ਹਾਈਬ੍ਰਿਡ ਬੀਜ ਉਤਪਾਦਨ ਬਾਰੇ ਪੀਏਯੂ ਦਾ ਸਿਖਲਾਈ ਕੈਂਪ

By  Joshi April 5th 2018 07:38 PM

ਹਾਈਬ੍ਰਿਡ ਬੀਜ ਉਤਪਾਦਨ ਬਾਰੇ ਪੀਏਯੂ ਦਾ ਸਿਖਲਾਈ ਕੈਂਪ

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਹਾਈਬ੍ਰਿਡ ਬੀਜ ਉਤਪਾਦਨ ਅਤੇ ਸਬਜ਼ੀਆਂ ਦੀ ਨਰਸਰੀ ਤਿਆਰ ਕਰਨ ਦੀ ਤਕਨੀਕ ਬਾਰੇ ਦੋ ਦਿਨਾਂ ਕੈਂਪ ਅੱਜ ਇੱਥੇ ਸ਼ੁਰੂ ਹੋਇਆ । ਬੈਂਗਣ, ਖੀਰਾ, ਟਮਾਟਰ, ਮਿਰਚ ਅਤੇ ਪੇਠੇ ਦੇ ਹਾਈਬ੍ਰਿਡ ਬੀਜ ਦੀਆਂ ਸੰਭਾਵਨਾਵਾਂ ਨੂੰ ਜਾਣਨ ਲਈ ਇਸ ਸਿਖਲਾਈ ਕੈਂਪ ਵਿੱਚ ਬਾਗਬਾਨੀ ਅਫ਼ਸਰ ਜ਼ਿਲ•ਾ ਪਸਾਰ ਮਾਹਿਰ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਲਗਭਗ 25 ਵਿਗਿਆਨੀਆਂ ਨੇ ਭਾਗ ਲਿਆ ।

ਇਸ ਸਿਖਲਾਈ ਕੋਰਸ ਦੇ ਕੁਆਰਡੀਨੇਟਰ ਡਾ. ਟੀ ਐਸ ਰਿਆੜ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸਿਖਲਾਈ ਦੌਰਾਨ ਸਿਖਿਆਰਥੀ ਹਾਈਬ੍ਰਿਡ ਬੀਜਾਂ ਦੀ ਪ੍ਰੋਸੈਸਿੰਗ, ਪੈਕਿੰਗ ਅਤੇ ਮੰਡੀਕਰਨ ਦੇ ਨੁਕਤੇ ਜਾਣ ਸਕਣਗੇ ਅਤੇ ਇਸ ਦੇ ਨਾਲ-ਨਾਲ ਸਬਜ਼ੀਆਂ ਦੀਆਂ ਫ਼ਸਲਾਂ ਵਿੱਚ ਕੀਟਾਂ, ਨਦੀਨਾਂ ਅਤੇ ਬਿਮਾਰੀਆਂ ਨੂੰ ਨਜਿੱਠਣ ਦੇ ਗੁਰ ਵੀ ਸਮਝਣਗੇ ।

—PTC News

Related Post