ਮੇਰਾ ਰੋਮ-ਰੋਮ ਕਿਸਾਨਾਂ ਦਾ ਕਰਜ਼ਈ ਹੈ, ਨਹੀਂ ਲਵਾਂਗਾ "ਸ਼੍ਰੋਮਣੀ ਗਾਇਕ" ਪੁਰਸਕਾਰ: ਹਰਭਜਨ ਮਾਨ

By  Jagroop Kaur December 4th 2020 11:22 AM -- Updated: December 4th 2020 11:32 AM

ਚੰਡੀਗੜ੍ਹ: ਆਪਣੀ ਹੋਂਦ ਬਚਾਉਣ ਲਈ ਅੰਨਦਾਤਾ ਦਿੱਲੀ ਬਾਰਡਰਾਂ 'ਤੇ ਡਟਿਆ ਤੇ ਲਗਾਤਾਰ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕਰ ਰਿਹਾ ਹੈ। ਕਿਸਾਨਾਂ ਦਾ ਇਹ ਸੰਘਰਸ਼ ਵਿਦੇਸ਼ੀ ਪੱਧਰ ਤੱਕ ਪਹੁੰਚ ਚੁੱਕਿਆ ਹੈ ਤੇ ਹਰ ਉਮਰ ਅਤੇ ਵਰਗ ਲੋਕ ਕਿਸਾਨਾਂ ਦੀ ਹਮਾਇਤ 'ਚ ਜੁਟ ਗਏ ਹਨ। ਭਾਵੇ ਗੱਲ ਰਾਜਨੀਤਿਕ ਆਗੂਆਂ ਜਾਂ ਪੰਜਾਬੀ ਸਿਤਾਰਿਆਂ ਦੀ ਹੋਵੇ ਹਰ ਕੋਈ ਕਿਸਾਨਾਂ ਦੇਮੋਢੇ ਨਾਲ ਮੋਢਾ ਲੈ ਕੇ ਖੜ੍ਹ ਰਿਹਾ ਹੈ। ਜਿਸ ਦੌਰਾਨ ਪੰਜਾਬੀ ਗਾਇਕ ਹਰਭਜਨ ਮਾਨ ਨੇ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਦਿਆਂ ਨਿਮਰਤਾ ਤੇ ਆਦਰ ਸਹਿਤ ਭਾਸ਼ਾ ਵਿਭਾਗ ਵੱਲੋਂ "ਸ਼੍ਰੋਮਣੀ ਗਾਇਕ" ਪੁਰਸਕਾਰ ਨਾ ਲੈਣ ਦਾ ਫੈਸਲਾ ਕੀਤਾ ਹੈ।

ਉਹਨਾਂ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਹੈ ਕਿ "ਹਰਭਜਨ ਮਾਨ ਨੇ ਪੰਜਾਬ ਸਰਕਾਰ ਦਾ ਵੱਕਾਰੀ ਸ਼੍ਰੋਮਣੀ ਗਾਇਕ' ਦਾ ਐਵਾਰਡ ਲੈਣ ਤੋਂ ਨਾਂਹ ਕਰ ਦਿੱਤੀ ਹੈ। ਇਹ ਐਵਾਰਡ ਬੀਤੇ ਕੱਲ ਹੀ ਪੰਜਾਬ ਸਰਕਾਰ ਵਲੋਂ ਐਲਾਨੇ ਗਏ ਸਨ। ਮਾਨ ਦਾ ਕਹਿਣਾ ਕਿ ਮੇਰਾ ਰੋਮ-ਰੋਮ ਕਿਸਾਨਾਂ ਦਾ ਕਰਜ਼ਈ ਹੈ। ਮੇਰੀ ਗਾਇਕੀ ਨੂੰ ਵੀ ਕਿਸਾਨਾਂ ਵੱਲੋਂ ਪਿਆਰ ਕੀਤਾ ਗਿਆ ਜਿਸ ਸਦਕਾ ਮੈਂ ਅੱਜ ਇਸ ਐਵਾਰਡ ਹਾਸਲ ਕਰਨ ਦੇ ਕਾਬਲ ਹੋਇਆ।

New batches leave for Delhi protest

ਅੱਜ ਜਦੋਂ ਪੰਜਾਬ ਸਣੇ ਸਾਰੇ ਮੁਲਕ ਦਾ "ਅੰਨਦਾਤਾ" ਸੜਕਾਂ ਉਤੇ ਹੈ ਅਤੇ ਕਿਸਾਨਾਂ ਦੇ ਹੱਕ ਖੋਹਣ ਵਾਲ਼ਿਆਂ ਤੋ ਇਨਸਾਫ ਮੰਗਦਾ ਹੋਇਆ ਰੁਲ਼ ਰਿਹਾ ਹੈ। ਉਨ੍ਹਾਂ ਦਾ ਭਵਿੱਖ ਅੰਧਕਾਰ ਵਿੱਚ ਹੈ ਤਾਂ ਇਸ ਮੌਕੇ ਮੈਂ 'ਸ਼੍ਰੋਮਣੀ ਐਵਾਰਡ' ਹਾਸਲ ਕਰਦਾ ਸ਼ੋਭਦਾ ਨਹੀਂ ਹਾਂ। ਕਿਸਾਨੀ ਲਈ ਇਸ ਔਖੇ ਚੱਲ ਰਹੇ ਸਮੇਂ ਦੌਰਾਨ ਮੈਂ ਅਤੇ ਮੇਰੇ ਪਰਿਵਾਰ ਨੇ ਨਿਮਰਤਾ ਤੇ ਆਦਰ ਸਹਿਤ ਇਹ ਪੁਰਸਕਾਰ ਨਾ ਲੈਣ ਦਾ ਫੈਸਲਾ ਕੀਤਾ ਹੈ।"

Punjab witnesses complete shut-down against Agri Bills - SinghStation

ਜ਼ਿਕਰਯੋਗ ਹੈ ਕਿ ਬੀਤੇ ਦਿਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਪਦਮ ਵਿਭੂਸ਼ਣ ਪੁਰਸਕਾਰ ਵਾਪਿਸ ਕਰ ਦਿੱਤਾ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ,ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨਾਂ ਨਾਲ ਕੀਤੇ ਵਤੀਰੇ 'ਤੇ ਵੀ ਦੁੱਖ ਜਤਾਇਆ,ਉਨ੍ਹਾਂ ਕਿਹਾ ਮੈਂ ਸਾਰੀ ਜ਼ਿੰਦਗੀ ਪੰਜਾਬ ਦੇ ਕਿਸਾਨਾਂ ਲਈ ਲੜਿਆ ਹਾਂ, ਅੱਜ ਮੈਨੂੰ ਜੋ ਕੁੱਝ ਵੀ ਮਿਲਿਆ ਹੈ ਉਹ ਉਨ੍ਹਾਂ ਦੀ ਬਦੌਲਤ ਮਿਲਿਆ ਹੈ।

Related Post