ਹੁਣ ਜ਼ੇਲ੍ਹ ਬੰਦ ਹਨੀਪ੍ਰੀਤ ਨੂੰ ਮਿਲੇਗੀ ਇਹ ਸਹੂਲਤ, ਹਾਈਕੋਰਟ ਨੇ ਦਿੱਤਾ ਇਹ ਆਦੇਸ਼

By  Jashan A January 15th 2019 07:51 PM -- Updated: January 15th 2019 08:09 PM

ਹੁਣ ਜ਼ੇਲ੍ਹ ਬੰਦ ਹਨੀਪ੍ਰੀਤ ਨੂੰ ਮਿਲੇਗੀ ਇਹ ਸਹੂਲਤ, ਹਾਈਕੋਰਟ ਨੇ ਦਿੱਤਾ ਇਹ ਆਦੇਸ਼,ਚੰਡੀਗੜ੍ਹ: ਸਾਧਵੀ ਯੋਨ ਸ਼ੋਸ਼ਣ ਮਾਮਲੇ ‘ਚ ਜੇਲ੍ਹ ਕੱਟ ਰਹੇ ਡੇਰਾ ਸੱਚਾ ਸੌਦੇ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਸਾਥੀ ਹਨੀਪ੍ਰੀਤ ਨੂੰ ਹਾਈਕੋਰਟ ਨੇ ਫੋਨ ਤੇ ਗੱਲ ਕਰਨ ਦੀ ਇਜਾਜਤ ਦੇ ਦਿੱਤੀ ਹੈ।

honeypreet ਹੁਣ ਜ਼ੇਲ੍ਹ ਬੰਦ ਹਨੀਪ੍ਰੀਤ ਨੂੰ ਮਿਲੇਗੀ ਇਹ ਸਹੂਲਤ, ਹਾਈਕੋਰਟ ਨੇ ਦਿੱਤਾ ਇਹ ਆਦੇਸ਼

ਜਿਸ ਦੌਰਾਨ ਹਨੀਪ੍ਰੀਤ ਆਪਣੇ ਮਾਪਿਆਂ ਨਾਲ ਗੱਲਬਾਤ ਕਰ ਸਕੇਗੀ। ਕਾਲ ਦੌਰਾਨ ਹਨੀਪ੍ਰੀਤ 'ਤੇ ਵਿਭਾਗ ਵੱਲੋਂ ਨਜ਼ਰ ਰੱਖੀ ਜਾਵੇਗੀ। ਉਥੇ ਹੀ ਹਨੀਪ੍ਰੀਤ ਵੱਲੋਂ ਅਦਾਲਤ ਨੂੰ ਆਪਣੇ ਮਾਪਿਆਂ ਦੇ 2 ਨੰਬਰ ਸੌਂਪ ਦਿੱਤੇ।

ਦੱਸ ਦੇਈਏ ਕਿ ਪਿਛਲੇ ਦਿਨੀ ਹਨੀਪ੍ਰੀਤ ਨੇ ਉਸ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਇਹ ਮੰਗ ਦਰਜ ਕੀਤੀ ਸੀ।ਜਿਸ ਦੌਰਾਨ ਜਸਟਿਸ ਦਿਆ ਚੌਧਰੀ ਦੀ ਬੈਠਕ ਨੇ ਮਾਮਲੇ ‘ਤੇ ਸੁਣਵਾਈ ਕਰਦੇ ਹੋਏ ਹਰਿਆਣਾ ਸਰਕਾਰ ਨੂੰ 11 ਦਸੰਬਰ ਤੱਕ ਦਾ ਨੋਟਿਸ ਜਾਰੀ ਕੀਤਾ ਸੀ।

honeypreet ਹੁਣ ਜ਼ੇਲ੍ਹ ਬੰਦ ਹਨੀਪ੍ਰੀਤ ਨੂੰ ਮਿਲੇਗੀ ਇਹ ਸਹੂਲਤ, ਹਾਈਕੋਰਟ ਨੇ ਦਿੱਤਾ ਇਹ ਆਦੇਸ਼

ਦੱਸਣਯੋਗ ਹੈ ਕਿ ਹਰਿਆਣਾ ਦੀਆਂ ਜੇਲਾਂ ਕੈਦੀਆਂ ਲਈ ਪ੍ਰਿਜ਼ਨ ਇਨਮੇਟ ਕਾਲਿੰਗ ਸਿਸਟਮ ਸ਼ੁਰੂ ਕੀਤਾ ਗਿਆ ਹੈ। ਇਸ ਦੇ ਜ਼ਰੀਏ ਕੈਦੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਰੋਜ਼ਾਨਾ 5 ਮਿੰਟ ਗੱਲ ਕਰ ਸਕਦੇ ਹਨ।

-PTC News

Related Post