ਨਵਜੋਤ ਸਿੱਧੂ ਦਾ ਪਾਕਿਸਤਾਨ ਆਰਮੀ ਚੀਫ ਨੂੰ ਗਲੇ ਲਗਾਉਣਾ ਗਲਤ, ਸਹੁੰ ਚੁੱਕ ਸਮਾਗਮ 'ਚ ਜਾਣਾ ਸਿੱਧੂ ਦੀ ਸੀ ਆਪਣੀ ਮਰਜ਼ੀ - ਕੈਪਟਨ ਅਮਰਿੰਦਰ ਸਿੰਘ

By  Joshi August 19th 2018 04:35 PM -- Updated: August 19th 2018 04:43 PM

ਨਵਜੋਤ ਸਿੱਧੂ ਦਾ ਪਾਕਿਸਤਾਨ ਆਰਮੀ ਚੀਫ ਨੂੰ ਗਲੇ ਲਗਾਉਣਾ ਗਲਤ, ਸਹੁੰ ਚੁੱਕ ਸਮਾਗਮ 'ਚ ਜਾਣਾ ਸਿੱਧੂ ਦੀ ਸੀ ਆਪਣੀ ਮਰਜ਼ੀ - ਕੈਪਟਨ ਅਮਰਿੰਦਰ ਸਿੰਘ

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨ ਆਰਮੀ ਚੀਫ ਨੂੰ ਗਲੇ ਲਗਾਉਣ 'ਤੇ ਭਖੇ ਵਿਵਾਦ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਇਆ ਹੈ। ਇਸ ਮਸਲੇ 'ਤੇ ਸਿੱਧੂ ਇਕੱਲੇ ਪੈਂਦੇ ਨਜ਼ਰ ਆ ਰਹੇ ਹਨ। ਕੈਪਟਨ ਨੇ ਬਿਆਨ ਦਿੰਦਿਆਂ ਕਿਹਾ ਹੈ ਕਿ ਨਵਜੋਤ ਸਿੱਧੁ ਦਾ ਪਾਕਿਸਤਾਨ ਆਰਮੀ ਚੀਫ ਨੂੰ ਗਲੇ ਲਗਾਉਣਾ ਗਲਤ ਹੈ ਅਤੇ ਮੈਂ ਖੁਦ ਆਪ ਇਸ ਗੱਲ ਦੇ ਹੱਕ 'ਚ ਨਹੀਂ ਹਾਂ ਕਿ ਗੁਆਂਢੀ ਸੂਬੇ ਦੇ ਆਰਮੀ ਚੀਫ ਪ੍ਰਤੀ ਕੋਈ ਪਿਆਰ-ਭਾਵਨਾ ਦਿਖਾਉਣਾ ਠੀਕ ਨਹੀਂ ਸੀ।

ਪੀਓਕੇ ਰਾਸ਼ਟਰਪਤੀ ਦੇ ਨਾਲ ਬੈਠਣ ਦੇ ਸਵਾਲ 'ਤੇ ਕੈਪਪਟਨ ਨੇ ਕਿਹਾ ਕਿ ਸ਼ਾਇਦ ਸਿੱਧੂ ਨੂੰ ਪਤਾ ਨਹੀਂ ਸੀ ਕਿ ਉਹ ਕਿਸਦੇ ਨਾਲ ਬੈਠੇ ਹਨ।

ਅੱਗੇ ਗੱਲ ਕਰਦਿਆਂ ਉਹਨਾਂ ਨੇ ਕਿਹਾ ਕਿ ਜਿੱਥੋਂ ਤੱਕ ਸਹੁੰ ਚੁੱਕ ਸਮਾਗਮ 'ਚ ਸ਼ਿਰਕਤ ਕਰਨ ਦਾ ਸਵਾਲ ਹੈ, ਇਹ ਪੂਰੀ ਤਰ੍ਹਾਂ ਨਾਲ ਇੱਕ ਨਿੱਜੀ ਸੱਦਾ ਸੀ ਅਤੇ ਸਿੱਧੂ ਆਪਣੀ ਮਰਜ਼ੀ ਨਾਲ ਗਏ ਹਨ। ਇਸਦਾ ਪਾਰਟੀ ਨਾਲ ਕੋਈ ਲੈਣ-ਦੇਣ ਨਹੀਂ ਹੈ।

ਦੱਸ ਦੇਈਏ ਕਿ ਕੈਬਨਿਟ ਮੰਤਰੀ ਨਵਜੋਤ ਸਿੱਧੂ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਦੇ ਜਸ਼ਨ 'ਚ ਸ਼ਾਮਿਲ ਹੋਣ ਲਈ ਪਾਕਿਸਤਾਨ ਗਏ ਸਨ। ਉਹਨਾਂ ਵੱਲੋਂ ਪਾਕਿਸਤਾਨ ਦੇ ਪੀਓਕੇ ਰਾਸ਼ਟਰਤੀ ਨਾਲ ਸੀਟ ਸਾਂਝੀ ਕਰਨਾ ਅਤੇ ਆਰਮੀ ਚੀਫ ਨਾਲ ਗਲੇ ਮਿਲਣਾ ਚਰਚਾ ਦਾ ਵਿਸ਼ਾ ਬਣਿਆ ਰਿਹਾ। ਭਾਰਤ ਵੱਲੋਂ ਉਹਨਾਂ ਦੀ ਇਸ ਗੱਲ ਲਈ ਨਿਖੇਧੀ ਕੀਤੀ ਗਈ ਕਿਉਂਕਿ ਪਾਕਿਸਤਾਨ ਅਤੇ ਭਾਰਤ ਦੇ ਸਰੱਹਦ 'ਤੇ ਸੰਬੰਧ ਸੁਖਾਲੇ ਨਹੀਂ ਹਨ।

—PTC News

Related Post