ਫਿਰੋਜ਼ਪੁਰ : ਕਾਂਗਰਸੀ MLA ਦੇ ਪਤੀ ਨੂੰ ਕੇਂਦਰੀ ਜੇਲ੍ਹ ਅੰਦਰ ਲਿਜਾ ਕੇ ਖਤਰਨਾਕ ਮੁਜਰਮਾਂ ਨਾਲ ਫੋਟੋਆਂ ਖਿਚਵਾਉਣ ਦੀ ਆਗਿਆ ਦੇਣ ਵਾਲਾ ਜੇਲ੍ਹ ਡਿਪਟੀ ਸੁਪਰਡੈਂਟ ਮੁਅੱਤਲ, PTC News ਨੇ ਚੁੱਕਿਆ ਸੀ ਮੁੱਦਾ

By  Joshi August 12th 2018 12:44 PM -- Updated: August 12th 2018 12:45 PM

ਫਿਰੋਜ਼ਪੁਰ : ਕਾਂਗਰਸੀ MLA ਦੇ ਪਤੀ ਨੂੰ ਕੇਂਦਰੀ ਜੇਲ੍ਹ ਅੰਦਰ ਲਿਜਾ ਕੇ ਖਤਰਨਾਕ ਮੁਜਰਮਾਂ ਨਾਲ ਫੋਟੋਆਂ ਖਿਚਵਾਉਣ ਵਾਲਾ ਜੇਲ੍ਹ ਡਿਪਟੀ ਸੁਪਰਡੈਂਟ ਮੁਅੱਤਲ, PTC News ਨੇ ਚੁੱਕਿਆ ਸੀ ਮੁੱਦਾ

ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਖੇ ਅਣਅਧਿਕਾਰਤ ਕਾਂਗਰਸ ਦੀ ਐਮਐਲਏ ਸਤਿਕਾਰ ਕੌਰ ਗਹਿਰੀ ਦੇ ਪਤੀ ਲਾਡੀ ਗਹਿਰੀ ਨੂੰ ਬਿਨ੍ਹਾਂ ਮੁੱਖ ਦਫਤਰ ਦੀ ਪ੍ਰਵਾਨਗੀ ਅਤੇ ਜੇਲ ਅਧਿਕਾਰੀਆਂ ਦੇ ਨੋਟਿਸ 'ਚ ਲਿਆਂਦਿਆਂ ਜੇਲ ਅੰਦਰ ਲਿਜਜਾ ਕੇ ਦੌਰਾ ਕਰਵਾਉਣ ਅਤੇ ਮੋਬਾਈਲ ਫੋਨ ਅੰਦਰ ਲਿਜਾ ਕੇ ਫੋਟੋਆਂ ਖਿੱਚਣ ਦੀ ਆਗਿਆ ਦੇਣ ਦੇ ਦੋਸ਼ਾਂ 'ਚ ਜੇਲ ਦੇ ਡਿਪਟੀ ਸੁਪਰਡੈਂਟ (ਮੈਟੀਨੈਂਸ), ਆਰਜ਼ੀ ਤੌਰ 'ਤੇ ਸੁਪਰਡੈਂਟ, ਅਰਵਿੰਦਰਪਾਲ ਸਿੰਘ ਭੱਟੀ ਨੂੰ ਡਿਊਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਹ ਮੁੱਦਾ ਪੀਟੀਸੀ ਨਿਊਜ਼ ਵੱਲੋਂ ਪ੍ਰਮੁੱਖਤਾ ਦੇ ਆਧਾਰ 'ਤੇ ਚੁੱਕਿਆ ਗਿਆ ਸੀ ਅਤੇ ਚੈਨਲ ਵੱਲੋਂ ਇਸ ਖਬਰ ਨੂੰ ਨਸ਼ਰ ਕਰ ਜੇਲ ਪ੍ਰਸ਼ਾਸਨ ਦੀ ਕਾਰਵਾਈ 'ਤੇ ਸਵਾਲ ਚੁੱਕੇ ਗਏ ਸਨ।

Husband of congress MLA Satkar Kaur visit central jail superintendent suspensionਫਿਰੋਜ਼ਪੁਰ ਦਿਹਾਤੀ ਤੋਂ ਕਾਂਗਰਸ ਦੀ ਐਮਐਲਏ ਸਤਿਕਾਰ ਕੌਰ ਗਹਿਰੀ ਦੇ ਪਤੀ ਲਾਡੀ ਗਹਿਰੀ ਨੇ ਬਿਨ੍ਹਾਂ ਕਿਸੇ ਸੰਵਿਧਾਨਿਕ ਅਹੁਦੇ ਦੇ ਹਾਈ ਸਕਿਉਰਿਟੀ ਜੇਲ ਫਿਰੋਜ਼ਪੁਰ ਵਿਚ ਪਹੁੰਚ ਕੇ ਕੈਦੀਆਂ ਨਾਲ ਫੋਟੋਆਂ ਖਿਚਵਾਈਆਂ ਸਨ। ਸਿਰਫ ਇੰਨ੍ਹਾਂ ਹੀ ਨਹੀਂ, ਉਸ ਵੱਲੋਂ ਦੋ ਅਕਾਲੀ ਵਰਕਰਾਂ ਦੇ ਰੁੱਕਣ ਸ਼ਾਹ ਵਿਖੇ ਹੋਏ ਕਤਲਾਂ ਦੇ ਮੁੱਖ ਗੁਨਾਹਗਾਰ ਲੱਖੇ ਅਤੇ ੩ ਕਿੱਲੋ ਅਫੀਮ ਦੇ ਕੇਸ ਚ ਬੰਦ ਕੈਦੀ ਟਿਟੂ ਬਾਬਾ ਨਾਲ ਮੁਲਾਕਾਤ ਵੀ ਕੀਤੀ ਗਈ। ਇਸ ਪੂਰੇ ਘਟਨਾਕ੍ਰਮ ਦੌਰਾਨ ਜੇਲ ਪ੍ਰਸ਼ਾਸ਼ਨ ਮੂਕ ਦਰਸ਼ਕ ਬਣਿਆ ਰਿਹਾ ਸੀ।

Related Post