣ ਕੇ ਪੂਰੇ ਡੇਰੇ 'ਤੇ ਰਾਜ ਕਰਨ ਲੱਗੀ ਸੀ।

honeypreet behind ram rahim's bad days: well some say so!!ਹਾਂਲਾਕਿ ਪਿਉ ਤੇ ਧੀ ਦੇ ਰਿਸ਼ਤੇ ਦੇ ਅਸਲ ਅਰਥ ਤਾਰ ਤਾਰ ਕਰਨ ਵਾਲੀ ਇਸ ਜੋੜੀ ਨੇ ਸਮਾਜਿਕ ਬੰਧਨਾਂ ਦੀਆਂ ਧੱਜੀਆਂ ਬਾਖੂਬੀ ਉਡਾਈਆਂ ਹਨ।

ਵਿਸ਼ਵਾਸ ਗੁਪਤਾ ਹੋਵੇ ਜਾਂ ਸਾਬਕਾ ਡ੍ਰਾਈਵਰ, ਸਭ ਨੇ ਹੀ ਬਾਬੇ ਦੇ ਰਾਜ਼ ਅਤੇ ਹਨੀਪ੍ਰੀਤ ਨੂੰ ਲੈ ਕੇ ਉਸਦੇ ਰਿਸ਼ਤਿਆ ਬਾਰੇ ਪੂਰੀ ਪੋਲ ਖੋਲ੍ਹੀ  ਹੈ।

honeypreet behind ram rahim's bad days: well some say so!!ਰਾਮ ਰਹੀਮ ਦੇ ਸਾਬਕਾ ਡ੍ਰਾਈਵਰ ਖੱਟਾ ਸਿੰਘ ਦੇ ਬੇਟੇ ਨੇ ਦੱਸਿਆ ਕਿ ਹਨੀਪ੍ਰੀਤ ਨਾਲ ਵਿਆਹ ਤੋਂ ਬਾਅਦ ਵੀ ਬਾਬੇ ਨੇ ਨਾਜਾਇਜ਼ ਸੰਬੰਧ ਬਣਾਏ ਸਨ।

ਜਦਕਿ ਹਨੀਪ੍ਰੀਤ ਇਸ ਤੋਂ ਖੁਸ਼ ਨਹੀਂ ਸੀ। ਉਸ ਸਮੇਂ ਹਨੀਪ੍ਰੀਤ ਦੇ ਦਾਦਕਿਆਂ ਦੇ ਡੇਰੇ ਨਾਲ ਚੰਗੇ ਸੰਬੰਧ ਸਨ। ਉਸਦੇ ਦਾਦਾ ਡੇਰੇ 'ਚ ਖਜਾਨਚੀ ਸਨ ਅਤੇ ਉਹਨਾਂ ਨੇ ਇਹ ਸਭ ਦੇਖ ਕੇ ਬਹੁਤ ਹੰਗਾਮਾ ਵੀ ਕੀਤਾ ਸੀ ਪਰ ਧਮਕੀਆਂ ਕਾਰਨ ਉਹਨਾਂ ਨੂੰ ਚੁੱਪ ਰਹਿਣਾ ਪਿਆ ਸੀ।

honeypreet behind ram rahim's bad days: well some say so!!ਹਾਂਲਾਕਿ ਇੰਝ ਹੋਣ ਤੋਂ ਬਾਅਦ ਹਨੀਪ੍ਰੀਤ ਨੇ ਡੇਰੇ ਤੋਂ ਭੱਜਣ ਦੀ ਕੋਸ਼ਿਸ ਵੀ ਕੀਤੀ ਸੀ ਪਰ ਉਸਨੂੰ ਡਰਾ ਧਮਕਾ ਕੇ ਵਾਪਸ ਲਿਆਂਦਾ ਗਿਆ ਸੀ। ਇਸ ਤੋਂ ਬਾਅਦ ਹਨੀਪ੍ਰੀਤ ਨੇ ਬਾਬੇ ਨੂੰ ਤਬਾਹ ਕਰਨ ਦੀ ਕਸਮ ਖਾਧੀ ਸੀ।

ਸੂਤਰਾਂ ਅਨੁਸਾਰ ਇਹ ਹਨੀਪ੍ਰੀਤ ਦੀ ਕਸਮ ਹੀ ਹੈ ਜਿਸ ਕਾਰਨ ਬਾਬੇ ਨੂੰ ਇਹ ਦਿਨ ਦੇਖਣੇ ਪੈ ਰਹੇ ਹਨ। ਕਿਉਂਕਿ ਸੰਤ ਤੋਂ ਬਾਬੇ ਨੂੰ ਰਾਕ ਸਟਾਰ ਦੀ ਲੁੱਕ ਦੇਣ ਵਾਲੀ ਹਨੀਪ੍ਰੀਤ ਹੀ ਹੈ। ਉਸਨੂੰ ਫਿਲਮਾਂ ਵੱਲ ਨੂੰ ਤੋਰਨ 'ਚ ਵੀ ਹਨੀਪ੍ਰੀਤ ਦਾ ਹੀ ਹੱਥ ਹੈ।

ਹੁਣ, ਚਾਹੇ ਰਾਮ ਰਹੀਮ ਦੀ ਤਬਾਹੀ ਦਾ ਕਾਰਨ ਕੋਈ ਹਨੀਪ੍ਰੀਤ ਨੂੰ ਕਹਿੰਦਾ ਹੋਵੇ ਜਾਂ ਕਿਸੇ ਹੋਰ ਨੂੰ, ਪਰ ਕਿਸੇ ਨੇ ਸੱਚ ਹੀ ਕਿਹਾ ਹੈ ਕਿ ਇਨਸਾਨ ਜੋ ਬੀਜਦਾ ਹੈ ਉਹ ਵੱਡਦਾ ਵੀ ਪੈਂਦਾ ਹੈ।

—PTC News

Related Post