ਸਮੇਂ ਦੇ ਰੰਗਾਂ ਨੇ ਬੇਰੰਗ ਕੀਤੀ ਚੋਟੀ ਦੇ ਫਨਕਾਰ ਸ਼੍ਰੋਮਣੀ ਢਾਡੀ ਈਦੂ ਸ਼ਰੀਫ ਦੀ ਜ਼ਿੰਦਗੀ,ਮਦਦ ਲਈ ਅੱਗੇ ਆਇਆ ਪੀਟੀਸੀ ਅਦਾਰਾ

By  Shanker Badra October 5th 2018 09:58 PM -- Updated: October 5th 2018 10:13 PM

ਸਮੇਂ ਦੇ ਰੰਗਾਂ ਨੇ ਬੇਰੰਗ ਕੀਤੀ ਚੋਟੀ ਦੇ ਫਨਕਾਰ ਸ਼੍ਰੋਮਣੀ ਢਾਡੀ ਈਦੂ ਸ਼ਰੀਫ ਦੀ ਜ਼ਿੰਦਗੀ,ਮਦਦ ਲਈ ਅੱਗੇ ਆਇਆ ਪੀਟੀਸੀ ਅਦਾਰਾ:ਜਿਸ ਗਾਇਕ ਨੂੰ ਸੁਣਨ ਲਈ ਹਜ਼ਾਰਾ ਲੋਕਾਂ ਦੀ ਭੀੜ ਉਮੜਦੀ ਸੀ ਅੱਜ ਉਹ ਸਖ਼ਸ਼ ਗੁਮਨਾਮ ਜ਼ਿੰਦਗੀ ਜੀਣ ਲਈ ਮਜ਼ਬੂਰ ਹੈ।ਇੱਕ ਵਕਤ ਸੀ ਜਦੋਂ ਈਦੂ ਸ਼ਰੀਫ ਦੀ ਕਲਾਕਾਰੀ ਦੀ ਪੂਰੀ ਦੁਨੀਆ ਦੀਵਾਨੀ ਸੀ ਪਰ ਅੱਜ ਉਹੀ ਈਦੂ ਸ਼ਰੀਫ ਬਿਮਾਰੀ ਅਤੇ ਗੁਰਬਤ ਭਰੀ ਜ਼ਿੰਦਗੀ ਜੀਣ ਲਈ ਮਜ਼ਬੂਰ ਹੈ।ਈਦੂ ਸ਼ਰੀਫ ਬਿਮਾਰੀ ਕਾਰਨ ਬੋਲ ਨਹੀਂ ਸਕਦੇ ਬੱਸ ਆਪਣੀਆਂ ਅੱਖਾਂ ਨਾਲ ਰਾਹ ਤੱਕਦੇ ਨੇ ਕਿ ਸ਼ਾਇਦ ਆਖਰੀ ਸਮੇਂ ਉਹਨਾਂ ਦੀ ਕੋਈ ਸਾਰ ਲੈਣ ਆ ਜਾਵੇ। idu-sharif-legendary-punjabi-folk-singerਪੰਜਾਬ ਦੇ ਮਸ਼ਹੂਰ ਢਾਡੀ ਅਤੇ ਲੋਕ ਗਾਇਕ ਈਦੂ ਸ਼ਰੀਫ਼ ਪਿਛਲੇ ਸਮੇਂ ਤੋਂ ਅਧਰੰਗ ਦੀ ਬਿਮਾਰੀ ਤੋਂ ਪੀੜਤ ਹਨ।ਲੋਕ ਢਾਡੀਆਂ ਦੀ ਅਜੋਕੀ ਪੀੜ੍ਹੀ ਵਿੱਚ ਈਦੂ ਸ਼ਰੀਫ਼ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ।ਸ਼ਰੀਫ਼ ਦਾ ਜਨਮ ਪਟਿਆਲਾ ਜ਼ਿਲ੍ਹੇ ਦੀ ਨਾਭਾ ਤਹਿਸੀਲ ਦੇ ਪਿੰਡ ਲਲੌਢੇ ਵਿਖੇ ਪੰਜਾਬ ਵੰਡ ਦੇ ਦਿਨਾਂ ਵਿੱਚ ਪਿਤਾ ਈਦੂ ਖਾਂ ਦੇ ਘਰ ਮਾਤਾ ਜੀਵੀ ਦੀ ਕੁੱਖੋਂ ਹੋਇਆ ਸੀ।ਪਿਤਾ ਈਦੂ ਖਾਂ ਇਲਾਕੇ ਦਾ ਮੰਨਿਆ ਪ੍ਰਮੰਨਿਆ ਲੋਕ ਗਾਇਕ ਸੀ।ਇਸ ਤਰ੍ਹਾਂ ਈਦੂ ਸ਼ਰੀਫ਼ ਨੂੰ ਗਾਇਕੀ ਵਿਰਾਸਤ ਵਿੱਚ ਹੀ ਮਿਲੀ ਸੀ।ਈਦੂ ਸ਼ਰੀਫ਼ ਨੂੰ ਪਿਛਲੇ ਸਮੇਂ ਦੌਰਾਨ ਅਚਾਨਕ ਅਧਰੰਗ ਦਾ ਅਟੈਕ ਹੋਇਆ ਸੀ।ਉਸ ਸਮੇਂ ਤੋਂ ਹੀ ਉਹ ਬੈੱਡ ’ਤੇ ਪਏ ਰਹਿਣ ਲਈ ਮਜਬੂਰ ਹਨ। idu-sharif-legendary-punjabi-folk-singerਪੰਜਾਬ ਦੇ ਉੱਘੇ ਢਾਡੀ ਈਦੂ ਸ਼ਰੀਫ਼ ਦੀ ਆਰਥਿਕ ਹਾਲਤ ਬੇਹੱਦ ਮਾੜੀ ਹੈ।ਚੰਡੀਗੜ੍ਹ ਦੇ ਇਲਾਕੇ ਮਨੀਮਾਜਰਾ ਵਿੱਚ ਘਰ ਦੇ ਦੋ ਕਮਰਿਆਂ ਵਿੱਚ ਈਦੂ ਆਪਣੇ ਪਰਿਵਾਰ ਨਾਲ ਰਹਿੰਦੇ ਹਨ।ਬਿਮਾਰੀ ਅਤੇ ਗ਼ਰੀਬੀ ਨੇ ਈਦੂ ਨੂੰ ਤੋੜ ਕੇ ਰੱਖ ਦਿੱਤਾ ਹੈ।ਇਸ ਦੌਰਾਨ ਸਮੇਂ-ਸਮੇਂ ਦੀਆਂ ਸਰਕਾਰਾਂ ਤੇ ਗਾਇਕਾਂ ਨੇ ਭਾਵੇਂ ਈਦੂ ਸ਼ਰੀਫ਼ ਦੀ ਮਾਲੀ ਮਦਦ ਕੀਤੀ ਵੀ ਹੈ ਪਰ ਈਦੂ ਦੀ ਸਿਹਤ ਸੁਧਰਨ ਦੀ ਥਾਂ ਵਿਗੜਦੀ ਹੀ ਰਹੀ ਹੈ। idu-sharif-legendary-punjabi-folk-singerਹੁਣ ਪੀਟੀਸੀ ਅਦਾਰਾ ਢਾਡੀ ਈਦੂ ਸ਼ਰੀਫ਼ ਦੀ ਮਦਦ ਲਈ ਅੱਗੇ ਆਇਆ ਹੈ।ਪੀਟੀਸੀ ਨੈੱਟਵਰਕ ਦੇ ਪ੍ਰਧਾਨ ਰਬਿੰਦਰ ਨਾਰਾਇਣ ਅੱਜ ਉਨ੍ਹਾਂ ਦਾ ਦਰਦ ਵੰਡਾਉਣ ਲਈ ਈਦੂ ਸ਼ਰੀਫ਼ ਦੇ ਘਰ ਪਹੁੰਚੇ।ਅਦਾਰਾ ਪੀਟੀਸੀ ਨੇ ਈਦੂ ਸ਼ਰੀਫ਼ ਦੀ 50 ਹਜ਼ਾਰ ਦੀ ਮਾਲੀ ਮਦਦ ਵੀ ਕੀਤੀ ਅਤੇ ਚੰਗੇ ਇਲਾਜ਼ ਦਾ ਭਰੋਸਾ ਵੀ ਦਿਵਾਇਆ।ਜ਼ਿਕਰਯੋਗ ਹੈ ਕਿ ਪੀਟੀਸੀ ਨੈੱਟਵਰਕ ਵੱਲੋਂ ਈਦੂ ਸ਼ਰੀਫ਼ ਨੂੰ ਆਪਣੇ ਖ਼ਾਸ ਪ੍ਰੋਗਰਾਮ ਵਿੱਚ ਸਨਮਾਨਤ ਵੀ ਕੀਤਾ ਗਿਆ ਸੀ ਅਤੇ ਆਰਥਿਕ ਮਦਦ ਵੀ ਕੀਤੀ ਗਈ ਸੀ। idu-sharif-legendary-punjabi-folk-singerਇਸ ਦੌਰਾਨ ਪੀਟੀਸੀ ਨੈੱਟਵਰਕ ਦੇ ਪ੍ਰਧਾਨ ਰਬਿੰਦਰ ਨਾਰਾਇਣ ਨੇ ਕਿਹਾ ਕਿ ਇਹ ਸਾਡਾ ਵਿਰਸਾ ਹੈ।ਇਹ ਉਹ ਵਿਰਸਾ ਹੈ ਜਿਸ ਨੂੰ ਅੱਜ ਦੇ ਗਾਇਕ ਪੌੜੀ ਬਣਾ ਕੇ ਉੱਚੇ ਪਹੁੰਚੇ ਹੋਏ ਹਨ।ਰਬਿੰਦਰ ਨਾਰਾਇਣ ਜੀ ਨੇ ਕਿਹਾ ਕਿ ਜਦੋਂ ਸਾਨੂੰ ਈਦੂ ਸ਼ਰੀਫ਼ ਦੀ ਸਿਹਤ ਬਾਰੇ ਪਤਾ ਲੱਗਿਆ ਤਾਂ ਅਸੀਂ ਉਨ੍ਹਾਂ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ।ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਨੂੰ ਜਾਗਣਾ ਚਾਹੀਦਾ ਹੈ ਤੇ ਆਪਣੇ ਵਿਰਸੇ ਨੂੰ ਸਾਂਭਣਾ ਚਾਹੀਦਾ ਹੈ।ਇਸ ਦੌਰਾਨ ਉਨ੍ਹਾਂ ਨੇ ਹੋਰ ਗਾਇਕਾਂ ਨੂੰ ਵੀ ਈਦੂ ਸ਼ਰੀਫ਼ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। idu-sharif-legendary-punjabi-folk-singerਈਦੂ ਸ਼ਰੀਫ਼ ਦੀ ਪਤਨੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਵੇਂ ਪੀਟੀਸੀ ਨੇ ਅੱਗੇ ਆ ਕੇ ਈਦੂ ਸ਼ਰੀਫ਼ ਦੀ ਬਾਂਹ ਫੜੀ ਹੈ ,ਓਸੇ ਤਰ੍ਹਾਂ ਇਸ ਵਿਰਸੇ ਦੇ ਪਾਂਧੀ ਨੂੰ ਸਾਂਭਣ ਲਈ ਹੋਰ ਮਦਦਗਾਰ ਅੱਗੇ ਆਉਣ।ਈਦੂ ਸ਼ਰੀਫ਼ ਦੇ ਬਾਅਦ ਉਸਦੇ ਪੁੱਤਰ ਸੁੱਖੀ ਖਾਂ ਅਤੇ ਹੁਣ ਉਸਦੇ 14 ਸਾਲਾਂ ਪੋਤੇ ਬਿੱਨੀ ਨੇ ਵੀ ਦਾਦੇ ਵਾਂਗ ਸੁਰੰਗੀ ਫੜ ਲਈ ਹੈ ਅਤੇ ਪ੍ਰਣ ਕੀਤਾ ਹੈ ਕਿ ਦਾਦੇ ਦੇ ਲਗਾਏ ਬੂਟੇ ਨੂੰ ਆਪਣੀ ਸਾਫ਼ ਸੁਥਰੀ ਗਾਇਕੀ ਰਾਹੀਂ ਪਾਣੀ ਪਾਉਂਦਾ ਰਹੇਗਾ। idu-sharif-legendary-punjabi-folk-singerਜਦੋਂ ਈਦੂ ਦੇ ਕਮਰੇ ਵੱਲ ਝਾਤ ਮਾਰਦੇ ਹਾਂ ਤਾਂ ਈਦੂ ਦਾ ਕਮਰਾ ਸਨਮਾਨ ਪੱਤਰਾਂ ਨਾਲ ਭਰਿਆ ਪਿਆ ਹੈ।ਈਦੂ ਦੀ ਗਾਇਕੀ ਦਾ ਪ੍ਰਮਾਣ ਉਸ ਦੇ ਕਮਰੇ ਵਿੱਚ ਪਏ ਸਨਮਾਨ ਪੱਤਰਾਂ ਤੋਂ ਲਗਾਇਆ ਜਾ ਸਕਦਾ ਹੈ।ਦੇਸ਼ ਵਿਦੇਸ਼ ਵਿੱਚ ਈਦੂ ਨੂੰ ਇਹ ਮਾਣ ਸਨਮਾਨ ਮਿਲੇ ਹਨ। idu-sharif-legendary-punjabi-folk-singerਜਿਸ ਵਿੱਚ ਮਰਹੂਮ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਅਤੇ ਪੰਜਾਬ ਸਰਕਾਰ ਦਾ ਸਨਮਾਨ ਵੀ ਸ਼ਾਮਲ ਹਨ।ਓਸੇ ਕਮਰੇ ਦੀ ਇੱਕ ਨੁੱਕਰ ਵਿੱਚ ਪਈ ਸਾਰੰਗੀ ਵੀ ਈਦੂ ਵਾਂਗ ਉਦਾਸ ਹੈ। idu-sharif-legendary-punjabi-folk-singerਇੱਕ ਵਾਰ ਪੰਜਾਬ ਸਰਕਾਰ ਨੇ ਉਸ ਨੂੰ ਇਲਾਜ ਲਈ ਲੱਖ ਰੁਪਇਆ ਦਿੱਤਾ ਸੀ।ਜੋ ਉਸਦੀ ਬਿਮਾਰੀ ਅੱਗੇ ਬਹੁਤ ਥੋੜਾ ਸੀ।ਗਾਇਕੀ ਰਾਹੀਂ ਹੀ ਈਦੂ ਦੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ ,ਜੋ ਕੁਝ ਵੀ ਉਸ ਦੇ ਪੱਲੇ ਸੀ ,ਉਹ ਸਭ ਬਿਮਾਰੀ ’ਤੇ ਲੱਗ ਗਿਆ।ਸਰਕਾਰ ਵੱਲੋਂ ਅਜਿਹੇ ਲੋੜਵੰਦ ਕਲਾਕਾਰਾਂ ਦੀ ਸਹਾਇਤਾ ਲਈ ਕੋਈ ਸਥਾਈ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਕਿ ਅਜਿਹੀ ਹਾਲਤ ਵਿੱਚ ਉਨ੍ਹਾਂ ਨੂੰ ਕਿਸੇ ਅੱਗੇ ਹੱਥ ਨਾ ਅੱਡਣਾ ਪਵੇ।

https://www.facebook.com/ptcnewsonline/videos/289267305016244/

-PTCNews

Related Post