ਹੈਦਰਾਬਾਦ: ਇਸਰੋ ਦੇ ਸੀਨੀਅਰ ਵਿਗਿਆਨੀ ਦੀ ਹੱਤਿਆ, ਫਲੈਟ 'ਚੋਂ ਮਿਲੀ ਲਾਸ਼

By  Jashan A October 2nd 2019 12:41 PM

ਹੈਦਰਾਬਾਦ: ਇਸਰੋ ਦੇ ਸੀਨੀਅਰ ਵਿਗਿਆਨੀ ਦੀ ਹੱਤਿਆ, ਫਲੈਟ 'ਚੋਂ ਮਿਲੀ ਲਾਸ਼,ਹੈਦਰਾਬਾਦ: ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਦੇ ਅਮੀਰਪੇਟ ਇਲਾਕੇ ਵਿਚ ਇਸਰੋ ਦੇ ਸੀਨੀਅਰ ਵਿਗਿਆਨੀ ਦੀ ਹੱਤਿਆ ਦੀ ਖ਼ਬਰ ਨੇ ਖਲਬਲੀ ਮਚਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ 56 ਸਾਲ ਦੇ ਐਸ. ਸੁਰੇਸ਼ ਇਸਰੋ ਦੇ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ ਨਾਲ ਜੁੜੇ ਸਨ।

ਮੰਗਲਵਾਰ ਨੂੰ ਐੱਸ ਸੁਰੇਸ਼ ਦੀ ਲਾਸ਼ ਅਮੀਰਪੇਟ ਦੇ ਅੰਨਪੂਰਨਾ ਅਪਾਰਟਮੈਂਟ ਵਿਚ ਉਸ ਦੇ ਫਲੈਟ ਵਿਚ ਮਿਲੀ। ਦੱਸਿਆ ਜਾ ਰਿਹਾ ਹੈ ਕਿ ਐਸ ਸੁਰੇਸ਼ ਦੀ ਹੱਤਿਆ ਤੇਜ਼ਧਾਰ ਹਥਿਆਰ ਨਾਲ ਕੀਤੀ ਗਈ ਹੈ।

ਹੋਰ ਪੜ੍ਹੋ: ਨਸ਼ੇ ਦੀ ਓਵਰਡੋਜ਼ ਕਾਰਨ ਲੜਕੀ ਦੀ ਹੋਈ ਮੌਤ, ਜਾਣੋ ਮਾਮਲਾ

https://twitter.com/ANI/status/1179236474933395457?s=20

ਫਿਲਹਾਲ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਮਾਮਲੇ ਦੀ ਤਹਿ ਟਰੱਕ ਪਹੁੰਚਿਆ ਜਾਵੇਗਾ।

-PTC News

Related Post